Cricket World Cup 2019 ਦਾ ਡੂਡਲ ਬਣਾ ਕੇ ਗੂਗਲ ਨੇ ਕੀਤਾ 'ਵੈਲਕਮ'

ਏਜੰਸੀ

ਖ਼ਬਰਾਂ, ਖੇਡਾਂ

ਇੰਗਲੈਂਡ ਦੀ ਮਹਾਰਾਣੀ ਅਲੀਜ਼ਾਬੈਥ ਨੇ ਇੱਥੇ ਸਾਰੀਆਂ ਟੀਮਾਂ ਦੇ ਕਪਤਾਨਾਂ ਨਾਲ ਮੁਲਾਕਾਤ ਕੀਤੀ

ICC Cricket World Cup 2019

ਨਵੀਂ ਦਿੱਲੀ: ਇੰਟਰਨੈਸ਼ਨਲ ਕ੍ਰਿਕੇਟ ਕਾਊਂਸਲ ਦੁਆਰਾ ਇੰਗਲੈਂਡ ਦੇ ਵੱਖਰੇ ਮੈਦਾਨਾਂ ਵਿਚ ਆਯੋਜਿਤ ਕ੍ਰਿਕੇਟ ਵਰਲਡ ਕੱਪ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਵਰਲਡ ਕੱਪ ਦਾ ਪਹਿਲਾ ਮੁਕਾਬਲਾ ਇੰਗਲੈਂਡ ਅਤੇ ਸਾਊਥ ਅਫਰੀਕਾ ਵਿਚ ਹੋ ਰਿਹਾ ਹੈ। ਦੋਨੋਂ ਹੀ ਟੀਮਾਂ ਵਰਲਡ ਕੱਪ ਲਈ ਤਿਆਰ ਹਨ। ਫਿਲਹਾਲ ਵਰਲਡ ਕੱਪ ਦੀ ਸ਼ੁਰੂਆਤ ਹੋਣ ਉੱਤੇ ਗੂਗਲ ਨੇ ਡੂਡਲ ਬਣਾਇਆ ਹੈ। ਇਸ ਡੂਡਲ ਵਿਚ ਐਨੀਮੇਸ਼ਨ ਦਿਖਾਇਆ ਗਿਆ ਹੈ। ਬੁੱਧਵਾਰ ਦੀ ਸ਼ਾਮ ਨੂੰ ਵਰਲਡ ਕੱਪ ਦੀ ਓਪਨਿੰਗ ਸੈਰੇਮਨੀ ਹੋਈ, ਜਿਸ ਵਿੱਚ ਟਾਪ 10 ਦੇ ਸਾਰੇ ਦੇਸ਼ਾਂ ਦੇ ਕਪਤਾਨ ਵੀ ਮੌਜੂਦ ਸਨ।

ਆਸੀਸੀ ਵਿਸ਼ਵ ਕੱਪ 2019 ਦਾ ਪਹਿਲਾ ਮੈਚ ਵੀਰਵਾਰ ਨੂੰ ਮੇਜ਼ਬਾਨ ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਦੇ ਵਿਚ ਹੋਵੇਗਾ ਪਰ ਇਕ ਦਿਨ ਪਹਿਲਾਂ ਮੈਚ ਦਾ ਉਦਘਾਟਨ ਸਮਾਰੋਹ ਬਰਮਿੰਗਮ ਪੈਲਸ ਦੇ ਕੋਲ ਲੰਦਨ ਮਾਲ ਵਿਚ ਕੀਤਾ ਜਾਵੇਗਾ। ਇੰਗਲੈਂਡ ਦੀ ਮਹਾਰਾਣੀ ਅਲੀਜ਼ਾਬੈਥ ਨੇ ਇੱਥੇ ਸਾਰੀਆਂ ਟੀਮਾਂ ਦੇ ਕਪਤਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਤਸਵੀਰਾਂ ਖਿਚਵਾਈਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇੱਥੇ ਆ ਕੇ ਚੰਗਾ ਲੱਗ ਰਿਹਾ ਹੈ ਇੱਥੇ ਮੈਨੂੰ ਚਾਹੁਣ ਵਾਲੇ ਬਹੁਤ ਹਨ।

