ਧਰਨੇ 'ਚ ਲੱਗੇ ਲੰਗਰਾਂ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਇਹਨਾਂ ਸਿੱਖਾਂ ਦੀ 2 ਟੁੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

"ਇਹ ਬਾਬੇ ਨਾਨਕ ਦਾ ਲੰਗਰ ਕਦੇ ਖਤਮ ਨਹੀ

farmer

ਨਵੀਂ ਦਿੱਲੀ , ਅਰਪਨ ਕੌਰ : ਜਦੋਂ ਤਕ ਕਿਸਾਨਾਂ ਦਾ ਸੰਘਰਸ਼ ਚੱਲਦਾ ਰਹੇਗਾ ਉਦੋਂ ਤਕ ਅਸੀਂ ਲੰਗਰ ਦੀ ਸੇਵਾ ਕਰਦੇ ਰਹਾਂਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਅਮਰੀਕ ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਇਹ ਲੰਗਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀਹ ਰੁਪਏ ਵਿੱਚ ਸ਼ੁਰੂ ਕੀਤਾ ਸੀ ਅਤੇ ਇਹ ਲੰਗਰ ਰਹਿੰਦੀ ਦੁਨੀਆਂ ਤਕ ਚੱਲਦਾ ਰਹੇਗਾ, ਦੋਸ਼ ਦਾ ਕਿਸਾਨ ਆਪਣੀ ਹੱਕੀ ਲੜਾਈ ਲੜ ਰਿਹਾ ਹੈ, ਜਿਸ ਦੀ ਸਹਾਇਤਾ ਕਰਨਾ ਸਾਡਾ ਫਰਜ਼ ਹੈ।  

ਉਨ੍ਹਾਂ ਕਿਹਾ ਕਿ  ਜਦੋਂ ਤਕ ਕਿਸਾਨ ਸੰਘਰਸ਼ ਵਿਚ ਰਹਿਣਗੇ, ਅਸੀਂ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਕਰਦੇ ਰਹਾਂਗੇ । ਇਹ ਸੰਘਰਸ਼ ਪੂਰੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ, ਸਾਡੇ ਲਈ ਇਹ ਬਹੁਤ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਸਾਨੂੰ ਇਸ ਸੰਘਰਸ਼ ਵਿੱਚ ਕਿਸਾਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।

 

Related Stories