ਕਾਰਗਿਲ ‘ਚ ਬਰਫ਼ ਦੀ ਚਪੇਟ ‘ਚ ਆਈ ਫ਼ੌਜ ਦੀ ਚੌਂਕੀ, ਇਕ ਜਵਾਨ ਸ਼ਹੀਦ, 3 ਜਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਕਰਗਿਲ ਵਿੱਚ ਵੀਰਵਾਰ ਨੂੰ ਹੋਏ ਇੱਕ...

Army Post

ਲੇਹ: ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਕਰਗਿਲ ਵਿੱਚ ਵੀਰਵਾਰ ਨੂੰ ਹੋਏ ਇੱਕ ਬਰਫ਼ਬਾਰੀ ਵਿੱਚ ਫੌਜ ਦੇ ਚਾਰ ਜਵਾਨ ਬਰਫ ਦੇ ਹੇਠਾਂ ਦਬ ਗਏ। ਬਰਫ਼ਬਾਰੀ ਦੀ ਇਸ ਘਟਨਾ ‘ਚ ਗੰਭੀਰ ਰੂਪ ਤੋਂ ਜਖ਼ਮੀ ਇੱਕ ਜਵਾਨ ਇਲਾਜ ਦੌਰਾਨ ਸ਼ਹੀਦ ਹੋ ਗਿਆ। ਇਸ ਤੋਂ ਇਲਾਵਾ ਤਿੰਨ ਹੋਰ ਜਵਾਨਾਂ ਨੂੰ ਗੰਭੀਰ ਹਾਲਤ ਵਿੱਚ ਫੌਜੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ, ਵੀਰਵਾਰ ਨੂੰ ਕਰਗਿਲ ਦੇ ਮੁਸ਼ਕੋਹ ਇਲਾਕੇ ਵਿੱਚ ਬਣੀ ਫੌਜ ਦੀ ਇੱਕ ਪੋਸਟ ਬਰਫ਼ਬਾਰੀ ਤੋਂ ਬਾਅਦ ਬਰਫ ਦੇ ਵਿੱਚ ਦਬ ਗਈ ਸੀ। ਫੌਜ ਦੇ ਜਵਾਨਾਂ ਨੂੰ ਇਸਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਵੱਡਾ ਰੇਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ।

ਤਿੰਨ ਹੋਰ ਜਵਾਨ ਫੌਜੀ ਹਸਪਤਾਲ ਵਿੱਚ ਭਰਤੀ

ਰਾਹਤ ਕਾਰਜਾਂ ਦੇ ਦੌਰਾਨ ਹੀ ਇੱਕ ਜਵਾਨ ਸ਼ਹੀਦ ਹੋ ਗਿਆ,  ਜਦੋਂ ਕਿ ਤਿੰਨ ਹੋਰ ਨੂੰ ਕਿਸੇ ਤਰ੍ਹਾਂ ਬਰਫ ਤੋਂ ਬਾਹਰ ਕੱਢਣ ਤੋਂ ਬਾਅਦ ਫੌਜ ਦੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਖ਼ਮੀ ਤਿੰਨਾਂ ਜਵਾਨਾਂ ਦੀ ਹਾਲਤ ਸਥਿਰ ਹੈ ਅਤੇ ਸਾਰਿਆਂ ਨੂੰ ਇਲਾਜ ਦੌਰਾਨ ਨਿਗਰਾਨੀ ਵਿੱਚ ਰੱਖਿਆ ਗਿਆ ਹੈ।

ਉੱਤਰੀ ਕਸ਼ਮੀਰ ਵਿੱਚ ਸ਼ਹੀਦ ਹੋਏ ਸਨ 6 ਜਵਾਨ

ਦੱਸ ਦਈਏ ਕਿ ਦੋ ਦਿਨ ਪਹਿਲਾਂ ਉੱਤਰੀ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਈ ਸਨਾਂ ਸਲਾਇਡਿੰਗ ਦੇ ਕਾਰਨ ਭਾਰਤੀ ਫੌਜ  ਦੇ ਪੰਜ ਅਤੇ ਬੀਐਸਐਫ਼ ਦਾ ਇੱਕ ਜਵਾਨ ਵੀ ਬਰਫ ਦੇ ਵਿੱਚ ਦਬ ਕੇ ਸ਼ਹੀਦ ਹੋ ਗਏ ਸਨ। ਬਰਫਬਾਰੀ ਦੇ ਵਿੱਚ ਉੱਤਰੀ ਕਸ਼ਮੀਰ  ਵਿੱਚ ਇਹ ਘਟਨਾਵਾਂ ਕੰਟਰੋਲ ਰੇਖਾ ਦੇ ਕੋਲ ਹੋਈਆਂ ਸਨ।