ICC ਨੇ ਕੀਤਾ ਟੀ-20 ਵਿਸ਼ਵ ਕੱਪ ਦੇ ਗਰੁੱਪ ਦਾ ਐਲਾਨ, ਭਾਰਤ-ਪਾਕਿਸਤਾਨ ਇਕੋ ਗਰੁੱਪ ‘ਚ ਸ਼ਾਮਲ

By : AMAN PANNU

Published : Jul 16, 2021, 5:09 pm IST
Updated : Jul 16, 2021, 5:48 pm IST
SHARE ARTICLE
T-20 World Cup
T-20 World Cup

ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤੱਕ ਹੋਵੇਗਾ। ਹਰ ਗਰੁੱਪ ਵਿਚ 6-6 ਟੀਮਾਂ ਹੋਣਗੀਆਂ।

ਦੁਬਈ: ਭਾਰਤ-ਪਾਕਿਸਤਾਨ ਕ੍ਰਿਕਟ ਮੈਚ (India-Pakistan Cricket Match) ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਇਸ ਸਾਲ ਅਕਤੂਬਰ-ਨਵੰਬਰ ‘ਚ ਯੂਏਈ (UAE) ਵਿਚ ਹੋਣ ਵਾਲੇ ਟੀ -20 ਵਿਸ਼ਵ ਕੱਪ (T-20 World Cup) ਵਿਚ ਭਾਰਤ ਅਤੇ ਪਾਕਿਸਤਾਨ ਨੂੰ ਸੁਪਰ -12 ਦੇ ਇਕੋ ਗਰੁੱਪ (Same Group of Super-12) ਵਿਚ ਰੱਖਿਆ ਗਿਆ ਹੈ। ਇਹ ਦੋਵੇਂ ਟੀਮਾਂ ਗਰੁੱਪ 2 ਵਿੱਚ ਹਨ। ਇਸ ਵਿੱਚ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ -ਕਾਂਵੜ ਯਾਤਰਾ: ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਮੁੜ ਵਿਚਾਰ ਕਰਨ ਲਈ ਕਿਹਾ, ਮੰਗਿਆ ਹਲਫ਼ਨਾਮਾ

PHOTOPHOTO

ਇਸ ਦੇ ਨਾਲ ਹੀ ਇੰਗਲੈਂਡ, ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਨੂੰ ਸੁਪਰ -12 ਦੇ ਗਰੁੱਪ -1 ਵਿਚ ਰੱਖਿਆ ਗਿਆ ਹੈ। ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤੱਕ ਹੋਵੇਗਾ। ਹਰ ਗਰੁੱਪ ਵਿਚ 6-6 ਟੀਮਾਂ ਹੋਣਗੀਆਂ। ਗਰੁੱਪ ਦੀਆਂ ਹੋਰ ਟੀਮਾਂ ਦਾ ਫੈਸਲਾ ਵਿਸ਼ਵ ਕੱਪ ਕੁਆਲੀਫਾਇਰ ਰਾਉਂਡ (World Cup Qualifier Round) ਦੇ ਨਤੀਜਿਆਂ ਨਾਲ ਕੀਤਾ ਜਾਵੇਗਾ। 

ਇਹ ਵੀ ਪੜ੍ਹੋ - T-Series ਦੇ MD ਭੂਸ਼ਣ ਕੁਮਾਰ ’ਤੇ ਲੱਗਾ ਜਬਰ-ਜਨਾਹ ਦਾ ਇਲਜ਼ਾਮ, ਮਾਮਲਾ ਦਰਜ

ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਦਾ ਮੈਚ ਕਿਸੇ ਵੀ ਆਈਸੀਸੀ ਟੂਰਨਾਮੈਂਟ (ICC Tournament) ਵਿਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਮੈਚਾਂ ਵਿਚੋਂ ਇਕ ਹੈ। ਹੁਣ ਤੱਕ ਹੋਏ 6 ਟੀ -20 ਵਿਸ਼ਵ ਕੱਪ ਵਿਚ ਸਿਰਫ਼ ਦੋ ਵਾਰ, 2009 ਅਤੇ 2010 ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਮੈਚ ਨਹੀਂ ਹੋਇਆ ਸੀ। 

PHOTOPHOTO

ਇਹ ਵੀ ਪੜ੍ਹੋ - ਦਰਦਨਾਕ: ਰਿਸ਼ਤੇ ‘ਚ ਲੱਗਦੇ ਭੈਣ-ਭਰਾ ਦੀ ਭਿਆਨਕ ਸੜਕ ਹਾਦਸੇ ‘ਚ ਹੋਈ ਮੌਤ

ICC ਅਗਲੇ 48 ਘੰਟਿਆਂ ਵਿੱਚ ਟੀ -20 ਵਿਸ਼ਵ ਕੱਪ ਦੀ ਪੂਰੀ ਸਮਾਸੂਚੀ ਦਾ ਐਲਾਨ ਕਰ ਸਕਦੀ ਹੈ। ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ (Cricket Control Board) ਦੇ ਅਧਿਕਾਰੀ ਇਸ ਸਮੇਂ ਯੂਏਈ ਅਤੇ ਓਮਾਨ ਦੇ ਦੌਰੇ ‘ਤੇ ਹਨ, ਜਿਥੇ ਉਹ ਸਾਰੀਆਂ ਸਹੂਲਤਾਂ ਦਾ ਮੁਆਇਨਾ ਕਰਨ ਗਏ ਹਨ। ਇਸ ਵਿਚ, ਟੀਮਾਂ ਦੇ ਰੁਕਣ, ਆਣ-ਜਾਣ ਅਤੇ ਕੋਰੋਨਾ ਪ੍ਰੋਟੋਕੋਲ 'ਤੇ ਗੱਲਬਾਤ ਮਹੱਤਵਪੂਰਨ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM
Advertisement