ਅੰਮ੍ਰਿਤਸਰ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦ, BSF ਦੀ ਗੋਲੀਬਾਰੀ 'ਚ ਤਸਕਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਸੈਕਟਰ ਵਿਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ

Heroin

ਅੰਮ੍ਰਿਤਸਰ: ਅੰਮ੍ਰਿਤਸਰ ਸੈਕਟਰ ਵਿਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਨਾਰਕੋਟਿਕਸ ਕੰਟਰੋਲ ਬਿਊਰੋ ਅੰਮ੍ਰਿਤਸਰ ਅਤੇ ਬਾਰਡਰ ਸਕਿਓਰਿਟੀ ਫੋਰਸ ਦੇ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਖੇਪ ਵਿਚ ਹੈਰੋਇਨ ਬਰਾਮਦ ਕੀਤੀ ਗਈ ਹੈ। ਬਾਰਮਦ ਹੈਰੋਇਨ ਦਾ ਕੁੱਲ ਵਜਨ ਲਗਪਗ 14.8 ਕਿਲੋ ਹੈ ਅਤੇ ਅੰਤਰਰਾਸ਼ਟਰੀ ਬਾਜਾਰ ਵਿਚ ਇਸਦੀ ਕੀਮਤ ਕਰੋੜਾਂ ਰੁਪਏ ਅੰਕੀ ਗਈ ਹੈ।

ਦੱਸਿਆ ਗਿਆ ਹੈ ਕਿ 12 ਫ਼ਰਵਰੀ ਨੂੰ ਰਾਤ ਸਮੇਂ ਬੀਐਸਐਫ਼ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸਾਂਝੇ ਆਪਰੇਸ਼ਨ ਦੌਰਾਨ ਭਾਰਤ ਪਾਕਿਸਤਾਨ ਅੰਤਰਾਸ਼ਟਰੀ ਸਰਹੱਦ ਨੇੜੇ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ ਜਿਸਨੂੰ ਨਸ਼ੀਲੇ ਪਦਾਰਥ ਅਤੇ ਅਤਿਵਾਦ ਦੇ ਵਿਰੁੱਧ ਵਿਡੀ ਗਈ ਮੁਹਿਮ ਵਿਚ ਪਾਕਿ ਨਾਗਰਿਕ ਮਾਰਿਆ ਗਿਆ ਜਿਸ ਕੋਲੋਂ 14.8 ਕਿਲੋ ਹੈਰੋਇਨ, ਇੱਕ ਮੈਗਜ਼ੀਨ, ਅਤੇ ਛੇ 9mm ਦੇ ਬਾਰੂਦੀ ਕਾਰਤੂਸ ਬਰਾਮਦ ਹੋਏ ਹਨ।