ਪਾਕਿਸਤਾਨ ਦੇ ਹਵਾਈ ਅੱਡੇ ਬੰਦ ਹੋਣ ਨਾਲ ਹਜ਼ਾਰਾਂ ਭਾਰਤੀ ਪਰੇਸ਼ਾਨ
ਹਵਾਈ ਅੱਡਾ ਬੰਦ ਕਰਨ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਯਾਤਰੀ ਮੱਧ ਏਸ਼ੀਆ ਵਰਗੇ ਦੇਸ਼ਾਂ ਵਿਚ ਫਸੇ
ਨਵੀਂ ਦਿੱਲੀ- ਪਾਕਿਸਤਾਨ ਵੱਲੋਂ ਭਾਰਤ ਜਾਣ ਆਉਣ ਵਾਲੀਆਂ ਉਡਾਨਾਂ ਦੇ ਲਈ ਆਪਣਾ ਹਵਾਈ ਅੱਡਾ ਬੰਦ ਕਰਨ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਯਾਤਰੀ ਮੱਧ ਏਸ਼ੀਆ ਵਰਗੇ ਦੇਸ਼ਾਂ ਵਿਚ ਫਸ ਗਏ ਹਨ। ਜੂਨ ਦੇ ਮਹੀਨੇ ਤਾਂ ਉੱਥੋਂ ਦੇ ਉੱਚ ਸਿੱਖਿਆ ਸੰਸਥਾਵਾਂ ਤੇ ਛੁੱਟੀਆਂ ਹੋ ਜਾਂਦੀਆਂ ਹਨ ਅਤੇ ਉੱਥੇ ਰਹਿੰਦੇ ਭਾਰਤੀ ਆਪਣੇ-ਆਪਣੇ ਘਰ ਆਉਂਦੇ ਹਨ ਪਰ ਇਸ ਵਾਰ ਜਿਹਨਾਂ ਨੇ ਆਪਣੇ ਘਰ ਵਾਪਸ ਆਉਣਾ ਹੈ ਉਹਨਾਂ ਵਿਦਿਆਰਥੀਆਂ ਦੀਆਂ ਟਿਕਟਾਂ ਰੱਦ ਹੋ ਰਹੀਆਂ ਹਨ ਅਤੇ ਨਵੀਆਂ ਟਿਕਟਾਂ ਦੀ ਦਰ ਤਿੰਨ ਤੋਂ ਚਾਰ ਗੁਣਾ ਵਧ ਰਹੀ ਹੈ।
ਫ਼ਰਵਰੀ ਵਿਚ ਹੋਏ ਪੁਲਵਾਮਾ ਏਅਰ ਸਟ੍ਰਾਈਕ ਤੋਂ ਬਾਅਦ ਹੀ ਪਾਕਿਸਤਾਨ ਨੇ ਆਪਣੇ ਹਵਾਈ ਅੱਡੇ ਬੰਦ ਕਰ ਦਿੱਤੇ ਸਨ। ਕਿਰਗਿਸਤਾਨ ਦੀ ਰਾਜਧਾਨੀ ਬਿਸਕੇਕ ਸਟੇਟ ਮੈਡੀਕਲ ਅਕੈਡਮੀ ਤੋਂ ਐਮਬੀਬੀਐਸ ਕਰ ਰਹੇ ਵਾਰਾਣਸੀ ਦੇ ਰਹਿਣ ਵਾਲੇ ਨੀਲੇਸ਼ ਯਾਦਵ ਨੇ ਹਿੰਦੁਸਤਾਨ ਨੂੰ ਫੋਨ ਤੇ ਦੱਸਿਆ ਕਿ ਜੂਨ ਦੇ ਅੰਤ ਵਿਚ ਕਾਲਜ ਦੋ ਮਹੀਨਿਆਂ ਲਈ ਬੰਦ ਹੁੰਦਾ ਹੈ ਇਸ ਲਈ ਸਾਰੇ ਵਿਦਿਆਰਥੀ ਘਰ ਜਾਣ ਲਈ ਪਹਿਲਾਂ ਹੀ ਟਿਕਟ ਬੁੱਕ ਕਰਵਾ ਕੇ ਰੱਖਦੇ ਹਨ। ਇਸ ਟਿਕਟ ਦੀ ਕੀਮਤ 20 ਹਜ਼ਾਰ ਰੁਪਏ ਹੈ।
ਨੀਲੇਸ਼ ਨੇ ਕਿਹਾ ਕਿ ਏਅਰ ਅਸਤਾਨਾ ਅਤੇ ਏਅਰ ਲਾਈਨਸ ਨੇ ਪਾਕਿਸਤਾਨ ਦੇ ਏਅਰ ਸਪੇਸ ਬੰਦ ਹੋਣ ਦਾ ਹਵਾਲਾ ਦੇ ਕੇ ਜੂਨ ਦੀਆਂ ਸਾਰੀਆਂ ਉਡਾਨਾਂ ਨੂੰ ਅਧੂਰਾ ਛੱਡ ਦਿੱਤਾ ਹੈ। ਹੁਣ ਭਾਰਤ ਆਉਣ ਲਈ ਦੁਬਈ ਵਿਚ ਦੀ ਆਉਣਾ ਪਵੇਗਾ। ਇਸ ਰਸਤੇ ਆਉਣ ਵਾਲੇ ਯਾਤਰੀਆਂ ਨੂੰ ਟਿਕਟ ਦੀ ਕੀਮਤ 60 ਹਜ਼ਾਰ ਤੋਂ ਵੱਧ ਦੇਣੀ ਹੋਵੇਗੀ। ਇਕ ਮਾਮੂਲੀ ਭਾਰਤੀ ਨਾਗਰਿਕ ਨੇ ਕਿਹਾ ਕਿ ਇੱਥੇ ਉਹੀ ਵਿਦਿਆਰਥੀ ਪੜ੍ਹਾਈ ਕਰਨ ਆਉਂਦੇ ਹਨ ਜੋ ਕਿ ਨਿਜੀ ਮੈਡੀਕਲ ਕਾਲਜਾ ਵਿਚ ਫੀਸ ਨਹੀਂ ਭਰ ਸਕਦੇ।
ਕਿਰਗਿਸਤਾਨ ਦੀ ਸਟੇਟ ਮੈਡੀਕਲ ਅਕੈਡਮੀ ਵਿਚ ਕਰੀਬ 4000 ਭਾਰਤੀ ਵਿਦਿਆਰਥੀ ਐਮਬੀਬੀਐਸ ਕਰ ਰਹੇ ਹਨ। ਪਾਕਿਸਤਾਨ ਦੇ ਹੋਰ ਕਈ ਕਾਲਜਾਂ ਵਿਚ ਵੀ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਕਿਰਗਿਸਤਾਨ ਤੋਂ ਇਲਾਵਾ ਕਜ਼ਾਖਸਤਾਨ ਅਤੇ ਉਜ਼ਬੇਕਿਸਤਾਨ ਵਿਚ ਭਾਰਤੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।