ਪ੍ਰਧਾਨ ਮੰਤਰੀ ਨੇ ਸ਼੍ਰੀ ਸੂਰੀਸ਼ਵਰ ਜੀ ਦੇ 151 ਵੇਂ ਜਨਮ ਮੌਕੇ 'ਸ਼ਾਂਤੀ ਦਾ ਬੁੱਤ' ਦਾ ਕੀਤਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਹਮੇਸ਼ਾ ਹੀ ਪੂਰੀ ਦੁਨੀਆ ਨੂੰ ਮਨੁੱਖਤਾ,ਸ਼ਾਂਤੀ,ਅਹਿੰਸਾ ਅਤੇ ਭਰੱਪਣ ਦਾ ਰਾਹ ਦਿਖਾਇਆ

pm modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੁਨੀਸ਼ਵਰ ਜੀ ਮਹਾਰਾਜ ਦੀ 151 ਵੀਂ ਜਯੰਤੀ ਮੌਕੇ ਵੀਡੀਓ ਕਾਨਫਰੰਸ ਜ਼ਰੀਏ ਰਾਜਸਥਾਨ ਦੇ ਪਾਲੀ ਜ਼ਿਲੇ ਵਿਚ ‘ਸਟੈਚੂ ਆਫ ਪੀਸ’ਦਾ ਉਦਘਾਟਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਸਾਲ ਅਧਿਆਤਮਿਕ ਭਾਵਨਾ ਦਾ ਸਾਲ,ਪ੍ਰੇਰਣਾ ਦਾ ਯੁੱਗ ਹੁੰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਗੁਜਰਾਤ ਦੀ ਧਰਤੀ ਨੇ ਰਾਜਨੀਤਿਕ ਖੇਤਰ ਵਿੱਚ ਦੋ ਬੱਲਭ- ਸਰਦਾਰ ਵੱਲਭਭਾਈ ਪਟੇਲ ਅਤੇ ਆਚਾਰੀਆ ਵਿਜੇ ਵੱਲਭਜੀ ਮਹਾਰਾਜ ਨੂੰ ਅਧਿਆਤਮਕ ਖੇਤਰ ਵਿੱਚ ਦਿੱਤੇ ਹਨ।

ਭਾਰਤ ਨੇ ਹਮੇਸ਼ਾ ਹੀ ਪੂਰੀ ਦੁਨੀਆ ਨੂੰ ਮਨੁੱਖਤਾ,ਸ਼ਾਂਤੀ,ਅਹਿੰਸਾ ਅਤੇ ਭਰੱਪਣ ਦਾ ਰਾਹ ਦਿਖਾਇਆ ਹੈ। ਇਹ ਉਹ ਸੰਦੇਸ਼ ਹੈ ਜਿਸ ਨਾਲ ਪੂਰੇ ਵਿਸ਼ਵ ਨੂੰ ਭਾਰਤ ਤੋਂ ਪ੍ਰੇਰਣਾ ਮਿਲਦੀ ਹੈ। ਇਸ ਸੇਧ ਲਈ, ਦੁਨੀਆ ਇਕ ਵਾਰ ਫਿਰ ਭਾਰਤ ਵੱਲ ਵੇਖ ਰਹੀ ਹੈ।