ਹੁਣ ਮੋਦੀ ਨੇ ਖੁਦ ਨੂੰ ਦੱਸਿਆ ਪਛੜਿਆ ਹੋਇਆ, ਜਾਣੋ ਕਿਉਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਨੂੰ ਲੈ ਕੇ ਮਹਾਰਾਸ਼ਟਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ।

Narendra Modi

ਮੁੰਬਈ : ਲੋਕ ਸਭਾ ਚੋਣਾਂ ਨੂੰ ਲੈ ਕੇ ਮਹਾਰਾਸ਼ਟਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਛੜਿਆ ਹੋਣ ਕਰਕੇ ਕਾਂਗਰਸ ਮੈਨੂੰ ਗਾਲਾਂ ਕੱਢ ਰਹੀ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਚੌਂਕੀਦਾਰਾਂ ਨੂੰ ਗਾਲਾਂ ਕੱਢੀਆਂ ਅਤੇ ਹੁਣ ਕਾਂਗਰਸ ਹਰ ਉਸ ਵਿਅਕਤੀ ਨੂੰ ਚੋਰ ਬੋਲ ਰਹੀ ਹੈ, ਜਿਸਦਾ ਨਾਂਅ ਮੋਦੀ ਹੈ। 

ਮੋਦੀ ਨੇ ਕਿਹਾ ਕਿ ਪਛੜਿਆ ਹੋਣ ਕਾਰਨ ਮੈਨੂੰ ਕਈ ਵਾਰ ਕਾਂਗਰਸ ਅਤੇ ਉਸਦੇ ਆਗੂਆਂ ਨੇ ਮੇਰੀ ਹੈਸੀਅਤ ਅਤੇ ਜਾਤ ਦੱਸਣ ਵਾਲੀਆਂ ਗਾਲਾਂ ਦਿੱਤੀਆਂ ਹਨ, ਪਰ ਇਸ ਵਾਰ ਕਾਂਗਰਸ ਪੂਰੇ ਭਾਈਚਾਰੇ ਨੂੰ ਹੀ ਚੋਰ ਕਹਿ ਰਹੀ ਹੈ। ਇਸਦੇ ਨਾਲ ਹੀ ਮੋਦੀ ਨੇ ਕਿਹਾ ਕਿ ਇਕ ਵਾਰ ਫਿਰ ਮੇਰਾ ਪਰਿਵਾਰ ਹੋਣ ਅਤੇ ਨਾ ਹੋਣ ‘ਤੇ ਵੀ ਹਮਲਾ ਸ਼ੁਰੂ ਕਰ ਦਿੱਤਾ ਗਿਆ ਹੈ।

ਮੋਦੀ ਨੇ ਕਿਹਾ ਕਿ ਭਾਰਤ ਨੂੰ ਅੱਗੇ ਵਧਣ ਅਤੇ 21ਵੀਂ ਸਦੀ ਵਿਚ ਨਵੀਆਂ ਤਰੱਕੀਆਂ ਹਾਸਲ ਕਰਨ ਲਈ ਇਕ ਮਜ਼ਬੂਤ ਅਤੇ ਸੰਵੇਦਨਸ਼ੀਲ ਸਰਕਾਰ ਦੀ ਜ਼ਰੂਰਤ ਹੈ। ਮੋਦੀ ਨੇ ਕਿਹਾ ਕਿ ਦਿੱਲੀ ਵਿਚ ਏਸੀ ਕਮਰਿਆਂ ‘ਚ ਬੈਠਣ ਵਾਲੇ ਲੋਕਾਂ ਨੂੰ ਧਰਤੀ ਦੀ ਸਚਾਈ ਦਾ ਨਹੀਂ ਪਤਾ, ਉਹ ਸਿਰਫ ਅੰਦਾਜ਼ਾ ਹੀ ਲਗਾਉਂਦੇ ਹਨ। ਮੋਦੀ ਨੇ ਕਿਹਾ ਕਿ ਤੁਸੀਂ 2014 ‘ਚ ਮੈਨੂੰ ਜਿਹੜਾ ਬਹੁਮੱਤ ਦਿੱਤਾ, ਉਸ ਨੇ ਮੈਨੂੰ ਅਜਿਹੀ ਤਾਕਤ ਦਿੱਤੀ, ਜਿਸ ਨਾਲ ਮੈਂ ਗ਼ਰੀਬਾਂ ਦੀ ਭਲਾਈ ਲਈ ਵੱਡੇ-ਵੱਡੇ ਫੈਸਲੇ ਲੈ ਸਕਿਆ।

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਮੰਗਲਵਾਰ ਨੂੰ ਆਈ ਹਨੇਰੀ ਨਾਲ ਹੋਈਆਂ ਮੌਤਾਂ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਮਹਾਰਾਸ਼ਟਰ, ਗੁਜਰਾਤ ਸਮੇਤ ਹੋਰ ਕਈ ਸੂਬਿਆਂ ਵਿਚ ਕਈ ਲੋਕਾਂ ਦੀਆਂ ਮੌਤਾਂ ਹੋ ਗਈ ਹਨ। ਇਸਦੇ ਨਾਲ ਹੀ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ।