SCO ਸਮਿਟ ਵਿਚ ਬੋਲੇ ਪੀਐਮ ਮੋਦੀ, 'ਖੇਤਰੀ ਸਮੱਸਿਆਵਾਂ ਦੀ ਮੁੱਖ ਜੜ੍ਹ ਹੈ ਵਧ ਰਹੀ ਕੱਟੜਤਾ'

ਏਜੰਸੀ

ਖ਼ਬਰਾਂ, ਰਾਸ਼ਟਰੀ

SCO ਦੀ ਸਾਲਾਨਾ ਸਿਖਰ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਅਫਗਾਨਿਸਤਾਨ ਵਿਚ ਹਾਲ ਹੀ ਵਿਚ ਵਾਪਰੇ ਘਟਨਾਕ੍ਰਮ ਦਾ ਜ਼ਿਕਰ ਕੀਤਾ।

PM Modi at SCO Summit

ਨਵੀਂ ਦਿੱਲੀ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸ਼ਾਂਤੀ, ਸੁਰੱਖਿਆ ਅਤੇ ਵਿਸ਼ਵਾਸ ਦੀ ਕਮੀ ਨੂੰ ਖੇਤਰ ਦੀ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੰਦਿਆਂ ਕਿਹਾ ਕਿ ਕੱਟੜਪੰਥੀ ਵਿਚਾਰਧਾਰਾ ਇਹਨਾਂ ਸਮੱਸਿਆਵਾਂ ਦੀ ਜੜ੍ਹ ਹੈ। ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿਚ ਹੋਈ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐਸਸੀਓ) ਦੀ ਸਾਲਾਨਾ ਸਿਖਰ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਅਫਗਾਨਿਸਤਾਨ ਵਿਚ ਹਾਲ ਹੀ ਵਿਚ ਵਾਪਰੇ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਗਠਨ ਦੇ ਮੈਂਬਰ ਦੇਸ਼ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਹੋਰ ਪੜ੍ਹੋ: ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਘਟੀਆ ਕਰਤੂਤ ਕੈਮਰੇ 'ਚ ਕੈਦ, ਗੋਲਕ 'ਚੋਂ ਚੋਰੀ ਕੀਤੇ ਪੈਸੇ

ਇਸ ਮੌਕੇ ਪ੍ਰਧਾਨ ਮੰਤਰੀ ਨੇ ਐਸਸੀਓ ਦੇ ਨਵੇਂ ਮੈਂਬਰ ਈਰਾਨ ਦਾ ਸਵਾਗਤ ਕੀਤਾ ਅਤੇ ਗੱਲਬਾਤ ਦੇ ਸਹਿਯੋਗੀ ਦੇਸ਼ਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਨਵੇਂ ਮੈਂਬਰ ਅਤੇ “ਸੰਵਾਦ ਸਾਥੀ” ਐਸਸੀਓ ਨੂੰ ਹੋਰ ਮਜ਼ਬੂਤ ​​ਅਤੇ ਵਧੇਰੇ ਭਰੋਸੇਯੋਗ ਬਣਾਉਣਗੇ। ਉਹਨਾਂ ਕਿਹਾ, “ਐਸਸੀਓ ਦੀ 20 ਵੀਂ ਵਰ੍ਹੇਗੰਢ ਇਸ ਸੰਸਥਾ ਦੇ ਭਵਿੱਖ ਬਾਰੇ ਸੋਚਣ ਦਾ ਸਭ ਤੋਂ ਵਧੀਆ ਮੌਕਾ ਹੈ। ਮੇਰਾ ਮੰਨਣਾ ਹੈ ਕਿ ਇਸ ਖੇਤਰ ਵਿਚ ਸਭ ਤੋਂ ਵੱਡੀਆਂ ਚੁਣੌਤੀਆਂ ਸ਼ਾਂਤੀ, ਸੁਰੱਖਿਆ ਅਤੇ ਵਿਸ਼ਵਾਸ ਦੀ ਘਾਟ ਨਾਲ ਜੁੜੀਆਂ ਹੋਈਆਂ ਹਨ ਅਤੇ ਇਹਨਾਂ ਸਮੱਸਿਆਵਾਂ ਦੀ ਜੜ੍ਹ ਵਧ ਰਹੀ ਕੱਟੜਤਾ ਹੈ।

