ਕਿਸਾਨੀ ਸੰਘਰਸ਼ : ਸਿੰਘੂ ਬਾਰਡਰ ਤੋਂ ਵਾਪਸੀ ਮੌਕੇ ਬਾਬਾ ਰਾਮ ਸਿੰਘ ਸੀਂਘੜੇ ਵਾਲਿਆਂ ਨੇ ਦਿੱਤੀ ਸ਼ਹਾਦਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿਸਾਨਾਂ ਦਾ ਦੁੱਖ ਦੇਖ ਕੇ ਦਿਲ ਦੁਖੀ ਹੋਇਆ

Baba Ram Singh Singhra

ਨਵੀਂ ਦਿੱਲੀ- ਕਰਨਾਲ ਦੇ ਪਿੰਡ ਸੀਂਘੜਾ ਦੇ ਗੁਰਦੁਆਰਾ ਸਾਹਿਬ ਦੇ ਬਾਬਾ ਸੰਤ ਰਾਮ ਸਿੰਘ ਨਾਨਕਸਰ ਦੀ ਸ਼ੱਕੀ ਹਾਲਾਤ ਵਿੱਚ ਦਿੱਲੀ ਵਿੱਚ ਮੌਤ ਹੋ ਗਈ। ਪਤਾ ਲੱਗਿਆ ਕਿ ਉਨ੍ਹਾਂ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਪੰਜਾਬੀ ਵਿੱਚ ਇਕ ਸੁਸਾਈਡ ਨੋਟ ਵੀ ਲਿਖਿਆ ਹੈ। ਉਹ ਕਈ ਦਿਨਾਂ ਤੋਂ ਲਗਾਤਾਰ ਸਿੰਘੂ ਬਾਰਡਰ 'ਤੇ ਜਾ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਸਨ।