ਗ੍ਰਹਿ ਮੰਤਰੀ ਦੀ ਮੀਟਿੰਗ ਚ ਮੌਜ਼ੂਦ ਸੀ ਸਤਿੰਦਰ ਜੈਨ, ਪੌਜਟਿਵ ਨਿਕਲੇ ਤਾਂ ਕਈ ਮੰਤਰੀ ਹੋਣਗੇ ਕੁਆਰੰਟੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਚ ਕਰੋਨਾ ਦੇ ਕੁਝ ਲੱਛਣ ਮਿਲੇ ਹਨ। ਜਿਸ ਤੋਂ ਬਾਅਦ ਉਹ ਹਸਪਤਾਲ ਚ ਭਰਤੀ ਹੋਏ ਹਨ ਅਤੇ ਹੁਣ ਉਨ੍ਹਾਂ ਦਾ ਕਰੋਨਾ ਜਾਂਚ ਕੀਤੀ ਗਈ ਹੈ

Photo

ਨਵੀਂ ਦਿੱਲੀ : ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਵਿਚ ਕਰੋਨਾ ਦੇ ਕੁਝ ਲੱਛਣ ਮਿਲੇ ਹਨ। ਜਿਸ ਤੋਂ ਬਾਅਦ ਉਹ ਹਸਪਤਾਲ ਵਿਚ ਭਰਤੀ ਹੋਏ ਹਨ ਅਤੇ ਹੁਣ ਉਨ੍ਹਾਂ ਦਾ ਕਰੋਨਾ ਜਾਂਚ ਕੀਤੀ ਗਈ ਹੈ, ਪਰ ਹਾਲੇ ਰਿਪੋਰਟ ਆਉਂਣੀ ਬਾਕੀ ਹੈ। ਜੇਕਰ ਸਤਿੰਦਰ ਜੈਨ ਦੀ ਰਿਪੋਰਟ ਪੌਜਟਿਵ ਆਉਂਦੀ ਹੈ ਤਾਂ ਉਨ੍ਹਾਂ ਦੇ ਸੰਪਰਕ ਚ ਆਏ ਲੋਕਾਂ ਵਿਚ ਵੀ ਕਰੋਨਾ ਦੇ ਫੈਲਣ ਦਾ ਖਤਰਾ ਵਧ ਸਕਦਾ ਹੈ।

ਅਜਿਹੇ ਵਿਚ ਕਈ ਨੇਤਾਵਾਂ ਨੂੰ ਵੀ ਕੁਆਰੰਟੀਨ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਸਤਿੰਦਰ ਜੈਨ ਦੇ ਵੱਲੋਂ ਹਾਲ ਹੀ ਵਿਚ ਅਮਿੰਤ ਸ਼ਾਹ ਦੀ ਬੈਠਕ ਵਿਚ ਹਿੱਸਿਆ ਲਿਆ ਗਿਆ ਸੀ। ਇਸ ਬੈਠਕ ਵਿਚ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਇਕੋ ਕਾਰ ਵਿਚ ਪਹੁੰਚੇ ਸਨ। ਇਸ ਮੀਟਿੰਗ ਵਿਚ ਅਮਿਤ ਸ਼ਾਹ, ਤੋਂ ਇਲਾਵਾ ਉਪ-ਰਾਜਪਾਲ ਅਨਿਲ ਬੈਂਜਲ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ, ਡੀਪਟੀ ਸੀਐੱਮ ਮਨੀਸ਼ ਸਿਸੋਦੀਆ ਸਮੇਤ ਕਈ ਅਫਸਰ ਮੌਜ਼ੂਦ ਸਨ।

ਦੱਸ ਦੱਈਏ ਕਿ ਸਤਿੰਦਰ ਜੈਨ ਦੇ ਵੱਲੋਂ ਖੁਦ ਟਵੀਟ ਕਰ ਐਡਮਿਟ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਤੇਜ਼ ਬੁਖਾਰ, ਅਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਹੋਣ ਦੇ ਕਾਰਨ ਉਨ੍ਹਾਂ ਨੂੰ ਸੁਪਰ ਸਪੈਸ਼ਲਿਸਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਤਿੰਦਰ ਜੈਨ ਦੇ ਬਿਮਾਰ ਹੋਣ ਦੀ ਖਬਰ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਦੇ ਵੱਲੋਂ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਬਾਰੇ ਕਾਮਨਾ ਕੀਤੀ ਗਈ। ਇਸ ਤੇ ਟਵੀਟ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਲਿਖਿਆ ਕਿ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਬਿਨਾ ਤੁਸੀਂ 24 ਘੰਟੇ ਜਨਤਾ ਦੀ ਸੇਵਾ ਕਰਨ ਵਿਚ ਲੱਗੇ ਰਹੇ।

ਆਪਣਾ ਖਿਆਲ ਰੱਖੋ ਅਤੇ ਜਲਦ ਸਿਹਤਯਾਬ ਹੋਵੋ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੀ ਟੈਸਟ ਹੋਇਆ ਸੀ ਉਨ੍ਹਾਂ ਨੂੰ ਵੀ ਗਲੇ ਵਿਚ ਖਰਾਸ਼ ਅਤੇ ਬੁਖਾਰ ਵਰਗੀ ਸਮੱਸਿਆ ਹੋ ਰਹੀ ਸੀ, ਪਰ ਉਨ੍ਹਾਂ ਦੀ ਕਰੋਨਾ ਰਿਪੋਰਟ ਨੈਗਟਿਵ ਆਈ ਸੀ। ਕੇਜਰੀਵਾਲ ਦੋ ਦਿਨ ਦੇ ਅਰਾਮ ਤੋਂ ਬਾਅਦ ਫਿਰ ਆਪਣੇ ਕੰਮ ਤੇ ਪਰਤ ਆਏ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।