ਕੌਮੀ ਘੱਟ ਗਿਣਤੀ ਕਮਿਸ਼ਨ ਦੇ ਯਤਨਾਂ ਸਦਕਾ ਵਤਨ ਪਰਤੀ ਪੰਜਾਬਣ, ਪੋਲੈਂਡ ਵਿਚ ਵਿਗੜੀ ਸੀ ਮਨਦੀਪ ਕੌਰ ਦੀ ਸਿਹਤ
ਫਿਰੋਜ਼ਪੁਰ ਤੋਂ ਕੈਨੇਡਾ ਲਈ ਰਵਾਨਾ ਹੋਈ ਲੜਕੀ ਨੂੰ ਪੋਲੈਂਡ ਵਿਚ ਰੋਕਿਆ ਗਿਆ
ਨਵੀਂ ਦਿੱਲੀ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਯਤਨਾਂ ਸਦਕਾ ਪੋਲੈਂਡ ਵਿਚ ਫਸੀ ਮਨਦੀਪ ਕੌਰ ਦੀ ਵਤਨ ਵਾਪਸੀ ਹੋਈ ਹੈ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਦਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਫਿਰੋਜ਼ਪੁਰ ਤੋਂ ਕੈਨੇਡਾ ਲਈ ਰਵਾਨਾ ਹੋਈ ਮਨਦੀਪ ਕੌਰ ਪੋਲੈਂਡ ਵਿਚ ਫਸ ਗਈ।
ਇਹ ਵੀ ਪੜ੍ਹੋ: ਬਿੱਟੂ ਬਜਰੰਗੀ ਦਾ ਬਜਰੰਗ ਦਲ ਨਾਲ ਕੋਈ ਸਬੰਧ ਨਹੀਂ : ਵਿਸ਼ਵ ਹਿੰਦੂ ਪਰਿਸ਼ਦ
ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਮਨਦੀਪ ਕੌਰ ਦਾ ਵੀਜ਼ਾ ਸਹੀ ਨਹੀਂ ਲੱਗਿਆ, ਇਸ ਲਈ ਉਹ ਕੈਨੇਡਾ ਨਹੀਂ ਜਾ ਸਕਦੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਦੀ ਸਿਹਤ ਖ਼ਰਾਬ ਹੋ ਗਈ। ਮਨਦੀਪ ਕੌਰ ਦੀ ਸਹਾਇਤਾ ਲਈ ਘੱਟ ਗਿਣਤੀ ਕਮਿਸ਼ਨ ਨੇ ਪੋਲੈਂਡ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਉਸ ਦੀ ਵਤਨ ਵਾਪਸੀ ਕਰਵਾਈ ਗਈ। ਮਨਦੀਪ ਕੌਰ ਫਿਰੋਜ਼ਪੁਰ ਦੇ ਪਿੰਡ ਸਾਧੂ ਵਾਲਾ ਦੀ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ: ਲੁਧਿਆਣਾ ਵਿਚ ਰਿਸ਼ਤੇ ਤਾਰ-ਤਾਰ, ਭਾਣਜਿਆਂ ਨੇ ਵਿਧਵਾ ਮਾਮੀ ਨਾਲ ਬਲਾਤਕਾਰ ਦੀ ਕੀਤੀ ਕੋਸ਼ਿਸ਼
ਏਜੰਟਾਂ ਵਲੋਂ ਧੋਖਾਧੜੀ ਦੀਆਂ ਵਧ ਰਹੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਲਾਲਪੁਰਾ ਨੇ ਕਿਹਾ ਕਿ ਪੁਲਿਸ ਨੂੰ ਸਖ਼ਤੀ ਨਾਲ ਅਜਿਹੇ ਲੋਕਾਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫਰਜ਼ੀਵਾੜੇ ਜਾਂ ਤਾ ਸਰਕਾਰ ਦੀ ਮਿਲੀਭੁਗਤ ਨਾਲ ਹੁੰਦੇ ਹਨ ਜਾਂ ਸਰਕਾਰ ਦੀ ਅਣਗਹਿਲੀ ਕਾਰਨ ਹੁੰਦੇ ਹਨ।ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਡਰ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ।
ਇਹ ਵੀ ਪੜ੍ਹੋ: ਕੈਨੇਡਾ ਦੇ ਗੁਰਦੁਆਰਾ ਸਾਹਿਬ ’ਚੋਂ ਭੱਜੇ ਕੀਰਤਨੀਏ, ਧਾਰਮਿਕ ਯਾਤਰਾ ਲਈ ਗਏ ਸੀ ਵਿਦੇਸ਼
ਲਾਲਪੁਰਾ ਨੇ ਕਿਹਾ ਕਿ ਕੁੱਝ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਪੰਜਾਬੀ ਭਾਈਚਾਰਾ ਸ਼ਾਂਤੀ ਚਾਹੁੰਦਾ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਨੂੰ ਸੁਨਹਿਰੀ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਪੰਜਾਬ ਅੱਗੇ ਵਧੇਗਾ। ਜੇਕਰ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ ਚਲੀ ਗਈ ਤਾਂ ਇਹ ਬੂਟਾ ਸੁੱਕ ਜਾਵੇਗਾ। ਨੂਹ ਹਿੰਸਾ ਬਾਰੇ ਗੱਲ ਕਰਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਹਰਿਆਣਾ ਦੇ ਲੋਕ ਸ਼ਾਂਤੀ ਚਾਹੁੰਦੇ ਹਨ। ਕਮਿਸ਼ਨ ਵਲੋਂ ਲਗਾਤਾਰ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਕਮਿਸ਼ਨ ਦਾ ਵਫ਼ਦ ਨੂਹ ਦਾ ਦੌਰਾ ਕਰੇਗਾ।