ਹੋਰ ਪੜ੍ਹੋ:PM ਮੋਦੀ ਦੇ ਜਨਮ ਦਿਨ ਮੌਕੇ ਟਰੈਂਡ ਹੋ ਰਿਹਾ 'ਰਾਸ਼ਟਰੀ ਬੇਰੁਜ਼ਗਾਰੀ ਦਿਵਸ'

ਅਫਗਾਨਿਸਤਾਨ ਦੇ ਹਾਲੀਆ ਘਟਨਾਕ੍ਰਮ ਨੇ ਇਸ ਚੁਣੌਤੀ ਨੂੰ ਹੋਰ ਸਪੱਸ਼ਟ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਐਸਸੀਓ ਦੇਸ਼ਾਂ ਨੂੰ ਇਸ ਮੁੱਦੇ 'ਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਚੱਲੇਗਾ ਕਿ ਮੱਧ ਏਸ਼ੀਆ ਦਾ ਖੇਤਰ ਸ਼ਾਂਤੀਪੂਰਨ ਅਤੇ ਪ੍ਰਗਤੀਸ਼ੀਲ ਸੱਭਿਆਚਾਰ ਦਾ ਗੜ੍ਹ ਰਿਹਾ ਹੈ ਅਤੇ ਸੂਫ਼ੀਵਾਦ ਵਰਗੀਆਂ ਕਦਰਾਂ -ਕੀਮਤਾਂ ਅਤੇ ਪਰੰਪਰਾਵਾਂ ਸਦੀਆਂ ਤੋਂ ਇੱਥੋਂ ਫੈਲੀਆਂ। 

ਹੋਰ ਪੜ੍ਹੋ:ਰਾਕੇਸ਼ ਟਿਕੈਤ ਦਾ ਬਿਆਨ, ‘ਜਨਮ ਦਿਨ ਮੌਕੇ PM ਮੋਦੀ ਨੂੰ ਸ਼ਹੀਦ ਕਿਸਾਨਾਂ ਨੂੰ ਯਾਦ ਕਰਨਾ ਚਾਹੀਦਾ’

ਪੀਐਮ ਮੋਦੀ ਨੇ ਕਿਹਾ, “ਮੱਧ ਏਸ਼ੀਆ ਦੀ ਇਸ ਇਤਿਹਾਸਕ ਵਿਰਾਸਤ ਦੇ ਅਧਾਰ ’ਤੇ ਐਸਸੀਓ ਨੂੰ ਕੱਟੜਵਾਦ ਅਤੇ ਅਤਿਵਾਦ ਨਾਲ ਲੜਨ ਲਈ ਇਕ ਸਾਂਝੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ”। ਪ੍ਰਧਾਨ ਮੰਤਰੀ ਨੇ ਖੇਤਰੀ ਸੁਰੱਖਿਆ ਅਤੇ ਆਪਸੀ ਵਿਸ਼ਵਾਸ ਲਈ ਅਤਿਵਾਦ ਨਾਲ ਲੜਨਾ ਜ਼ਰੂਰੀ ਦੱਸਿਆ ਅਤੇ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਸੁਨਹਿਰੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਇਹ ਜ਼ਰੂਰੀ ਹੈ।

ਹੋਰ ਪੜ੍ਹੋ:MS Dhoni ਤੇ ਆਨੰਦ ਮਹਿੰਦਰਾ ਨੂੰ ਸਰਕਾਰ ਵਿਚ ਮਿਲੀ ਵੱਡੀ ਜ਼ਿੰਮੇਵਾਰੀ, ਇਸ ਕਮੇਟੀ ’ਚ ਮਿਲੀ ਥਾਂ

ਐਸਸੀਓ ਕੌਂਸਲ ਦੇ ਮੈਂਬਰ ਦੇਸ਼ਾਂ ਦੇ ਮੁਖੀਆਂ ਦੀ 21 ਵੀਂ ਬੈਠਕ ਸ਼ੁੱਕਰਵਾਰ ਨੂੰ ਦੁਸ਼ਾਂਬੇ ਵਿਚ ਇਕ ਹਾਈਬ੍ਰਿਡ ਫਾਰਮੈਟ ਵਿਚ ਸ਼ੁਰੂ ਹੋਈ। ਇਸ ਦੀ ਅਗਵਾਈ ਤਜ਼ਾਕਿਸਤਾਨ ਦੇ ਰਾਸ਼ਟਰਪਤੀ ਇਮਾਮਾਲੀ ਰਹਿਮਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਐਸਸੀਓ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਦੁਸ਼ਾਂਬੇ ਵਿੱਚ ਹਨ।