ਜੰਮੂ ਅਤੇ ਕਸ਼ਮੀਰ ‘ਚ ਲਸ਼ਕਰ ਕਮਾਂਡਰ ਸਮੇਤ 3 ਅਤਿਵਾਦੀ ਢੇਰ, ਇਕ ਸੁਰੱਖਿਆ ਕਰਮਚਾਰੀ ਸ਼ਹੀਦ
ਜੰਮੂ ਕਸ਼ਮਰ ਦੇ ਫਤਿਹ ਕਦਲ ਖੇਤਰ ‘ਚ ਬੱਧਵਾਰ ਸਵੇਰੇ ਤੋਂ ਹੀ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ........
ਸ਼੍ਰੀਨਗਰ (ਪੀਟੀਆਈ) : ਜੰਮੂ ਕਸ਼ਮਰ ਦੇ ਫਤਿਹ ਕਦਲ ਖੇਤਰ ‘ਚ ਬੱਧਵਾਰ ਸਵੇਰ ਤੋਂ ਹੀ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚ ਮੁਠਭੇੜ ਜਾਰੀ ਹੈ। ਮੰਗਲਵਾਰ ਰਾਤ ਨੂੰ ਸੁਰੱਖਿਆ ਬਲਾਂ ਨੂੰ ਜਾਣਕਾਰੀ ਮਿਲੀ ਸੀ ਕਿ ਫਤਿਹ ਕਦਲ ਖੇਤਰ ‘ਚ ਕੁਝ ਅਤਿਵਾਦੀ ਛੁਪੇ ਹੋਏ ਹਨ। ਅਤਿਵਾਦੀਆਂ ਦੇ ਛੁਪੇ ਹੋਣ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਬਲਾਂ ਨੇ ਅਰਧ ਸੈਨਿਕ ਬਲਾਂ ਅਤੇ ਸਥਾਨਿਕ ਪੁਲਿਸ ਦੇ ਨਾਲ ਅਭਿਆਨ ਚਲਾਇਆ। ਸਵੇਰ ਤੋਂ ਜਾਰੀ ਇਸ ਇਨਕਾਉਂਟਰ ‘ਚ ਸੁਰੱਖਿਆਬਲਾਂ ਨੇ ਹੁਣ ਤਕ 3 ਅਤਿਵਾਦੀਆਂ ਨੂੰ ਢੇਰ ਕਰ ਦਿਤਾ ਹੈ। ਇਹਨਾਂ ਅਤਿਵਾਦੀਆਂ ਵਿਚ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਵੀ ਸ਼ਾਮਲ ਹੈ।
ਮੰਨਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੂੰ ਕਾਫ਼ੀ ਸਮੇਂ ਤੋਂ ਇਸ ਦੀ ਭਾਲ ਸੀ, ਉਥੇ ਇਸ ਇਨਕਾਉਂਟਰ ‘ਚ ਭਾਰਤੀ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਜਦੋਂ ਕਿ ਅਰਧਸੈਨਿਕ ਬਲ ਦੇ 3 ਜਵਾਨ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀਨਗਰ ਦੇ ਐਸਐਸਪੀ ਇਮਤਿਆਜ਼ ਇਸਮਾਇਲ ਪਰਰੇ ਨੇ ਕਿਹਾ, ਹੁਣ ਤਕ ਦੀ ਕਾਰਵਾਈ ਵਿਚ 3 ਅਤਿਵਾਦੀ ਢੇਰ ਹੋ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਇਨਕਾਉਂਟਰ ਵਿਚ ਜੰਮੂ ਕਸ਼ਮੀਰ ਪੁਲਿਸਕਰਮਚਾਰੀ ਵੀ ਸ਼ਹੀਦ ਹੋ ਗਏ ਹਨ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਮੰਗਲਵਾਰ ਨੂੰ ਕਿਹਾ ਕਿ ਨੈਸ਼ਨਲ ਕਾਂਨਫਰੰਸ ਅਤੇ ਪੀਡੀਪੀ ਨੂੰ ਨਿਕਾਅ ਚੋਣਾ ਦਾ ਬਾਈਕਾਟ ਨਹੀਂ ਕਰਨਾ ਚਾਹੀਦਾ ਸੀ। ਉਹਨਾਂ ਨੇ ਨਾਲ ਹੀ ਕਿਹਾ ਕਿ ਸੰਵਿਧਾਨ ਦੇ ਅਨੁਛੇਦ 35ਏ ਅਤੇ 370 ਇਸ ਚੋਣਾਂ ‘ਚ ਗੈਰ ਮੁੱਦੇ ਸੀ। ਨੈਸ਼ਨਲ ਕਾਂਨਫਰੰਸ ਅਤੇ ਪੀਡੀਪੀ ਨੇ ਇਹਨਾਂ ਦੋਨਾਂ ਅਨੁਛੇਦਾਂ ਨੂੰ ਕਾਨੂੰਨੀ ਚੁਣੌਤੀ ਨੂੰ ਲੈ ਕੇ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ। ਰਾਜਪਾਲ ਮਲਿਮ ਨੇ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਤੇ ਅਪਣੇ ਸੰਤੋਸ਼ ਵਿਅਕਤ ਕੀਤਾ।
ਉਹਨਾਂ ਨੇ ਸ਼ਹਿਰੀ ਨਿਕਾਅ ਚੋਣਾਂ ਦਾ ਅੰਤਿਮ ਪੜਾਅ ਖ਼ਤਮ ਹੋਣ ਤੋਂ ਬਾਅਦ ਕਿਹਾ, ਇਹ ਪ੍ਰਤੀਕ੍ਰਿਆ ਕਾਫ਼ੀ ਚੰਗੀ ਰਹੀ ਹੈ। ਉਹਨਾਂ ਨੇ ਕਿਹਾ, ਅੱਜ ਸ਼੍ਰੀਨਗਰ ਵਿਚ 9578 ਵੋਟਾਂ ਪਈਆਂ, ਗੰਦੇਰਬਾਰ ਵਿਚ 1000 ਵੋਟਾਂ ਪਈਆਂ। ਇਸ ਵਾਰ ਵੋਟ ਪੋਲਿੰਗ ਕੁੱਝ ਚੋਣਾਂ ਤੋਂ ਚੰਗੀ ਹੈ। ਰਾਜਪਾਲ ਨੇ ਕਿਹਾ ਕਿ ਚੋਣਾਂ ਦੀ ਵਾਸਤਵਿਕ ਉਪਲਭਦੀ ਇਹ ਸੀ ਕਿ ਇਹ ਚੋਣਾਂ ਸ਼ਾਤੀਪੂਰਨ ਢੰਗ ਨਾਲ ਹੋਈਆਂ ਹਨ। ਅਤੇ ਲੋਕ ਬਿਨਾ ਕਿਸੇ ਡਰ ਤੋਂ ਵੋਟ ਪਾਉਣ ਗਏ। ਉਹਨਾਂ ਨੇ ਕਿਹਾ, ਵਾਸਤਵਿਕ ਕਾਰਨ ਦੀ ਅਣਦੇਖੀ ਕੀਤੀ ਜਾ ਰਹੀ ਹੈ। ਚੌਥੇ ਪੜਾਅ ਵਾਲੀਆਂ ਚੋਣਾਂ ਦਾ ਨਿਪਟਾਰਾ ਹੋ ਗਿਆ ਹੈ।