23 ਰੁਪਏ ‘ਚ ਹੋਇਆ ਗੁਰਦੇ ਦੀ ਪਥਰੀ ਦਾ ਸਫ਼ਲ ਅਪਰੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਫ਼ਰਲ ਸੈਂਟਰ ਬਣੇ ਚੰਪਾਵਤ ਜ਼ਿਲ੍ਹਾ ਹਸਪਤਾਲ ਵਿਚ ਹੁਣ ਬਦਲਾਅ ਨਜ਼ਰ ਆਉਣ ਲੱਗਾ ਹੈ। ਇਸ ਦਾ ਇਕ ਸਬੂਤ ਬੁੱਧਵਾਰ ਨੂੰ ਸਾਹਮਣੇ ਆਇਆ ਹੈ। ਜਦੋਂ ਸਿਰਫ਼ 23...

Operation

ਨਵੀਂ ਦਿੱਲੀ : ਰੇਫ਼ਰਲ ਸੈਂਟਰ ਬਣੇ ਚੰਪਾਵਤ ਜ਼ਿਲ੍ਹਾ ਹਸਪਤਾਲ ਵਿਚ ਹੁਣ ਬਦਲਾਅ ਨਜ਼ਰ ਆਉਣ ਲੱਗਾ ਹੈ। ਇਸ ਦਾ ਇਕ ਸਬੂਤ ਬੁੱਧਵਾਰ ਨੂੰ ਸਾਹਮਣੇ ਆਇਆ ਹੈ। ਜਦੋਂ ਸਿਰਫ਼ 23 ਰੁਪਏ ਵਿਚ ਇਕ ਗਰੀਬ ਔਰਤ ਦੇ ਗੁਰਦੇ ਦਾ ਅਪਰੇਸ਼ਨ ਕਰਕੇ 9 ਮਿਲੀਮੀਟਰ ਦੀ ਪਥਰੀ ਕੱਢ ਦਿੱਤੀ ਗਈ। 23 ਰੁਪਏ ਵੀ ਔਰਤ ਨੂੰ ਹਸਪਤਾਲ ਦੀ ਪਰਚੀ ਬਣਾਉਣ ਵਿਚ ਖਰਚ ਹੋਏ ਸਨ। ਅਪਰੇਸ਼ਨ ਨਿਜੀ ਹਸਪਤਾਲ ਵਿਚ ਕਰਾਉਣ ‘ਤੇ ਖਰਚਾ ਲਗਪਗ 20 ਹਜਾਰ ਰੁਪਏ ਆ ਜਾਂਦਾ ਹੈ।

ਮੁੱਖ ਮੈਡੀਕਲ ਅਫ਼ਸਰ ਡਾ. ਆਰ.ਕੇ ਜੋਸ਼ੀ ਨੇ ਦੱਸਿਆ ਕਿ ਪੇਟ ਦਰਦ ਨਾਲ ਤੜਪ ਰਹੀ ਧੋਨ ਦੀ ਔਰਤ ਤੁਲਸੀ ਦੇਵੀ (36) ਬੁੱਧਵਾਰ ਨੂੰ ਹਸਪਤਾਲ ਪਹੁੰਚੀ। ਔਰਤ ਦੀ ਹਾਲਤ ਦੇਖ ਕੇ ਰੇਡੀਓਲੋਜਿਸਟ ਡਾ. ਪ੍ਰਦੀਪ ਵਿਸ਼ਟ ਨੇ ਅਲਟ੍ਰਾਸਾਉਂਡ ਕੀਤਾ ਤਾਂ ਔਰਤ ਦੇ ਗੁਰਦੇ ਵਿਚ 9 ਮਿਲੀਲੀਟਰ ਦੀ ਪਥਰੀ ਪਾਈ ਗਈ। ਉਨ੍ਹਾਂ ਨੇ ਔਰਤ ਦੇ ਅਪਰੇਸ਼ਨ ਦੀ ਤਿਆਰੀ ਸ਼ੁਰੂ ਕੀਤੀ,ਅਨੱਸਥੀਸੀਆ ਦੇਣ ਤੋਂ ਬਾਅਦ ਸਰਜਨ ਡਾ. ਅਮਿਤ ਦੇਵਲ ਨੇ ਅਪਰੇਸ਼ਨ ਕਰਕੇ ਪਥਰੀ ਨੂੰ ਕੱਢਿਆ ਗਿਆ। ਸਵਾ ਘੰਟੇ ਦੇ ਅਪਰੇਸ਼ਨ ਵਿਚ ਸਟਾਫ਼ ਨਰਸ ਸੁਮਨ ਵਿਲਿਅਮ ਨੇ ਵੀ ਸਾਥ ਦਿੱਤਾ।

ਅਪਰੇਸ਼ਨ ਤੋਂ ਬਾਅਦ ਔਰਤ ਠੀਕ ਹੈ। ਉਸ ਨੂੰ ਜਨਰਲ ਵਾਰਡ ਵਿਚ ਭੇਜ ਦਿੱਤਾ ਹੈ। ਜ਼ਿਲ੍ਹਾ ਹਸਪਤਾਲ ਵਿਚ ਬੀਤੇ ਦੋ ਮਹੀਨਿਆਂ ਵਿਚ ਹਰਨੀਆਂ, ਕੁਹਨੀ ਸਮੇਤ ਕੁੱਲ ਪੰਜ ਅਪਰੇਸ਼ਨ ਹੋ ਚੁੱਕੇ ਹਨ। ਸੀਐਮਐਸ ਦਾ ਕਹਿਣਾ ਹੈ ਕਿ ਅਪਰੇਸਨ ਦੇ ਲਈ ਹੋਰ ਲੋੜੀਂਦੇ ਔਜ਼ਾਰ ਇਕ ਮਹੀਨੇ ਦੇ ਵਿਚ ਉਪਲਬਧ ਹੋਣ ਤੇ ਮਾਰਚ ਤੱਕ ਇਥੇ ਜ਼ਿਆਦਾ ਅਪਰੇਸ਼ਨ ਹੋਣ ਲੱਗਣਗੇ।