11 ਸਾਲਾਂ ਬਾਅਦ ਫਿਰ ਚਰਚਾ 'ਚ ਆਈ 3 idiots, ਜਾਣੋ ਕਿਉਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜਕੁਮਾਰ ਹਿਰਾਨੀ ਦੀ ਫਿਲਮ ਥ੍ਰੀ ਈਡੀਅਟਸ 11 ਸਾਲ ਬਾਅਦ ਫਿਰ ਚਰਚਾ ਵਿਚ ਆਈ ਹੈ।

Photo

ਮੁੰਬਈ: ਰਾਜਕੁਮਾਰ ਹਿਰਾਨੀ ਦੀ ਫਿਲਮ ਥ੍ਰੀ ਈਡੀਅਟਸ 11 ਸਾਲ ਬਾਅਦ ਫਿਰ ਚਰਚਾ ਵਿਚ ਆਈ ਹੈ। ਇਹ ਫਿਲਮ 25 ਦਸੰਬਰ 2009 ਵਿਚ ਰੀਲੀਜ਼ ਹੋਈ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਬੀਤੇ ਦਿਨੀਂ ਹੀ ਫਿਲਮ ਦੀ ਟੀਮ ਨੇ ਥ੍ਰੀ ਈਡੀਅਟਸ ਦੀ 10ਵੀਂ ਵਗ੍ਹੇਗੰਢ ਦਾ ਜਸ਼ਨ ਮਨਾਇਆ ਸੀ। ਇਕ ਵਾਰ ਫਿਰ ਇਹ ਫਿਲਮ ਸੁਰਖੀਆਂ ਵਿਚ ਹੈ।

ਦਰਅਸਲ ਮਹਾਰਾਸ਼ਟਰ ਵਿਚ ਪੁਲਿਸ ਨੇ ਇਸ ਫਿਲਮ ਦੇ ਇਕ ਸੀਨ ਦਾ ਪੋਸਟਰ ਟਵਿਟਰ ‘ਤੇ ਸ਼ੇਅਰ ਕੀਤਾ ਹੈ, ਜਿਸ ਵਿਚ ਫਿਲਮ ਦੇ ਅਦਾਕਾਰ ਆਮਿਰ ਖਾਨ, ਆਰ ਮਧਵਨ ਅਤੇ ਸ਼ਰਮਨ ਜੋਸ਼ੀ ਹਨ। ਪੋਸਟਰ ਵਿਚ ਤਿੰਨੇ ਅਦਾਕਾਰ ਸਕੂਟਰ ‘ਤੇ ਬਿਨਾਂ ਹੈਲਮੇਟ ਤੋਂ ਬੈਠੇ ਹਨ। ਪੁਲਿਸ ਨੇ ਤਿੰਨਾਂ ਦੀ ਇਸ ਤਸਵੀਰ ਨੂੰ ਫੀਚਰ ਈਮੇਜ ਵਿਚ ਐਡਿਟ ਕਰ ਲਿਖਿਆ ਹੈ, ‘ਜਾਨੇ ਤੁਝੇ ਦੇਂਗੇ ਨਹੀਂ’।

ਫੋਟੋ ‘ਤੇ ਪੁਲਿਸ ਦਾ ਇਕ ਲੋਗੋ ਵੀ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਇਕ ਹੋਰ ਕੈਪਸ਼ਨ ਵੀ ਦਿੱਤਾ ਗਿਆ ਹੈ, ਜਿਸ ਵਿਚ ਲਿਖਿਆ, ‘ਦਿਲ ਜੋ ਤੇਰਾ ਬਾਤ-ਬਾਤ ਪੇ ਘਬਰਾਏ, ਡ੍ਰਾਇਵਰ ਈਡੀਅਟ ਹੈ...’। ਦੱਸ ਦਈਏ ਕਿ ਇਹ ਫਿਲਮ ਦੇ ਗਾਣੇ ‘ਜਾਨੇ ਤੁਝੇ ਦੇਂਗੇ ਨਹੀਂ’ ਅਤੇ ‘ਆਲ ਇਜ਼ ਵੈਲ’ ਦੇ ਬੋਲ ਹਨ।

ਪੁਲਿਸ ਨੇ ਇਹਨਾਂ ਗਾਣਿਆਂ ਨੂੰ ਲੈ ਕੇ ਇਸ ਪੋਸਟਰ ਨੂੰ ਵਾਇਰਲ ਕੀਤਾ ਹੈ, ਜਿਸ ਵਿਚ ਪੁਲਿਸ ਚੇਤਾਵਨੀ ਦਿੰਦੇ ਹੋਏ ਇਸ਼ਾਰਾ ਕਰ ਰਹੀ ਹੈ ਕਿ ਬਿਨਾਂ ਹੈਲਮੇਟ ਦੇ ਨਹੀਂ ਛੱਡਾਂਗੇ ਯਾਨੀ ਚਲਾਨ ਤਾਂ ਕੱਟਿਆ ਜਾਵੇਗਾ। ਮਹਾਰਾਸ਼ਟਰ ਪੁਲਿਸ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ‘ਤੇ ਅਦਾਕਾਰ ਆਰ ਮਧਵਨ ਨੇ ਦਿਲਚਸਪ ਰਿਐਕਸ਼ਨ ਦਿੱਤਾ ਹੈ।

ਉਹਨਾਂ ਨੇ ਅਪਣੇ ਟਵਿਟਰ ਹੈਂਡਲ ‘ਤੇ ਇਹ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕੈਪਸ਼ਨ ਵਿਚ ਲਿਖਿਆ, ‘ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ’। ਜ਼ਿਕਰਯੋਗ ਹੈ ਕਿ ਇਸ ਫਿਲਮ ਨੇ ਵੱਡੇ ਪਰਦੇ ‘ਤੇ ਚੰਗੀ ਸਫਲਤਾ ਹਾਸਲ ਕੀਤੀ ਸੀ। ਲੋਕਾਂ ਵੱਲੋਂ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ।