ਬਘੇਲ ਨੇ ਫਿਲਮ ‘ਆਦਿਪੁਰਸ਼’ ਨੂੰ ਭਗਵਾਨ ਰਾਮ ਅਤੇ ਹਨੂੰਮਾਨ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਦਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

‘‘ਅੱਜਕਲ੍ਹ ਸਾਡੇ ਸਾਰੇ ਪੂਜਣਯੋਗ ਦੇਵਤਿਆਂ ਦੇ ਅਕਸ ਨੂੰ ਵਿਗਾੜਨ ਦਾ ਕੰਮ ਕੀਤਾ ਜਾ ਰਿਹਾ ਹੈ''

photo

 

ਰਾਏਪੁਰ: ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਫਿਲਮ ‘ਆਦਿਪੁਰਸ਼’ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਭਗਵਾਨ ਰਾਮ ਅਤੇ ਹਨੂੰਮਾਨ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਾਰ ਦਿਤਾ ਅਤੇ ਪੁਛਿਆ ਕਿ ਖ਼ੁਦ ਨੂੰ ਧਰਮ ਦਾ ‘ਠੇਕੇਦਾਰ’ ਕਹਿਣ ਵਾਲੀਆਂ ਸਿਆਸੀ ਪਾਰਟੀਆਂ ਇਸ ’ਤੇ ਚੁਪ ਕਿਉਂ ਹਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਘੇਲ ਨੇ ਫਿਲਮ ਦੇ ਸੰਵਾਦਾਂ ਨੂੰ ਇਤਰਾਜ਼ਯੋਗ ਦਸਦਿਆਂ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਜੇਕਰ ਲੋਕ ਮੰਗ ਕਰਨਗੇ ਤਾਂ ਸਰਕਾਰ ਸੂਬੇ ਵਿਚ ਇਸ ’ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕਰੇਗੀ।

ਇਹ ਵੀ ਪੜ੍ਹੋ: ਅਟਾਰੀ ਬਾਰਡਰ ਸਮੇਤ ਫਾਜ਼ਿਲਕਾ ਅਤੇ ਫਿਰੋਜ਼ਪੁਰ 'ਚ ਹੁਣ ਸ਼ਾਮ 6:30 ਵਜੇ ਹੋਵੇਗੀ ਰੀਟਰੀਟ ਸੈਰੇਮਨੀ  

ਉਨ੍ਹਾਂ ਕਿਹਾ, ‘‘ਅੱਜਕਲ੍ਹ ਸਾਡੇ ਸਾਰੇ ਪੂਜਣਯੋਗ ਦੇਵਤਿਆਂ ਦੇ ਅਕਸ ਨੂੰ ਵਿਗਾੜਨ ਦਾ ਕੰਮ ਕੀਤਾ ਜਾ ਰਿਹਾ ਹੈ। ਅਸੀਂ ਭਗਵਾਨ ਰਾਮ ਅਤੇ ਹਨੂੰਮਾਨ ਦੇ ਕੋਮਲ ਚਿਹਰਿਆਂ ਨੂੰ ਭਗਤੀ ਵਿਚ ਭਿਜਿਆ ਵੇਖਿਆ ਹੈ, ਪਰ ਕਈ ਸਾਲਾਂ ਤੋਂ ਇਸ ਅਕਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ... ਬਚਪਨ ਤੋਂ ਹੀ ਹਨੂੰਮਾਨ ਸਾਡੇ ਸਾਹਮਣੇ ਗਿਆਨ, ਸ਼ਕਤੀ ਅਤੇ ਭਗਤੀ ਦੇ ਪ੍ਰਤੀਕ ਵਜੋਂ ਮੌਜੂਦ ਹਨ। ਪਰ ਇਸ ਫਿਲਮ ਵਿਚ ਭਗਵਾਨ ਰਾਮ ਨੂੰ ‘ਜੰਗੀ ਯੋਧਾ’ ਰਾਮ ਅਤੇ ਹਨੂੰਮਾਨ ਨੂੰ ‘ਐਂਗਰੀ ਬਰਡ’ ਦੇ ਰੂਪ ਵਿਚ ਵਿਖਾਇਆ ਗਿਆ ਹੈ। ਇਸ ਤਸਵੀਰ ਦੀ ਕਲਪਨਾ ਨਾ ਤਾਂ ਸਾਡੇ ਪੂਰਵਜਾਂ ਨੇ ਕੀਤੀ ਅਤੇ ਨਾ ਹੀ ਸਾਡਾ ਸਮਾਜ ਇਸ ਨੂੰ ਮਨਜ਼ੂਰ ਕਰਦਾ ਹੈ।’’

