ਗੰਗਾ ਵਿਚ ਪ੍ਰਦੂਸ਼ਣ ਫੈਲਾਉਣ ਵਾਲੇ ਹੋ ਜਾਣ ਸਾਵਧਾਨ, ਹੋ ਸਕਦਾ ਹੈ ਭਾਰੀ ਜ਼ੁਰਮਾਨਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਕਰੇਗੀ ਵੱਡੀ ਕਾਰਵਾਈ !

To curb pollution in ganga govt plans 5 year jailand 50 cr fine

ਨਵੀਂ ਦਿੱਲੀ: ਗੰਗਾ ਵਿਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੇ ਖਿਲਾਫ ਹੁਣ ਸਰਕਾਰ ਸਖ਼ਤ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਪੱਧਰ ਵਿਚ ਸਰਕਾਰ ਗੰਗਾ ਦੀ ਸਾਫ਼-ਸਫ਼ਾਈ ਬਣਾਏ ਰੱਖਣ ਲਈ ਬਿਲ ਪੇਸ਼ ਕਰਨ ਵਾਲੀ ਹੈ। ਇਸ ਤਹਿਤ ਗੰਗਾ ਵਿਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦਾ ਪ੍ਰਸਤਾਵ ਰੱਖਿਆ ਗਿਆ ਹੈ।

ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਗੰਗਾ ਨੂੰ  ਬਚਾਉਣ ਲਈ ਇਕ ਖ਼ਾਸ ਪੁਲਿਸ ਫੋਰਸ ਵੀ ਤਿਆਰ ਕਰੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਦੇਖ-ਰੇਖ ਵਿਚ ਨੈਸ਼ਨਲ ਗੰਗਾ ਕੌਂਸਲ ਵੀ ਬਣਾਇਆ ਜਾਵੇਗਾ। ਪੀਐਮ ਤੋਂ ਇਲਾਵਾ ਇਸ ਕੌਂਸਲ ਵਿਚ ਉਤਰਾਖੰਡ, ਉਤਰਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮ ਬੰਗਾਲ ਅਤੇ ਝਾਰਖੰਡ ਦੇ ਮੁੱਖ ਮੰਤਰੀ ਵੀ ਹੋਣਗੇ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।