ਪਿੰਡ ਵਾਸੀਆਂ ਨੇ ਪੇਸ਼ ਕੀਤੀ ਮਿਸਾਲ, 700 ਲੋਕਾਂ ਨੇ ਕਰੀਬ 10 ਲੱਖ ਰੁਪਏ ਅਤੇ ਸਾਮਾਨ ਦੇ ਕੇ ਬੰਨ੍ਹੀ ਦੋ ਧੀਆਂ ਦੀ ਨਾਨਕਸ਼ੱਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਧੀਆਂ ਦੀ ਵਿਧਵਾ ਮਾਂ ਦੇ ਭਰਾਵਾਂ ਅਤੇ ਮਾਤਾ-ਪਿਤਾ ਦੀ ਹੋ ਚੁੱਕੀ ਹੈ ਮੌਤ

Wedding

 

ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਜੰਡਵਾਲਾ ਬਾਗ ਵਿਚ ਦੋ ਧੀਆਂ ਦੇ ਵਿਆਹ ਸਮੇਂ ਸਮਾਜਿਕ ਏਕਤਾ ਦੀ ਮਿਸਾਲ ਪੇਸ਼ ਕੀਤੀ ਗਈ। ਇੱਥੇ ਨਾਨਕਸ਼ੱਕ ਬੰਨ੍ਹਣ ਲਈ ਇੰਨੇ ਜ਼ਿਆਦਾ ਲੋਕ ਇਕੱਠੇ ਹੋਏ ਕਿ ਰਸਮ ਪੂਰੀ ਕਰਨ ਨੂੰ ਹੀ 5 ਤੋਂ ਵੱਧ ਘੰਟੇ ਲੱਗੇ। ਇਹ ਨਾਨਕਸ਼ੱਕ ਰਾਜਸਥਾਨ ਦੇ ਪਿੰਡ ਨੇਠਰਾਨਾ ਦੇ ਲੋਕਾਂ ਵਲੋਂ ਬੰਨ੍ਹੀ ਗਈ।

ਇਹ ਵੀ ਪੜ੍ਹੋ: Women’s Premier League: ਪਟਿਆਲਾ ਦੀ ਕਨਿਕਾ ਅਹੂਜਾ ਨੇ ਖੇਡੀ ਸ਼ਾਨਦਾਰ ਪਾਰੀ, ਕੈਂਸਰ ਨਾਲ ਜੂਝ ਰਹੀ ਹੈ ਮਾਂ

ਦਰਅਸਲ ਧੀਆਂ ਦੀ ਵਿਧਵਾ ਮਾਂ ਮੀਰਾ ਦੇ ਭਰਾਵਾਂ ਅਤੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਿੰਡ ਦੇ 700 ਦੇ ਕਰੀਬ ਲੋਕਾਂ ਨੇ ਮੀਰਾ ਦੀਆਂ ਧੀਆਂ ਦਾ ਵਿਆਹ ਕਰਵਾਇਆ। ਇਸ ਦੌਰਾਨ ਧੀਆਂ ਨੂੰ 10 ਲੱਖ ਰੁਪਏ, ਗਹਿਣੇ, ਕੱਪੜੇ ਅਤੇ ਹੋਰ ਵਿਆਹ ਦਾ ਸਾਮਾਨ ਵੀ ਦਿੱਤਾ ਗਿਆ।  

ਇਹ ਵੀ ਪੜ੍ਹੋ: ਕਾਮੇਡੀਅਨ ਅਤੇ ਆਪ ਆਗੂ ਖਿਆਲੀ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ

ਦੱਸ ਦੇਈਏ ਨੇਠਰਾਨਾ ਦੇ ਜੋਰਾ ਰਾਮ ਬੈਨੀਵਾਲ ਦੀ ਪੁੱਤਰੀ ਮੀਰਾ ਦਾ ਵਿਆਹ ਕਈ ਸਾਲ ਪਹਿਲਾਂ ਪਿੰਡ ਜੰਡਵਾਲਾ ਬਾਗ ਫਤਿਹਾਬਾਦ ਦੇ ਮਹਾਵੀਰ ਮਾਚਰਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀਆਂ ਦੋ ਧੀਆਂ ਹੋਈਆਂ। ਜਦੋਂ ਮੀਰਾ ਦੇ ਪਤੀ ਦੀ ਮੌਤ ਹੋ ਗਈ ਤਾਂ ਮੀਰਾ ਨੇ ਖੁਦ ਦੋਹਾਂ ਧੀਆਂ ਸੋਨੂੰ ਅਤੇ ਮੀਨੋ ਨੂੰ ਪਾਲਿਆ ਅਤੇ ਵਿਆਹ ਕਰਵਾਇਆ।

ਇਹ ਵੀ ਪੜ੍ਹੋ: 1 ਅਪ੍ਰੈਲ ਨੂੰ ਜੇਲ੍ਹ ਤੋਂ ਰਿਹਾਅ ਹੋ ਸਕਦੇ ਨੇ ਨਵਜੋਤ ਸਿੱਧੂ, ਕੋਈ ਛੁੱਟੀ ਨਾ ਲੈਣ ਕਾਰਨ ਪਹਿਲਾਂ ਹੋ ਸਕਦੀ ਹੈ ਰਿਹਾਈ  

ਪੇਕੇ ਪਿੰਡ ਵਿਆਹ ਦਾ ਸੱਦਾ ਦੇਣ ਗਈ ਮੀਰਾ ਨੇ ਆਪਣੇ ਭਰਾ ਦੀ ਯਾਦਗਾਰ ਉੱਤੇ ਮੱਥਾ ਟੇਕਿਆ ਅਤੇ ਪਿੰਡ ਵਾਸੀਆਂ ਨੂੰ ਵਿਆਹ ਦਾ ਸੱਦਾ ਦਿੱਤਾ। ਇਸ ਮਗਰੋਂ ਪੂਰਾ ਪਿੰਡ ਇਕੱਠਾ ਹੋ ਕੇ ਨਾਨਕਸ਼ੱਕ ਬੰਨ੍ਹਣ ਆਇਆ, ਇਹ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ। ਇਸ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ।