ਅਪਰੇਸ਼ਨ ਦੌਰਾਨ ਮਰੀਜ਼ ਪੜ੍ਹਦਾ ਰਿਹਾ ਹਨੁੰਮਾਨ ਚਾਲੀਸਾ, ਡਾਕਟਰਾਂ ਨੇ ਕੱਢਿਆ ਬ੍ਰੇਨ ਟਿਊਮਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜਦੋਂ ਕਿਸੇ ਮਰੀਜ਼ ਦਾ ਅਪਰੇਸ਼ਨ ਚਲ ਰਿਹਾ ਹੁੰਦਾ ਹੈ, ਤਾਂ ਉਹਨਾਂ ਦੇ ਪਰਵਾਰ ਵਾਲੇ ਬਾਹਰ ਬੈਠ ਕੇ ਪ੍ਰਾਰਥਨਾ ਜਾਂ ਕਿਸੇ ਧਾਰਮਿਕ ਸਥਾਨ ‘ਤੇ ਜਾਪ ਕਰਕੇ...

Patient

ਜੈਪੁਰ (ਭਾਸ਼ਾ) : ਜਦੋਂ ਕਿਸੇ ਮਰੀਜ਼ ਦਾ ਅਪਰੇਸ਼ਨ ਚਲ ਰਿਹਾ ਹੁੰਦਾ ਹੈ, ਤਾਂ ਉਹਨਾਂ ਦੇ ਪਰਵਾਰ ਵਾਲੇ ਬਾਹਰ ਬੈਠ ਕੇ ਪ੍ਰਾਰਥਨਾ ਜਾਂ ਕਿਸੇ ਧਾਰਮਿਕ ਸਥਾਨ ‘ਤੇ ਜਾਪ ਕਰਕੇ ਸਲਾਮਤੀ ਦੀ ਦੁਆ ਕਰਦੇ ਹਨ, ਪਰ ਇਥੇ ਖ਼ੁਦ ਮਰੀਜ਼ ਹੀ ਅਪਰੇਸ਼ਨ ਦੌਰਾਨ 3 ਘੰਟੇ ਤਕ ਹਨੁੰਮਾਨ ਚਾਲੀਸਾ ਪੜ੍ਹਦਾ ਰਿਹਾ। ਮਾਮਲਾ ਰਾਜਸਥਾਨ ਦੇ ਬੀਕਾਨੇਰ ਦਾ ਹੈ, ਜਿਥੇ ਇਕ ਵਿਅਕਤੀ ਦੀ ਬ੍ਰੇਨ ਟਿਊਮਰ ਦੀ ਸਰਜ਼ਰੀ ਹੋਣੀ ਸੀ। ਬੀਕਾਨੇਰ ਦੇ ਡੁੰਗਰਗੜ੍ਹ ਨਿਵਾਸੀ 30 ਸਾਲ ਦੇ ਅਕਾਉਂਟੇਂਟ ਪਹਿਲਾਂ ਕਾਫ਼ੀ ਘਬਰਾਏ ਹੋਏ ਸੀ ਜਦੋਂ ਡਾਕਟਰਾਂ ਨੇ ