ਮੱਧ ਪ੍ਰਦੇਸ਼ 'ਚ ਇਕ ਸੈੱਸਨਾ ਜਹਾਜ਼ ਹਾਦਸਾਗ੍ਰਸਤ, ਮਹਿਲਾ ਪਾਇਲਟ ਸੁਰੱਖਿਅਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਜਹਾਜ਼ ਮੱਧ ਪ੍ਰਦੇਸ਼ ਦੇ ਸਾਗਰ ਦੇ ਧਾਨਾ ਖੇਤਰ ਵਿਚ ਸਥਿਤ ਚੀਮਜ਼ ਐਵੀਏਸ਼ਨ ਅਕੈਡਮੀ ਨਾਲ ਸਬੰਧਤ ਹੈ।

Cessna plane crashes in Madhya Pradesh

ਧਾਨਾ: ਇਕ ਸੈੱਸਨਾ ਜਹਾਜ਼ (Cessna Aircraft) ਦੇ ਦੁਪਹਿਰ ਕਰੀਬ 3 ਵਜੇ ਮੱਧ ਪ੍ਰਦੇਸ਼ (Madhya Pradesh) ਵਿਚ ਹਾਦਸਾਗ੍ਰਸਤ (Accident) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਹਾਜ਼ ਮੱਧ ਪ੍ਰਦੇਸ਼ ਦੇ ਸਾਗਰ ਦੇ ਧਾਨਾ ਖੇਤਰ ਵਿਚ ਸਥਿਤ ਚੀਮਜ਼ ਐਵੀਏਸ਼ਨ ਅਕੈਡਮੀ (Chimes Aviation Academy) ਨਾਲ ਸਬੰਧਤ ਹੈ, ਜੋ ਕਿ ਰਨਵੇ ਤੋਂ ਉਤਰਨ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਸਿੱਖਿਅਕ ਪਾਇਲਟ ਸੁਰੱਖਿਅਤ (Lady Trainee Pilot is Safe) ਹੈ।

ਹੋਰ ਪੜ੍ਹੋ: ਸਿਰਸਾ ਵਿਚ ਅੱਜ ਹੋਈ ਕਿਸਾਨ ਮਹਾਂਪੰਚਾਇਤ, ਰਾਕੇਸ਼ ਟਿਕੈਤ ਸਣੇ ਹੋਰ ਵੱਡੇ ਆਗੂਆਂ ਨੇ ਕੀਤੀ ਸ਼ਿਰਕਤ

ਹੋਰ ਪੜ੍ਹੋ: ਦਰਖ਼ਤ ਨਾਲ ਲਟਕਦੀ ਮਿਲੀ 16 ਸਾਲਾ ਨਾਬਾਲਗ ਦੀ ਲਾਸ਼

ਇਸ ਘਟਨਾ 'ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ (Civil Aviation Minister Jyotiraditya Scindia) ਨੇ ਟਵੀਟ (Tweet) ਕਰਕੇ ਕਿਹਾ ਕਿ ਚੀਮਜ਼ ਐਵੀਏਸ਼ਨ ਅਕੈਡਮੀ ਦਾ ਇੱਕ ਸੈੱਸਨਾ ਜਹਾਜ਼ ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਕਰੈਸ਼ ਹੋਣ ਦੀ ਖਬਰ ਮਿਲੀ ਹੈ। ਖੁਸ਼ਕਿਸਮਤੀ ਨਾਲ ਸਿਖਿਅਤ ਪਾਇਲਟ ਸੁਰੱਖਿਅਤ ਹੈ। ਘਟਨਾ ਦੀ ਜਾਂਚ ਲਈ ਅਸੀਂ ਮੌਕੇ 'ਤੇ ਜਾਂਚ ਟੀਮ ਭੇਜ ਰਹੇ ਹਾਂ।