ਪੁਲਵਾਮਾ ਹਮਲੇ ਨੂੰ ਲੈ ਕੇ ਜੋ ਅੱਗ ਤੁਹਾਡੇ ਦਿਲ ‘ਚ ਹੈ ਉਹੀ ਮੇਰੇ ਦਿਲ ‘ਚ ਹੈ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਝਾਰਖੰਡ ਦੀ ਧਰਤੀ ਦੇ ਸਪੂਤ ਸ਼ਹੀਦ ਵਿਜੈ ਸੋਰੇਨ ਨੂੰ ਇਕ ਵਾਰ ਫਿਰ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਨੇ ਕਿਹਾ...

PM Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਝਾਰਖੰਡ ਦੀ ਧਰਤੀ ਦੇ ਸਪੂਤ ਸ਼ਹੀਦ ਵਿਜੈ ਸੋਰੇਨ ਨੂੰ ਇਕ ਵਾਰ ਫਿਰ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਗੁਮਲਾ ਵਿਚ ਮੌਜੂਦ ਸ਼ਹੀਦਾਂ ਦੇ ਪਰਵਾਰਾਂ ਨੂੰ ਦਿਲ ਤੋਂ ਪ੍ਰਣਾਮ ਕਰਦੇ ਹਨ। ਪੀਐਮ ਨੇ ਕਿਹਾ ਕਿ ਸ਼ਹੀਦਾਂ ਦੇ ਬੱਚੇ ਬਹੁਤ ਬਹਾਦਰੀ ਨਾਲ ਇਸ ਸਮੇਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦ ਜਵਾਨਾਂ ਦੇ ਪਰਵਾਰ ਅਤੇ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰੀਏ।

ਪੀਐਮ ਮੋਦੀ ਝਾਰਖੰਡ ਦੇ ਹਜ਼ਾਰੀਬਾਗ ਵਿਚ ਕਈ ਯੋਜਨਾਵਾਂ ਦਾ ਐਲਾਨ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਝਾਰਖੰਡ ਦੇ ਲਗਭੱਗ 57 ਹਜ਼ਾਰ ਲੋਕਾਂ ਦਾ ਗੰਭੀਰ ਬੀਮਾਰੀਆਂ ਦਾ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਇਲਾਜ ਕੀਤਾ ਜਾ ਚੁੱਕਾ ਹੈ। ਪੀਐਮ ਨੇ ਕਿਹਾ ਕਿ 3 ਸਾਲ ਪਹਿਲਾਂ ਝਾਰਖੰਡ ਵਿਚ ਕੇਵਲ 3 ਮੈਡੀਕਲ ਕਾਲਜ ਸਨ ਅਤੇ ਅੱਜ ਇਕ ਹੀ ਦਿਨ ਵਿਚ 3 ਮੈਡੀਕਲ ਕਾਲਜ ਖੁੱਲ੍ਹ ਰਹੇ ਹਨ।

ਇਸ ਨਾਲ ਵਿਦਿਆਰਥੀਆਂ ਨੂੰ ਇੱਥੇ ਮੈਡੀਕਲ ਦੀ ਪੜ੍ਹਾਈ ਦਾ ਮੌਕੇ ਤਾਂ ਮਿਲੇਗਾ ਹੀ ਨਾਲ ਹੀ ਸਿਹਤ ਸੁਵਿਧਾਵਾਂ ਵੀ ਬਿਹਤਰ ਹੋਣਗੀਆਂ। ਝਾਰਖੰਡ ਵਿਚ ਪੀਣ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਸਾਡੀ ਸਰਕਾਰ ਨੇ ਹਜ਼ਾਰਾਂ ਕਰੋੜ ਦੀ ਲਾਗਤ ਨਾਲ 350 ਪ੍ਰਾਜੈਕਟਾਂ ਉਤੇ ਕੰਮ ਕੀਤਾ ਹੈ ਅਤੇ ਅਜਿਹੇ ਹੀ 11 ਪ੍ਰਾਜੈਕਟਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਬਿਹਾਰ ਦੇ ਬਰੌਨੀ ਵਿਚ ਕਿਹਾ ਕਿ ਪੁਲਵਾਮਾ ਹਮਲੇ ਨੂੰ ਲੈ ਕੇ ਜੋ ਅੱਗ ਦੇਸ਼ ਦੀ ਜਨਤਾ ਦੇ ਦਿਲਾਂ ਵਿਚ ਹੈ ਉਹੀ ਅੱਗ ਉਨ੍ਹਾਂ ਦੇ ਵੀ ਦਿਲ ਵਿਚ ਹੈ। ਸਰਕਾਰੀ ਯੋਜਨਾਵਾਂ ਦਾ ਐਲਾਨ ਕਰਨ ਪੁੱਜੇ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਪ੍ਰਣਾਮ ਕਰਦੇ ਹਨ। ਪੀਐਮ ਨੇ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਪਟਨਾ ਦੇ ਸ਼ਹੀਦ ਸੰਜੈ ਕੁਮਾਰ ਸਿਨਹਾ, ਭਾਗਲਪੁਰ ਦੇ ਰਤਨ ਕੁਮਾਰ ਠਾਕੁਰ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ।

