ਮੁੰਬਈ ਦੇ ਕਾਮਗਾਰ ਹਸਪਤਾਲ 'ਚ ਲੱਗੀ ਅੱਗ, 2 ਦੀ ਮੌਤ ਕਈ ਜ਼ਖ਼ਮੀ
ਅੰਧੇਰੀ ਦੇ ESIC ਕਾਮਗਾਰ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ। ਅੱਗ ਦੀ ਚਪੇਟ ਵਿਚ ਆਉਣ ਨਾਲ 40 ਲੋਕ ਸੜ ਗਏ। ਉਥੇ ਹੀ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ...
ਮੁੰਬਈ : (ਭਾਸ਼ਾ) ਅੰਧੇਰੀ ਦੇ ESIC ਕਾਮਗਾਰ ਹਸਪਤਾਲ ਵਿਚ ਭਿਆਨਕ ਅੱਗ ਲੱਗ ਗਈ। ਅੱਗ ਦੀ ਚਪੇਟ ਵਿਚ ਆਉਣ ਨਾਲ 40 ਲੋਕ ਸੜ ਗਏ। ਉਥੇ ਹੀ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। ਸਾਰੇ ਸੜੇ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਹਸਪਤਾਲ ਵਿਚ ਹੁਣੇ ਕੁੱਝ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਲੋਕ ਅਪਣੀ ਜਾਨ ਬਚਾਉਣ ਲਈ ਹਸਪਤਾਲ ਦੀਆਂ ਬਾਰੀਆਂ ਤੋਂ ਛਾਲ ਮਾਰ ਦਿਤੀ।
ਹਾਲੇ ਤੱਕ 50 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਹੈ। ਉਥੇ ਹੀ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 15 ਤੋਂ ਜ਼ਿਆਦਾ ਦਮਕਲ ਦੀਆਂ ਗਡੀਆਂ ਮੌਕੇ 'ਤੇ ਮੌਜੂਦ ਹਨ। ਦਮਕਲਕਰਮੀ ਲੋਕਾਂ ਨੂੰ ਬਾਰੀਆਂ ਤੋੜ ਕੇ ਲੋਕਾਂ ਨੂੰ ਅੰਦਰ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੱਗ ਬੁਝਾਉਣ ਵਿਚ ਦਿੱਕਤਾਂ ਆ ਰਹੀ ਹੈ। ਭੀੜੀ ਗਲੀ ਹੋਣ ਦੇ ਚਲਦੇ ਘਟਨਾ ਥਾਂ ਤੱਕ ਫਾਇਰ ਬ੍ਰਿਗੇਡ ਗਡੀਆਂ ਨਹੀਂ ਪਹੁੰਚ ਪਾ ਰਹੀਆਂ ਹਨ।
ਦੂਰ ਤੋਂ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ਉਤੇ 16 ਐਂਬੂਲੈਂਸ ਵੀ ਰੱਖੀਆਂ ਗਈਆਂ ਹਨ। ਅੱਗ ਲੱਗਣ ਦੀ ਵਜ੍ਹਾ ਦਾ ਖੁਲਾਸਾ ਨਹੀਂ ਹੋ ਪਾਇਆ ਹੈ। ਹਾਲਾਂਕਿ ਅੱਗ ਲੱਗਣ ਦੀ ਮੁੱਖ ਵਜ੍ਹਾ ਸ਼ਾਰਟ ਸਰਕਿਟ ਦੱਸੀ ਜਾ ਰਹੀ ਹੈ।
ਫਿਲਹਾਲ ਆਸਪਾਸ ਦੇ ਇਲਾਕੇ ਨੂੰ ਖਾਲੀ ਕਰਾ ਲਿਆ ਗਿਆ ਹੈ। ਪ੍ਰਸ਼ਾਸਨ ਛੇਤੀ ਹੀ ਅੱਗ 'ਤੇ ਕਾਬੂ ਪਾਉਣ ਦਾ ਦਾਅਵਾ ਕਰ ਰਿਹਾ ਹੈ।