ਪੰਜਾਬ ਯੂਨੀਵਰਸਿਟੀ 'ਚ ਲੱਗੇ 'ਦਿੱਲੀ ਪੁਲਿਸ Shame Shame' ਦੇ ਨਾਅਰੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਸਲਿਮ ਵਿਦਿਆਰਥੀਆਂ ਦੇ ਹੱਕ 'ਚ ਖੜ੍ਹੇ PU ਚੰਡੀਗੜ੍ਹ ਦੇ ਵਿਦਿਆਰਥੀ

Jamia Millia Islamia Students

ਨਵੀਂ ਦਿੱਲੀ: ਦਿੱਲੀ ਸਥਿਤ ਜਾਮੀਆ ਯੂਨੀਵਰਸਿਟੀ 'ਚ ਪੁਲਿਸ ਵਲੋਂ ਵਿਦਿਆਥੀਆਂ ਦੀ ਅੰਨੇਵਾਹ ਕੀਤੀ ਕੁੱਟਮਾਰ ਤੋਂ ਬਾਅਦ ਸਾਰੇ ਦੇਸ਼ ਵਿਚ ਦਿਲੀ ਪੁਲਿਸ ਤੇ ਲਾਹਨਤਾਂ ਪੈ ਰਹੀਆਂ ਹਨ। ਇਸ ਤੋਂ ਬਾਅਦ ਵਿਦਿਆਰਥੀਆਂ ਦਾ ਇਹ ਗੁੱਸਾ ਹਰ ਕਾਲਜ ਹਰ ਯੂਨੀਵਰਸਿਟੀ ਵਿੱਚ ਅੱਗ ਵਾਂਗੂ ਫੈਲ ਰਿਹਾ ਹੈ।

ਜਾਮੀਆ ਦੇ ਉੱਚ ਪ੍ਰਬੰਧਕਾ ਨੇ ਪੁਲਿਸ ‘ਤੇ ਦੋਸ਼ ਲਾਇਆ ਹੈ ਕਿ, ਉਨ੍ਹਾਂ “ਲਾਇਬ੍ਰੇਰੀ ਵਿਚ, ਬੈਠੇ ਵਿਦਿਆਰਥੀ ਅਤੇ ਅਸਲ ਦੋਸ਼ੀਆਂ ਵਿਚ ਫਰਕ ਨਹੀਂ ਕਰ ਸਕੀ। ਇਸ ਲਈ  ਝੜਪ ਵਿੱਚ ਕੁਝ ਮਸੂਮ ਵਿਦਿਆਰਥੀ ਵੀ ਜ਼ਖਮੀ ਹੋ ਗਏ। ਉਨ੍ਹਾਂ ਅੱਗੇ ਕਿਹਾ ਕਿ, ਵਿਦਿਆਰਥੀਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਸਟਾਫ ਅਤੇ ਗਾਰਡ ਵੀ ਇਸ ਕਾਰਵਾਈ ਵਿੱਚ ਜ਼ਖਮੀ ਹੋਏ ਸਨ ਅਤੇ ਇਸ ਨਾਲ ਕੈਂਪਸ ਵਿੱਚ ਭੰਨ-ਤੋੜ ਵੀ ਕੀਤੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।