ਇਹ ਵੀ ਪੜ੍ਹੋ: ਖੇਤ 'ਚ ਕਮਾਦ ਦੀ ਗੋਡੀ ਕਰਨ ਗਏ ਕਿਸਾਨ ਨੂੰ ਸੱਪ ਨੇ ਡੰਗਿਆ, ਮੌਤ

ਉਨ੍ਹਾਂ ਕਿਹਾ, ‘‘ਫਿਲਮ ਦੇ ਸੰਵਾਦ ਅਤੇ ਭਾਸ਼ਾ ਬਹੁਤ ਮਾੜੇ ਹਨ। ਤੁਲਸੀਦਾਸ ਜੀ ਦੀ ਰਾਮਾਇਣ ਵਿਚ ਭਗਵਾਨ ਰਾਮ ਨੂੰ ਮਰਿਆਦਾ ਪੁਰਸ਼ੋਤਮ ਦੇ ਰੂਪ ਵਿਚ ਦਰਸਾਇਆ ਗਿਆ ਹੈ ਅਤੇ ਸਭਿਅਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਆਦਿਪੁਰਸ਼ ਵਿਚ ਪਾਤਰਾਂ ਦੇ ਸੰਵਾਦ ਬਹੁਤ ਨੀਵੇਂ ਪੱਧਰ ਦੇ ਹਨ।’’
ਬਘੇਲ ਨੇ ਅੱਗੇ ਕਿਹਾ, ‘‘ਇਸ ਫ਼ਿਲਮ ਦੇ ਬਹਾਨੇ ਭਗਵਾਨ ਰਾਮ ਅਤੇ ਹਨੂੰਮਾਨ ਦੇ ਅਕਸ ਨੂੰ ਵਿਗਾੜਨ ਦਾ ਕੰਮ ਕੀਤਾ ਗਿਆ ਅਤੇ ਪਾਤਰਾਂ ਦੇ ਮੂੰਹ ਵਿਚ ਅਸਭਿਅਕ ਸ਼ਬਦ ਪਾਏ ਗਏ। ਜੇਕਰ ਅੱਜ ਦੀ ਪੀੜ੍ਹੀ ਇਹ ਵੇਖ ਲਵੇ ਕਿ ਉਨ੍ਹਾਂ ’ਤੇ ਕੀ ਅਸਰ ਪਵੇਗਾ। ਬਘੇਲ ਨੇ ਕਿਹਾ ਕਿ ਫਿਲਮ ਵਿਚ ਬਜਰੰਗ ਦਲ ਦੇ ਲੋਕਾਂ ਵਲੋਂ ਬੋਲੇ ਗਏ ਸ਼ਬਦ ਬਜਰੰਗ ਬਲੀ ਦੇ ਮੂੰਹੋਂ ਬੁਲਵਾਏ ਗਏ ਹਨ।’’

ਮੁੱਖ ਮੰਤਰੀ ਨੇ ਕਿਹਾ, ‘‘ਮੈਂ ਪੁੱਛਣਾ ਚਾਹੁੰਦਾ ਹਾਂ ਕਿ ਧਰਮ ਦੀਆਂ ਠੇਕੇਦਾਰ ਬਣੀਆਂ ਸਿਆਸੀ ਪਾਰਟੀਆਂ ਇਸ ਮਾਮਲੇ ’ਚ ਚੁੱਪ ਕਿਉਂ ਹਨ? ‘ਕਸ਼ਮੀਰ ਫਾਈਲਸ’ ਅਤੇ ‘ਕੇਰਲਾ ਸਟੋਰੀ’ ’ਤੇ ਬਿਆਨ ਦੇਣ ਵਾਲੇ ਭਾਜਪਾ ਆਗੂ ‘ਆਦਿਪੁਰਸ਼’ ’ਤੇ ਚੁੱਪ ਕਿਉਂ ਹਨ? ਇਹ ਪੁੱਛੇ ਜਾਣ ’ਤੇ ਕਿ ਕੀ ਸੂਬੇ ਦੀ ਕਾਂਗਰਸ ਸਰਕਾਰ ਸੂਬੇ ਵਿਚ ਫਿਲਮ ’ਤੇ ਪਾਬੰਦੀ ਲਗਾਏਗੀ, ਬਘੇਲ ਨੇ ਕਿਹਾ ਕਿ ਜੇਕਰ ਲੋਕ ਇਸ ਦੀ ਮੰਗ ਕਰਨਗੇ ਤਾਂ ਉਨ੍ਹਾਂ ਦੀ ਸਰਕਾਰ ਇਸ ’ਤੇ ਵਿਚਾਰ ਕਰੇਗੀ।