ਐਟਲਾਂਟਾ ਗੋਲੀਬਾਰੀ: ਏਸ਼ੀਆਈ ਔਰਤਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਤਿੰਨ ਥਾਵਾਂ 'ਤੇ ਹੋਈ ਗੋਲੀਬਾਰੀ
ਇਸ ਘਟਨਾ ਦੇ ਸਬੰਧ ਵਿਚ 21 ਸਾਲਾ ਨੌਜਵਾਨ ਨੂੰ ਤਿੰਨ ਹਮਲਿਆਂ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਹਿਰਾਸਤ ਵਿਚ ਲਿਆ ਗਿਆ ਹੈ।
SPA
ਐਟਲਾਂਟਾ: ਅਮਰੀਕਾ ਦੇ ਜਾਰਜੀਆ ਰਾਜ ਵਿੱਚ ਮੰਗਲਵਾਰ ਨੂੰ ਤਿੰਨ ਥਾਵਾਂ ‘ਤੇ ਹੋਈ ਗੋਲੀਬਾਰੀ ਵਿੱਚ ਛੇ ਏਸ਼ੀਅਨ ਔਰਤਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਇਕ 21 ਸਾਲਾ ਨੌਜਵਾਨ ਨੂੰ ਤਿੰਨ ਹਮਲਿਆਂ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਗੋਲੀਬਾਰੀ ਦੀ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਏਸ਼ੀਅਨ ਅਮਰੀਕੀ ਪਹਿਲਾਂ ਹੀ ‘ਹੇਟ ਕਰਾਈਮ’ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਹੇ ਹਨ।