NEET: 1 ਜਾਂ 2 ਵਿਸ਼ਿਆਂ ਵਿਚ 0 ਨੰਬਰ, ਫਿਰ ਵੀ MBBS ਵਿਚ ਦਾਖ਼ਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਸਿੱਖਿਆ ਪ੍ਰਣਾਲੀ ਨਾਲ ਕਿਸ ਤਰ੍ਹਾਂ ਦਾ ਖਿਲਵਾੜ ਕੀਤਾ ਜਾ ਰਿਹਾ ਹੈ, ਇਸਦਾ ਇੱਕ ਉਦਾਹਰਣ ਸਾਲ 2017 ਵਿਚ ਐਮਬੀਬੀਐਸ ਵਿਚ ਹੋਏ ਦਾਖ਼ਲੇ ਬਿਆਨ ਕਰਦੇ ਹਨ।

MBBS students got 0 or less in NEET

ਨਵੀਂ ਦਿੱਲੀ, ਦੇਸ਼ ਦੇ ਸਿੱਖਿਆ ਪ੍ਰਣਾਲੀ ਨਾਲ ਕਿਸ ਤਰ੍ਹਾਂ ਦਾ ਖਿਲਵਾੜ ਕੀਤਾ ਜਾ ਰਿਹਾ ਹੈ, ਇਸਦਾ ਇੱਕ ਉਦਾਹਰਣ ਸਾਲ 2017 ਵਿਚ ਐਮਬੀਬੀਐਸ ਵਿਚ ਹੋਏ ਦਾਖ਼ਲੇ ਬਿਆਨ ਕਰਦੇ ਹਨ। ਵੱਡੀ ਗਿਣਤੀ ਵਿਚ ਅਜਿਹੇ ਵਿਦਿਆਰਥੀਆਂ ਨੂੰ ਵੀ ਐਮਬੀਬੀਐਸ ਕੋਰਸ ਵਿਚ ਦਾਖ਼ਲਾ ਮਿਲ ਗਿਆ ਹੈ ਜਿਨ੍ਹਾਂ ਦੇ NEET (ਨੀਟ) ਵਿਚ ਇੱਕ ਜਾਂ ਦੋ ਜਾਂ ਫਿਰ ਦੋਵਾਂ ਮਜਮੂਨਾਂ ਵਿਚ 0 ਜਾਂ ਸਿੰਗਲ ਡਿਜਿਟ ਨੰਬਰ ਪ੍ਰਾਪਤ ਕੀਤੇ ਹਨ। ਕੋਰਸਾਂ ਵਿਚ ਆਯੋਜਿਤ ਹੋਣ ਵਾਲੀ ਪ੍ਰਵੇਸ਼ ਪਰੀਖਿਆ NEET ਵਿਚ ਘੱਟ ਤੋਂ ਘੱਟ 400 ਵਿਦਿਆਰਥੀਆਂ ਨੂੰ ਫ਼ਿਜ਼ਿਕਸ ਅਤੇ ਕੈਮਿਸਟਰੀ ਵਿਚ ਸਿੰਗਲ ਡਿਜਿਟ ਵਿਚ ਨੰਬਰ ਮਿਲੇ ਅਤੇ 110 ਵਿਦਿਆਰਥੀਆਂ ਨੂੰ 0 ਨੰਬਰ।