ਈ.ਡੀ. ਡਾਇਰੈਕਟਰ ਸੰਜੇ ਮਿਸ਼ਰਾ ਦਾ ਕਾਰਜਕਾਲ ਖਤਮ; ਰਾਹੁਲ ਨਵੀਨ ਡਾਇਰੈਕਟਰ-ਇਨ-ਚਾਰਜ ਨਿਯੁਕਤ
ਮਿਸ਼ਰਾ ਦਾ ਕਾਰਜਕਾਲ 15 ਸਤੰਬਰ ਤਕ ਵਧਾਉਣ ਦੇ ਨਾਲ ਹੀ ਸੁਪਰੀਮ ਕੋਰਟ ਨੇ ਜੁਲਾਈ 'ਚ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਕਾਰਜਕਾਲ ਹੋਰ ਨਹੀਂ ਵਧਾਇਆ ਜਾਵੇਗਾ।
ਨਵੀਂ ਦਿੱਲੀ: ਭਾਰਤੀ ਮਾਲੀਆ ਸੇਵਾ (ਆਈ.ਆਰ.ਐਸ.) ਅਧਿਕਾਰੀ ਰਾਹੁਲ ਨਵੀਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦਾ ਡਾਇਰੈਕਟਰ-ਇਨ-ਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਸਾਬਕਾ ਨਿਰਦੇਸ਼ਕ ਸੰਜੇ ਕੁਮਾਰ ਮਿਸ਼ਰਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਕੀਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਕੁੱਟਮਾਰ ਦੇ ਮਾਮਲੇ ’ਚ 13 ਵਿਦਿਆਰਥੀਆਂ ਖਿਲਾਫ਼ ਪਰਚਾ ਦਰਜ
ਇਕ ਸਰਕਾਰੀ ਆਦੇਸ਼ ਅਨੁਸਾਰ, 1993 ਬੈਚ ਦੇ ਆਈ.ਆਰ.ਐਸ. ਅਧਿਕਾਰੀ ਨਿਯਮਤ ਡਾਇਰੈਕਟਰ ਦੀ ਨਿਯੁਕਤੀ ਤਕ, ਜਾਂ ਅਗਲੇ ਆਦੇਸ਼ ਜਾਰੀ ਹੋਣ ਤਕ ਇਹ ਜ਼ਿੰਮੇਵਾਰੀ ਸੰਭਾਲਣਗੇ। ਨਵੀਨ ਇਸ ਸਮੇਂ ਈ.ਡੀ. ਦੇ ਵਿਸ਼ੇਸ਼ ਨਿਰਦੇਸ਼ਕ ਹਨ। ਮਿਸ਼ਰਾ ਦਾ ਕਾਰਜਕਾਲ 15 ਸਤੰਬਰ ਤਕ ਵਧਾਉਣ ਦੇ ਨਾਲ ਹੀ ਸੁਪਰੀਮ ਕੋਰਟ ਨੇ ਜੁਲਾਈ 'ਚ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਕਾਰਜਕਾਲ ਹੋਰ ਨਹੀਂ ਵਧਾਇਆ ਜਾਵੇਗਾ।
ਇਹ ਵੀ ਪੜ੍ਹੋ: G-20 Summit ਤੋਂ ਲੈ ਕੇ ਆਪ ਸੁਪਰੀਮੋ ਦੀ ਪੰਜਾਬ ਫੇਰੀ ਤਕ, ਪੜ੍ਹੋ Top 5 Fact Checks
ਸਿਖਰਲੀ ਅਦਾਲਤ ਨੇ ਕੇਂਦਰ ਸਰਕਾਰ ਵਲੋਂ ਮਿਸ਼ਰਾ ਦੇ ਕਾਰਜਕਾਲ ਵਿਚ ਇਕ-ਇਕ ਸਾਲ ਦਾ ਵਾਧਾ ਕਰਨ ਦੇ ਦੋ ਨੋਟੀਫਿਕੇਸ਼ਨਾਂ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਕਿਹਾ ਸੀ ਕਿ ਇਹ 2021 ਦੇ ਹੁਕਮਾਂ ਦੀ ‘ਉਲੰਘਣਾ’ ਹੈ, ਜਿਸ ਅਨੁਸਾਰ ਆਈ.ਆਰ.ਐਸ. ਅਧਿਕਾਰੀ ਨੂੰ ਵਾਧੂ ਕਾਰਜਕਾਲ ਨਹੀਂ ਦਿਤਾ ਜਾਣਾ ਚਾਹੀਦਾ ਹੈ। ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ, 1984 ਬੈਚ ਦੇ ਆਈ.ਆਰ.ਐਸ. ਅਧਿਕਾਰੀ ਮਿਸ਼ਰਾ ਨੂੰ 18 ਨਵੰਬਰ, 2023 ਤਕ ਇਸ ਅਹੁਦੇ 'ਤੇ ਰਹਿਣਾ ਸੀ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਸੰਜੇ ਕੁਮਾਰ ਮਿਸ਼ਰਾ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਵਜੋਂ ਕਾਰਜਕਾਲ 15 ਸਤੰਬਰ, 2023 ਤੋਂ ਖਤਮ ਕਰ ਦਿਤਾ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੇ ਘਰ 'ਚ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਸੁਆਹ
ਸੁਪਰੀਮ ਕੋਰਟ ਨੇ ਇਹ ਫੈਸਲਾ ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਅਤੇ ਜਯਾ ਠਾਕੁਰ, ਤ੍ਰਿਣਮੂਲ ਕਾਂਗਰਸ ਆਗੂ ਮਹੂਆ ਮੋਇਤਰਾ ਅਤੇ ਸਾਕੇਤ ਗੋਖਲੇ ਵਲੋਂ ਮਿਸ਼ਰਾ ਦੀ ਮਿਆਦ ਵਧਾਉਣ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਦਿਤਾ ਹੈ। ਮਿਸ਼ਰਾ ਨੂੰ ਪਹਿਲੀ ਵਾਰ 19 ਨਵੰਬਰ 2018 ਨੂੰ ਦੋ ਸਾਲਾਂ ਲਈ ਈ.ਡੀ. ਡਾਇਰੈਕਟਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਬਾਅਦ ਵਿਚ 13 ਨਵੰਬਰ, 2020 ਨੂੰ ਇਕ ਆਦੇਸ਼ ਜਾਰੀ ਕਰਕੇ, ਕੇਂਦਰ ਸਰਕਾਰ ਨੇ ਪਿਛਲੇ ਪ੍ਰਭਾਵ ਨਾਲ ਨਿਯੁਕਤੀ ਪੱਤਰ ਨੂੰ ਸੋਧਿਆ ਅਤੇ ਉਨ੍ਹਾਂ ਦੇ ਦੋ ਸਾਲ ਦੇ ਕਾਰਜਕਾਲ ਨੂੰ ਤਿੰਨ ਸਾਲ ਤਕ ਵਧਾ ਦਿਤਾ।