ਮਹਾਰਾਸ਼ਟਰ 'ਚ ਇਮਾਰਤ ਡਿੱਗਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਜ਼ਿੰਦਗੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ

building collapse in Maharashtra

ਨਵੀਂ ਦਿੱਲੀ- ਮਹਾਰਾਸ਼ਟਰ ਦੇ ਦੱਖਣੀ ਮੁੰਬਈ ਦੇ ਡੋਗਰੀ ਇਲਾਕੇ ਵਿਚ ਕੱਲ 11.40 'ਤੇ ਸੌ ਸਾਲ ਪੁਰਾਣੀ ਚਾਰ ਮੰਜ਼ਲਾਂ ਦੀ ਰਿਹਾਇਸ਼ੀ ਇਮਾਰਤ ਢਹਿ ਢੇਰੀ ਹੋ ਗਈ। ਇਸ ਇਮਾਰਤ ਥੱਲੇ ਦਬ ਕੇ 14 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਐਨਡੀਆਰਐਫ਼ ਦੀ ਟੀਮ ਇਮਾਰਤ ਦੇ ਮਲਬੇ ਥੱਲੇ ਦਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਐਨਡੀਆਰਐਫ਼ ਦੀ ਟੀਮ ਹੁਣ ਕੁੱਤਿਆਂ ਦਾ ਸਹਾਰਾ ਲੈ ਕੇ ਦਬੇ ਹੋਏ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।

 



 

 

ਸੂਬੇ ਦੇ ਗ੍ਰਹਿ ਮੰਤਰੀ ਰਾਧਾ ਕ੍ਰਿਸ਼ਨ ਵਿਖੇ ਪਾਟਿਲ ਨੇ ਦੱਸਿਆ ਕਿ ਟੰਡੇਲ ਮਾਰਗ 'ਤੇ ਇਕ ਤੰਗ ਗਲੀਆਂ ਵਿਚ ਸਥਿਤ ਮਹਾਰਾਸ਼ਟਰ ਦੇ ਗ੍ਰਹਿ ਅਤੇ ਵਿਕਾਸ ਅਥਾਰਟੀ ਦੀ ਕੇਸਰਬਾਈ ਇਮਾਰਤ ਡਿੱਗਣ ਨਾਲ ਹਾਦਸਾ ਹੋਇਆ। ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾ ਆਬਾਦੀ ਵਾਲੇ ਇਲਾਕੇ ਵਿਚ ਹੋਏ ਇਸ ਹਾਦਸੇ ਵਿਚ ਸੱਤ ਲੋਕ ਜਖ਼ਮੀ ਵੀ ਹਨ। ਜਖ਼ਮੀਆਂ ਨੂੰ ਜੇਜੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

 



 

 

ਕੌਮੀ ਆਫ਼ਤ ਪ੍ਰਬੰਧਨ ਫੋਰਸ ਦੀਆਂ ਤਿੰਨ ਟੀਮਾਂ ਨੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਸਥਾਨਕ ਲੋਕ ਵੀ ਐਨਡੀਆਰਐਫ਼ ਟੀਮ ਦੀ ਮਦਦ ਕਰ ਰਹੇ ਹਨ। ਤੰਗ ਗਲੀਆਂ ਹੋਣ ਕਾਰਨ ਬਚਾਅ ਕਾਰਜ ਵਿਚ ਮੁਸ਼ਕਿਲ ਆ ਰਹੀ ਹੈ। ਪੁਲਿਸ ਪ੍ਰਸ਼ਾਸ਼ਨ ਨੇ ਆਸਪਾਸ ਦੀਆਂ ਸਾਰੀਆਂ ਇਮਾਰਤਾਂ ਖਾਲੀ ਕਰਵਾ ਦਿੱਤੀਆਂ ਹਨ।

 



 

 

ਹਾਦਸੇ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਇਮਾਮਬਾਡਾ ਮਿਊਂਸੀਪਲ ਸੈਕੰਡਰੀ ਗਰਲਸ ਸਕੂਲ ਵਿਚ ਸ਼ੈਲਟਰ ਹੋਮ ਬਣਾਇਆ ਹੈ। ਇਸ ਘਟਨਾ ਨੂੰ ਲੈ ਕੇ ਕਈ ਆਗੂਆਂ ਨੇ ਵੀ ਦੁੱਖ ਪ੍ਰਗਟਾਇਆ ਹੈ। ਨਰਿੰਦਰ ਮੋਦੀ ਨੇ ਵੀ ਇਸ ਘਟਨਾ ਨੂੰ ਲੈ ਕੇ ਦੁੱਖ ਪ੍ਰਗਟਾਇਆ ਹੈ ਅਤੇ ਉਹਨਾਂ ਕਿਹਾ ਕਿ ਹਾਦਸੇ ਨਾਲ ਪ੍ਰਭਾਵਿਤ ਹੋਏ ਲੋਕਾਂ ਨਾਲ ਮੇਰੀਆਂ ਦੁਆਵਾਂ ਹਮੇਸ਼ਾ ਹਨ। ਪ੍ਰਿਯੰਕਾ ਗਾਂਧੀ ਨੇ ਵੀ ਇਸ ਘਟਨਾ ਨੂੰ ਲੈ ਕੇ ਦੁੱਖ ਪ੍ਰਗਟਾਇਆ ਹੈ ਅਤੇ ਟਵੀਟ ਕੀਤਾ ਹੈ ਕਿ ਆਖ਼ਿਰ ਮੌਕੇ 'ਤੇ ਕਾਰਵਾਈ ਕਿਉਂ ਨਹੀਂ ਹੁੰਦੀ।