ਬਰਹਮੋਸ ਨੂੰ ਟੱਕਰ ਦੇਣ ਲਈ ਚੀਨ ਨੇ ਬਣਾਈ ਐਚਡੀ-1 ਮਿਜ਼ਾਈਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਤਾਕਤਵਰ ਮਿਜ਼ਾਈਲ ਸਿਸਟਮ ਬਰਹਮੋਸ  ਦਾ ਸੀਕਰੇਟ ਪਤਾ ਲਗਾਉਣ ਵਿਚ ਅਸਫ਼ਲ ਹੋਣ ਤੋਂ ਬਾਅਦ ਹੁਣ ਪਾਕਿਸਤਾਨ ਦੂਜੇ ਤਰੀਕੇ...

China made HD -1 missile to hit Brahmos

ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ ਤਾਕਤਵਰ ਮਿਜ਼ਾਈਲ ਸਿਸਟਮ ਬਰਹਮੋਸ  ਦਾ ਸੀਕਰੇਟ ਪਤਾ ਲਗਾਉਣ ਵਿਚ ਅਸਫ਼ਲ ਹੋਣ ਤੋਂ ਬਾਅਦ ਹੁਣ ਪਾਕਿਸਤਾਨ ਦੂਜੇ ਤਰੀਕੇ ਨਾਲ ਭਾਰਤ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ। ਹੁਣ ਉਹ ਚੀਨ ਤੋਂ ਅਜਿਹੀ ਮਿਜ਼ਾਈਲ ਖਰੀਦਣ ਵਿਚ ਦਿਲਚਸਪੀ ਵਿਖਾ ਰਿਹਾ ਹੈ ਜੋ ਬਰਹਮੋਸ ਤੋਂ ਜ਼ਿਆਦਾ ਤੇਜ਼ ਅਤੇ ਤਾਕਤਵਰ ਦੱਸੀ ਜਾ ਰਹੀ ਹੈ। ਖ਼ਬਰਾਂ ਦੇ ਮੁਤਾਬਕ, ਚੀਨ ਨੇ ਇਕ ਸੁਪਰਸੋਨਿਕ ਮਿਜ਼ਾਈਲ ਤਿਆਰ ਕਰਕੇ ਉਸ ਦੀ ਸਫ਼ਲਤਾ ਪੂਰਵਕ ਜਾਂਚ ਕੀਤੀ ਹੈ, ਜਿਸ ਨੂੰ ਪਾਕਿਸਤਾਨ ਨੇ ਖਰੀਦਣ ਦੀ ਇੱਛਾ ਜਤਾਈ ਹੈ।

ਇਸ ਨੂੰ ਨਵੰਬਰ ਵਿਚ ਹੋਣ ਵਾਲੇ ਚੀਨ ਦੇ ਏਅਰ ਸ਼ੋ 2018 ਵਿਚ ਵਿਖਾਇਆ ਜਾਵੇਗਾ। ਵੇਈ ਡੋਂਗਜੂ ਦੇ ਮੁਤਾਬਕ, ਇਸ ਵਿਚ ਘੱਟ ਬਾਲਣ ਦੀ ਖਪਤ ਹੁੰਦੀ ਹੈ ਅਤੇ ਇਹ ਹਲਕੀ ਹੋਣ ਦੀ ਵਜ੍ਹਾ ਨਾਲ ਤੇਜ਼ੀ ਨਾਲ ਉਡਦੀ ਹੈ। ਅਜਿਹੀਆਂ ਸੁਪਰਸੋਨਿਕ ਮਿਜ਼ਾਈਲਾਂ ਕਾਫ਼ੀ ਘੱਟ ਹਨ। ਭਾਰਤ ਨੇ ਜੁਲਾਈ 2018 ਵਿਚ ਹੀ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬਰਹਮੋਸ ਦੀ ਸਫ਼ਲਤਾ ਪੂਰਵਕ ਜਾਂਚ ਕੀਤੀ ਸੀ।