ਪੀਐਮ ਨੇ ਕਿਹਾ ਕਿ ਸ਼ਹੀਦਾਂ ਦੇ ਪਰਵਾਰਾਂ ਦੇ ਨਾਲ ਉਨ੍ਹਾਂ ਨੂੰ ਪੂਰੀ ਹਮਦਰਦੀ ਹੈ। ਮੈਂ ਮਹਿਸੂਸ ਕਰ ਸਕਦਾ ਹਾਂ ਕਿ ਤੁਹਾਡੇ ਅਤੇ ਦੇਸ਼ ਵਾਸੀਆਂ ਦੇ ਦਿਲ ਵਿਚ ਕਿੰਨੀ ਅੱਗ ਹੈ। ਜੋ ਅੱਗ ਤੁਹਾਡੇ ਦਿਲ ਵਿਚ ਹੈ ਉਹੀ ਅੱਗ ਮੇਰੇ ਦਿਲ ਵਿਚ ਹੈ। ਬਿਹਾਰ ਦੀ ਰਾਜਧਾਨੀ ਪਟਨਾ ਨੂੰ ਮੈਟਰੋ ਦੀ ਸੌਗਾਤ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬਰੌਨੀ ਤੋਂ ਇਸ ਯੋਜਨਾ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਸੀਐਮ ਨੀਤੀਸ਼ ਕੁਮਾਰ ਵੀ ਮੌਜੂਦ ਸਨ।

13 ਹਜ਼ਾਰ 365 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਪਟਨਾ ਮੈਟਰੋ ਬਿਹਾਰ ਵਿਚ ਪਬਲਿਕ ਟਰਾਂਸਪੋਰਟ ਦੀ ਤਸਵੀਰ ਬਦਲ ਕੇ ਰੱਖ ਦੇਵੇਗਾ। ਇਸ ਪ੍ਰਾਜੈਕਟ ਦੀ ਲੰਬਾਈ 31.39 ਕਿਲੋਮੀਟਰ ਹੋਵੇਗੀ। ਪੀਐਮ ਨੇ ਕਿਹਾ ਕਿ ਉਹ ਪਟਨਾ ਵਾਸੀਆਂ ਨੂੰ ਵਧਾਈ ਦਿੰਦੇ ਹਨ ਕਿਉਂਕਿ ਪਾਟਲੀਪੁੱਤਰ ਹੁਣ ਮੈਟਰੋ ਰੇਲ ਨਾਲ ਜੁੜਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ 13 ਹਜ਼ਾਰ ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨੂੰ ਵਰਤਮਾਨ ਦੇ ਨਾਲ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਕਸਿਤ ਕੀਤਾ ਜਾ ਰਿਹਾ ਹੈ।

ਇਹ ਮੇਟਰੋ ਪ੍ਰਾਜੈਕਟ ਤੇਜੀ ਨਾਲ ਵਿਕਸਿਤ ਹੋ ਰਹੇ ਪਟਨਾ ਸ਼ਹਿਰ ਨੂੰ ਨਵੀਂ ਰਫ਼ਤਾਰ ਦੇਵੇਗਾ। ਬਰੌਨੀ ਵਿਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਫ਼ਾਇਨਰੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟਨਾ-ਰਾਂਚੀ ਲਈ ਏਸੀ ਟ੍ਰੇਨ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਵਿਚ ਕੁਲ 33 ਹਜ਼ਾਰ ਕਰੋੜ ਦੀ ਲਾਗਤ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ।

ਦੱਸ ਦਈਏ ਕਿ ਜੰਮੂ ਕਸ਼ਮੀਰ ਵਿਚ ਕਾਇਰਤਾ ਭਰਪੂਰ ਅਤਿਵਾਦੀ ਹਮਲੇ ਤੋਂ ਬਾਅਦ ਵੀ ਪੀਐਮ ਮੋਦੀ ਦੇ ਤੈਅਸ਼ੁਦਾ ਪ੍ਰੋਗਰਾਮ ਪਹਿਲਾਂ ਦੇ ਮੁਤਾਬਕ ਜਾਰੀ ਹਨ। 14 ਫਰਵਰੀ ਨੂੰ ਹੋਏ ਹਮਲੇ ਤੋਂ ਬਾਅਦ 15 ਫਰਵਰੀ ਨੂੰ ਪੀਐਮ ਮੋਦੀ ਨੇ ਵੰਦੇ ਭਾਰਤ ਟ੍ਰੇਨ ਦਾ ਉਦਘਾਟਨ ਕੀਤਾ ਸੀ, ਇਸ ਦਿਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਸਨ।

ਪੀਐਮ ਨੇ ਇਥੋਂ ਦੇਸ਼ ਨੂੰ ਭਰੋਸਾ ਦਿੰਦੇ ਹੋਏ ਕਿਹਾ ਸੀ ਕਿ ਸਰਕਾਰ ਨੇ ਸੁਰੱਖਿਆ ਬਲਾਂ ਨੂੰ ਪੂਰੀ ਛੂਟ ਦੇ ਰੱਖੀ ਹੈ। ਬਦਲੇ ਦਾ ਐਕਸ਼ਨ ਤੈਅ ਕਰਨ ਲਈ ਸਮਾਂ ਸਥਾਨ ਅਤੇ ਤਰੀਕਾ ਕੀ ਹੋਵੇ ਇਹ ਅਪਣੇ ਆਪ ਫ਼ੌਜ ਨੂੰ ਤੈਅ ਕਰਨਾ ਹੈ। 16 ਫਰਵਰੀ ਨੂੰ ਵੀ ਪੀਐਮ ਮੋਦੀ ਮਹਾਰਾਸ਼ਟਰ ਦੇ ਧੁਲੈ ਅਤੇ ਯਵਤਮਾਲ ਵਿਚ ਪ੍ਰੋਗਰਾਮਾਂ ਵਿਚ ਸ਼ਰੀਕ ਹੋਏ।