ਬੀਐਸਐਫ਼ ਨੇ ਪੰਜਾਬ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਦੋ ਪਾਕਿ ਘੁਸਪੈਠੀਆਂ ਨੂੰ ਕੀਤਾ ਢੇਰ
ਬੁਧਵਾਰ ਦੇਰ ਰਾਤ ਕਰੀਬ 2.20 ਵਜੇ ਦੋਵਾਂ ਨੂੰ ਅੰਮਿ੍ਰਤਸਰ ਵਿਚ ਰਾਜਾਤਾਲ ਸਰਹੱਦੀ ਚੌਕੀ ਨੇੜੇ ਗੋਲੀ ਮਾਰ ਦਿਤੀ ਗਈ।
Army
ਨਵੀਂ ਦਿੱਲੀ : ਬਾਰਡਰ ਸਿਕਿਉਰਿਟੀ ਫ਼ੋੋਰਸ (ਬੀਐਸਐਫ਼) ਨੇ ਪੰਜਾਬ ਵਿਚ ਅੰਤਰਰਾਸਟਰੀ ਸਰਹੱਦ ਨੇੜੇ ਦੋ ਪਾਕਿਸਤਾਨੀ ‘‘ਹਥਿਆਰਬੰਦ ਘੁਸਪੈਠੀਆਂ” ਨੂੰ ਮਾਰ ਦਿਤਾ। ਬੀਐਸਐਫ਼ ਦੇ ਇਕ ਬੁਲਾਰੇ ਨੇ ਦਸਿਆ ਕਿ ਫ਼ੋੋਰਸ ਨੂੰ ਭਾਰਤੀ ਖੇਤਰ ਵਿਚ ਸਰਹੱਦੀ ਵਾੜ ਨੇੜੇ ਸ਼ੱਕੀ ਗਤੀਵਿਧੀਆਂ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਬੁਧਵਾਰ ਦੇਰ ਰਾਤ ਕਰੀਬ 2.20 ਵਜੇ ਦੋਵਾਂ ਨੂੰ ਅੰਮਿ੍ਰਤਸਰ ਵਿਚ ਰਾਜਾਤਾਲ ਸਰਹੱਦੀ ਚੌਕੀ ਨੇੜੇ ਗੋਲੀ ਮਾਰ ਦਿਤੀ ਗਈ।
ਉਨ੍ਹਾਂ ਨੇ ਦਸਿਆ ਕਿ ਘਟਨਾ ਵਾਲੀ ਥਾਂ ਦੀ ਤਲਾਸ਼ੀ ਤੋਂ ਬਾਅਦ ਇਕ ਏ ਕੇ -56 ਰਾਈਫ਼ਲ, ਇਕ ਹੋਰ ਅਰਧ-ਆਟੋਮੈਟਿਕ ਰਾਈਫ਼ਲ, ਇਕ ਪਿਸਤੌਲ, 90 ਗੋਲੀਆਂ, ਪੰਜ ਮੈਗਜੀਨ ਅਤੇ ਕਰੀਬ ਦੋ 10 ਫ਼ੁਟ ਪੀਵੀਸੀ ਪਾਈਪ ਬਰਾਮਦ ਹੋਈ ਹੈ, ਜਿਨ੍ਹਾਂ ਦੀ ਆਮ ਤੌਰ ਉੱਤੇ ਵਰਤੋਂ ਸੀਮਾ ਪਾਰ ਤੋਂ ਨਸ਼ੀਲੇ ਪਦਾਰਥਾਂ ਦੇ ਪੈਕੇਟ ਭੇਜਣ ਲਈ ਕੀਤਾ ਜਾਂਦੀ ਹੈ