ਇਹ ਬਹੁਤ ਮਾਣ ਦੀ ਗੱਲ ਹੈ। ਵਰਡ ਕੱਪ ਦੀ ਉਪਨਿੰਗ ਸੈਰੇਮਨੀ ਵਿਚ ਭਾਰਤ ਦੇ ਵੱਲੋਂ ਸਾਬਕਾ ਕਪਤਾਨ ਅਤੇ ਕੋਚ ਅਨਿਲ ਕੁੰਬਲੇ ਨੇ ਅਦਾਕਾਰ ਫਰਹਾਨ ਅਖ਼ਤਰ, ਪਾਕਿਸਤਾਨ ਦੇ ਵੱਲੋਂ ਮਲਾਲਾ ਯੂਸਫਜ਼ਈ ਅਤੇ ਅਜ਼ਹਰ, ਵੈਸਟਇੰਡੀਜ਼ ਦੇ ਵੱਲੋਂ ਵਿਵੀਅਨ ਰਿਚਰਡਸ ਅਤੇ ਦੱਖਣੀ ਅਫ਼ਰੀਕਾ ਤੋਂ ਜੈਕਸ ਕੈਲਿਸ, ਆਸਟ੍ਰੇਲੀਆ ਦੇ ਵੱਲੋਂ ਬ੍ਰੇਟ ਲੀ ਅਤੇ ਮੇਜ਼ਬਾਨ ਦੇਸ਼ ਵੱਲੋਂ ਕੈਵਿਨ ਪੀਟਰਸਨ ਮੌਜੂਦ ਰਹਿਣਗੇ। ਦੱਸ ਦਈਏ ਕਿ ਆਈਸੀਸੀ ਨੇ ਵਿਸ਼ਵ ਕੱਪ ਤੋਂ ਪਹਿਲਾਂ ਕ੍ਰੀਊ ਅਭਿਆਨ ਸ਼ੁਰੂ ਕਰ ਕੇ ਵਿਸ਼ਵ ਭਰ ਵਿਚੋਂ ਕ੍ਰਿਕੇਟ ਖੇਡਣ ਵਾਲੇ 46 ਕਰੋੜ ਲੋਕਾਂ ਨੂੰ ਜੋੜਿਆ ਹੈ।

ਆਈਸੀਸੀ ਨੇ ਕ੍ਰਿਕੇਟ ਖੇਡਣ ਵਾਲਿਆਂ ਨੂੰ ਕ੍ਰਿਕੇਟ ਮੰਚ ਨਾਲ ਜੁੜਨ ਨੂੰ ਕਿਹਾ ਹੈ ਜਿਸ ਵਿਚ ਉਹ ਜਿੱਥੇ ਵੀ ਕ੍ਰਿਕਟ ਖੇ਼ਦੇ ਹੋਣ ਉਹਨਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਹੈਸ਼ਟੈਗ ਕ੍ਰੀਊ ਅਤੇ ਕ੍ਰੀਊ ਡਾਟ ਕਾਮ ਦੇ ਸਾਝੀਆਂ ਕੀਤੀਆਂ ਜਾਣਗੀਆਂ। ਇਹ ਆਈਸੀਸੀ ਦਾ ਸੋਸ਼ਲ ਮੀਡੀਆ ਮੁਹਿੰਮ ਹੈਸ਼ਟੈਗ ਵਰਡਵਾਈਡਵਿਕੇਟਸ ਦਾ ਹਿੱਸਾ ਹੈ ਅਗਲੇ 12 ਮਹੀਨਿਆਂ ਵਿਚ ਆਈਸੀਸੀ ਇਸ ਤਰ੍ਹਾਂ ਦੇ ਕਈ ਪ੍ਰੋਗਰਾਮ ਲਾਂਚ ਕਰੇਗੀ। ਆਈਸੀਸੀ ਦੇ ਮੁੱਖ ਕਰਮਚਾਰੀ ਮਨੂ ਸਾਹਨੀ ਨੇ ਕਿਹਾ ਕਿ ਆਈਸੀਸੀ ਪੁਰਸ਼ ਮੀਡੀਆ ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਅਸੀਂ 50 ਕਰੋੜ ਕ੍ਰਿਕਟ ਨੂੰ ਚਾਹੁਣ ਵਾਲਿਆ ਦੇ ਉਤਸ਼ਾਹ ਦਾ ਜਸ਼ਨ ਸੋਸ਼ਲ ਮੀਡੀਆ ਦੇ ਜਰੀਏ ਮਨਾਉਣਾ ਚਾਹੁੰਦੇ ਹਨ।