ਕਿਸਾਨ ਅੰਦੋਲਨ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ- “ਲੱਗਦਾ ਹੈ ਦੇਸ਼ ‘ਚ ਜੰਗ ਹੋਵੇਗੀ”

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਸੰਸਦ ਭਵਨ ਦਾ ਰਸਤਾ ਜਾਣਦੇ ਹਨ। ਜਦੋਂ ਤੱਕ ਸੰਸਦ ਚੱਲਦੀ ਹੈ, ਹਰ ਰੋਜ਼ 200 ਕਿਸਾਨ ਸੰਸਦ ਭਵਨ ਜਾਵੇਗਾ । 

Rakesh Tikait

ਰਾਮਪੁਰ: ਭਾਰਤੀ ਕਿਸਾਨ ਯੂਨੀਅਨ (BKU) ਦੇ ਰਾਕੇਸ਼ ਟਿਕੈਤ (Rakesh Tikait) ਦਾ ਕਿਸਾਨ ਅੰਦੋਲਨ  (Farmers Protest) ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਰਾਮਪੁਰ ਵਿੱਚ ਰਾਕੇਸ਼ ਟਿਕੈਤ ਨੇ ਕਿਹਾ, “ ਹੈ ਕਿ ਕਿਸਾਨ ਵਾਪਸ ਨਹੀਂ ਆਉਣਗੇ, ਕਿਸਾਨ ਉਥੇ ਹੀ ਰਹਿਣਗੇ। ਸਰਕਾਰ ਨੂੰ ਕਿਸਾਨਾਂ (Govt. should talk to farmers) ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ 5 ਸਤੰਬਰ ਨੂੰ ਵੱਡੀ ਪੰਚਾਇਤ ਬੁਲਾਈ ਹੈ, ਅੱਗੇ ਜੋ ਵੀ ਫੈਸਲਾ ਹੈ, ਇਸ ‘ਚ ਲਵਾਂਗੇ। ਸਰਕਾਰ ਕੋਲ ਵੀ ਦੋ ਮਹੀਨਿਆਂ ਦਾ ਸਮਾਂ ਹੈ, ਸਰਕਾਰ ਨੂੰ ਵੀ ਆਪਣਾ ਫੈਸਲਾ ਲੈਣਾ ਚਾਹੀਦਾ ਹੈ। ਅਜਿਹਾ ਲਗਦਾ ਹੈ ਕਿ ਦੇਸ਼ ਵਿਚ ਜੰਗ ਹੋਵੇਗੀ (There will be a war in Country), ਲੜਾਈ ਹੋਵੇਗੀ।”

ਇਹ ਵੀ ਪੜ੍ਹੋ - ICC ਨੇ ਕੀਤਾ ਟੀ-20 ਵਿਸ਼ਵ ਕਪ ਦੇ ਗਰੁੱਪ ਦਾ ਐਲਾਨ, ਭਾਰਤ-ਪਾਕਿਸਤਾਨ ਇਕੋ ਗਰੁੱਪ ‘ਚ ਸ਼ਾਮਲ

ਰਾਮਪੁਰ (Rampur) ਪਹੁੰਚੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਨੂੰ ਕਿਸਾਨਾਂ ਦੀ ਹਾਲ ਜਾਨਣ ਲਈ ਆਏ ਹਨ। ਨਾਲ ਹੀ ਉਨ੍ਹਾਂ ਕਿਹਾ ਕਿ, “ਅਸੀਂ ਡੀਜ਼ਲ (Diesel) ਨੂੰ ਲੈ ਕੇ ਅੰਦੋਲਨ ਕੀ ਕੀਤਾ, ਕਹਿ ਰਹੇ ਹਨ ਮਹਿੰਗਾਈ (High Rates) ਨਾਲ ਤੁਹਾਡਾ ਕੀ ਮਤਲਬ ਹੈ? ਡੀਜ਼ਲ ਖਰੀਦਣਾ, ਇਹ ਦੇਖਣਾ ਕਿ ਸਰਕਾਰ ਸਬਸਿਡੀ ਦੇ ਰਹੀ ਹੈ ਜਾਂ ਨਹੀਂ। ਕਿਸਾਨ ਆਪਣੀ ਜੇਬ ਵਿਚੋਂ ਖਰੀਦ ਰਿਹਾ ਹੈ। ਗੰਨੇ ਦੀ ਅਦਾਇਗੀ ਨਹੀਂ ਹੋ ਰਹੀ। ਸਥਿਤੀ ਇਹ ਹੈ ਕਿ ਦੇਸ਼ ਦੀ ਕਿਸਾਨੀ ਘਾਟੇ ਵਿਚ ਹੈ।”

ਇਹ ਵੀ ਪੜ੍ਹੋ -ਕਾਂਵੜ ਯਾਤਰਾ: ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਮੁੜ ਵਿਚਾਰ ਕਰਨ ਲਈ ਕਿਹਾ, ਮੰਗਿਆ ਹਲਫ਼ਨਾਮਾ

ਟਿਕੈਤ ਨੇ ਕਿਹਾ ਕਿ ਸਰਕਾਰ ਜੋ ਕਾਨੂੰਨ ਲਿਆਈ ਹੈ, ਉਸ ਨਾਲ ਹੋਰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਾਨੂੰਨ ਵਾਪਸ ਲੈਣਾ ਚਾਹੀਦਾ ਹੈ ਅਤੇ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਦੇ ਧਰਨੇ 'ਤੇ ਬੋਲਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਸ਼ਾਂਤਮਈ ਧਰਨਾ (Peaceful Protest) ਦੇ ਰਹੇ ਹਾਂ, ਇਸ ਲਈ ਸਰਕਾਰ ਨਹੀਂ ਸੁਣ ਰਹੀ। ਜੇ ਇਨਕਲਾਬੀ ਢੰਗ ਨਾਲ ਵਿਰੋਧ ਕਰਦੇ, ਤਾਂ ਜ਼ਰੂਰ ਸੁਣਦੀ। ਪਰ ਅਸੀਂ ਉਹ ਨਹੀਂ ਕਰ ਸਕਦੇ, ਅਸੀਂ ਸ਼ਾਂਤੀ ਦੇ ਪੁਜਾਰੀ ਹਾਂ।

ਇਹ ਵੀ ਪੜ੍ਹੋ - T-Series ਦੇ MD ਭੂਸ਼ਣ ਕੁਮਾਰ ’ਤੇ ਲੱਗਾ ਜਬਰ-ਜਨਾਹ ਦਾ ਇਲਜ਼ਾਮ, ਮਾਮਲਾ ਦਰਜ

ਕਿਸਾਨਾਂ ਦੇ ਸੰਸਦ ਦਾ ਘਿਰਾਓ ਕਰਨ 'ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਸੰਸਦ ਭਵਨ (Parliament) ਦਾ ਰਸਤਾ ਜਾਣਦੇ ਹਨ। ਹੁਣ 22 ਤਰੀਕ ਤੋਂ, 200 ਲੋਕ ਉਥੇ ਜਾਣਗੇ। ਜਦੋਂ ਤੱਕ ਸੰਸਦ ਚੱਲਦੀ ਹੈ, ਹਰ ਰੋਜ਼ 200 ਕਿਸਾਨ ਸੰਸਦ ਭਵਨ ਹੀ ਜਾਵੇਗਾ ।