ਮਨੀਸ਼ ਸਿਸੋਦੀਆ ਮਾਮਲੇ ’ਤੇ ਸੁਪ੍ਰੀਮ ਕੋਰਟ ਦੀ ਟਿੱਪਣੀ, “ਤੁਸੀਂ ਕਿਸੇ ਨੂੰ ਅਣਮਿੱਥੇ ਸਮੇਂ ਲਈ ਜੇਲ ਵਿਚ ਨਹੀਂ ਰੱਖ ਸਕਦੇ”

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ’ਤੇ ਹੋਈ ਸੁਣਵਾਈ

Manish Sisodia's Bail Plea: ''You Can't Keep Someone Behind Bars Infinitely

 

ਨਵੀਂ ਦਿੱਲੀ: ਸੁਪ੍ਰੀਮ ਕੋਰਟ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੀਬੀਆਈ ਅਤੇ ਈਡੀ ਨੂੰ ਸਖ਼ਤ ਸਵਾਲ ਪੁੱਛੇ। ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਸੰਜੀਵ ਖੰਨਾ ਅਤੇ ਐਸ.ਵੀ.ਐਨ. ਭੱਟੀ ਦੀ ਡਿਵੀਜ਼ਨ ਬੈਂਚ ਨੇ ਈਡੀ ਨੂੰ ਪੁਛਿਆ ਕਿ ਸਿਸੋਦੀਆ 'ਤੇ ਲੱਗੇ ਦੋਸ਼ਾਂ 'ਤੇ ਬਹਿਸ ਅਜੇ ਸ਼ੁਰੂ ਕਿਉਂ ਨਹੀਂ ਹੋਈ, ਇਹ ਕਦੋਂ ਸ਼ੁਰੂ ਹੋਵੇਗੀ?

ਇਹ ਵੀ ਪੜ੍ਹੋ: ਅਮਰੀਕਾ ’ਚ ਸਿੱਖਾਂ ਵਿਰੁਧ ਨਫ਼ਰਤੀ ਹਿੰਸਾ ਦੇ ਮਾਮਲੇ ਜਾਰੀ, ਬਸ ’ਚ ਸਿੱਖ ਦੀ ਪੱਗ ਉਤਾਰਨ ਦੀ ਕੋਸ਼ਿਸ਼

ਏ.ਐਸ.ਜੀ. ਰਾਜੂ ਈਡੀ ਦੀ ਤਰਫ਼ੋਂ ਅਦਾਲਤ ਵਿਚ ਪੇਸ਼ ਹੋਏ, ਜਿਨ੍ਹਾਂ ਨੇ ਕਿਹਾ ਕਿ ਈਡੀ ਅਤੇ ਸੀਬੀਆਈ ਸ਼ਰਾਬ ਨੀਤੀ ਘੁਟਾਲੇ ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਮੁਲਜ਼ਮ ਬਣਾਉਣ ਬਾਰੇ ਵਿਚਾਰ ਕਰ ਰਹੇ ਹਨ। ਦੱਸ ਦੇਈਏ ਕਿ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਮੰਗਲਵਾਰ ਨੂੰ ਵੀ ਸੁਣਵਾਈ ਜਾਰੀ ਰਹੇਗੀ।

ਇਹ ਵੀ ਪੜ੍ਹੋ: ਲਹਿਰਾਗਾਗਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ! ਇਕੱਲਾ ਵਿਅਕਤੀ ਪਾਵਨ ਸਰੂਪ ਨੂੰ ਚੁੱਕ ਕੇ ਗੁਰਦੁਆਰਾ ਸਾਹਿਬ ਲਿਆਇਆ

ਸੁਪਰੀਮ ਕੋਰਟ ਨੇ ਈਡੀ ਤੋਂ ਪੁੱਛਿਆ ਕਿ ਮਨੀਸ਼ ਸਿਸੋਦੀਆ 'ਤੇ ਲੱਗੇ ਦੋਸ਼ਾਂ 'ਤੇ ਅਜੇ ਤਕ ਬਹਿਸ ਕਿਉਂ ਨਹੀਂ ਸ਼ੁਰੂ ਹੋਈ। ਅਦਾਲਤ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਅਣਮਿੱਥੇ ਸਮੇਂ ਲਈ ਜੇਲ ਵਿਚ ਨਹੀਂ ਰੱਖ ਸਕਦੇ। ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਸੀਂ ਕਦੋਂ ਬਹਿਸ ਕਰ ਸਕਦੇ ਹੋ, ਕਿਉਂਕਿ ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਬਹਿਸ ਸ਼ੁਰੂ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਨੂਹ ਹਿੰਸਾ ਮਾਮਲੇ ’ਚ ਅਦਾਲਤ ਨੇ ਮੋਨੂੰ ਮਾਨੇਸਰ ਨੂੰ ਜ਼ਮਾਨਤ ਮਿਲੀ 

ਈਡੀ ਵਲੋਂ ਪੇਸ਼ ਹੋਏ ਏ.ਐਸ.ਜੀ. ਐਸ.ਵੀ. ਰਾਜੂ ਨੇ ਕਿਹਾ ਕਿ ਈਡੀ ਆਬਕਾਰੀ ਨੀਤੀ ਘੁਟਾਲੇ ਮਾਮਲੇ ਵਿਚ 'ਆਪ' ਨੂੰ ਮੁਲਜ਼ਮ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਇਸ 'ਤੇ ਜੱਜ ਨੇ ਕਿਹਾ ਕਿ ਇਹ ਵੱਖਰਾ ਅਪਰਾਧ ਹੋਵੇਗਾ। ਜਿਸ 'ਤੇ ਏ.ਐਸ.ਜੀ. ਨੇ ਕਿਹਾ ਕਿ ਇਹ ਉਹੀ ਮਾਮਲਾ ਹੈ। ਇਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਅਪਣੇ ਬਿਆਨ ਤੋਂ ਸੁਚੇਤ ਰਹੋ। ਕੀ ਇਹ ਵੱਖਰਾ ਅਪਰਾਧ ਹੋਵੇਗਾ ਜਾਂ ਈਡੀ ਕੇਸ ਵਿਚ ਉਹੀ ਅਪਰਾਧ ਹੋਵੇਗਾ? ਇਸ ਦਾ ਜਵਾਬ ਕੱਲ ਨੂੰ ਦਿਉ।