ਨਵੀਂ ਦਿੱਲੀ: 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ। ਸੰਸਦ ਦੀ ਸ਼ੁਰੂਆਤ ਤੋਂ ਪਹਿਲਾਂ ਪੀਐਮ ਮੋਦੀ ਨੇ ਮੀਡੀਆ ਨਲ ਗੱਲ ਕਰਦੇ ਹੋਏ ਵਿਰੋਧੀਆਂ ਬਾਰੇ ਕਿਹਾ ਕਿ ਉਹ ਨੰਬਰ ਦੀ ਚਿੰਤਾ ਛੱਡ ਦੇਣ। ਲੋਕਤੰਤਰ ਵਿਚ ਵਿਰੋਧੀਆਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਵਿਰੋਧੀ ਧਿਰ ਸਰਗਰਮ ਹੋ ਕੇ ਬੋਲੇਗਾ ਅਤੇ ਸਦਨ ਦੀ ਕਾਰਵਾਈਆਂ ਵਿਚ ਹਿੱਸਾ ਲਵੇਗਾ।
ਨਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੀ ਸਰਬ ਪਾਰਟੀ ਬੈਠਕ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਇਕ ਰਾਸ਼ਟਰ, ਇਕ ਚੋਣ ਦੇ ਮੁੱਦੇ ਅਤੇ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ 19 ਜੂਨ ਨੂੰ ਸਾਰੇ ਦਲਾਂ ਦੇ ਮੁੱਖ ਆਗੂਆਂ ਨੂੰ ਬੈਠਕ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਐਤਵਾਰ ਨੂੰ ਸੰਸਦੀ ਦਲ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਸਾਰੇ ਭਾਰਤੀਆਂ ਨੂੰ ਭਰੋਸਾ ਦਵਾਇਆ ਸੀ ਕਿ ਉਹਨਾਂ ਦੀ ਸਰਕਾਰ ਅਜਿਹੇ ਬਿੱਲ ਪੇਸ਼ ਕਰੇਗੀ ਜੋ ਸੱਭ ਦਾ ਸਾਥ, ਸੱਭ ਦਾ ਵਿਕਾਸ, ਸੱਭ ਦਾ ਵਿਸ਼ਵਾਸ ਦੀ ਭਾਵਨਾ ਨੂੰ ਦਿਖਾਵੇ।
ਪਹਿਲੇ ਦੋ ਦਿਨ ਲੋਕ ਸਭਾ ਦੇ ਸਾਰੇ ਸੰਸਦਾਂ ਨੂੰ ਸਹੁੰ ਚੁਕਾਈ ਜਾਵੇਗੀ। ਲੋਕ ਸਭਾ ਦੇ ਪ੍ਰਧਾਨ ਦੀ ਚੋਣ 19 ਜੂਨ ਨੂੰ ਹੋਵੇਗੀ ਅਤੇ ਅਗਲੇ ਦਿਨ ਦੋਵਾਂ ਸਦਨਾਂ ਦੇ ਸੰਯੁਕਤ ਪੱਧਰ ਦੀ ਬੈਠਕ ਵਿਚ ਰਾਸ਼ਟਰਪਤੀ ਦਾ ਸੰਬੋਧਨ ਕਰਨਗੇ। ਪੰਜ ਜੁਲਾਈ ਨੂੰ ਮੋਦੀ ਸਰਕਾਰ 2.0 ਅਪਣਾ ਬਜਟ ਪੇਸ਼ ਕਰੇਗੀ।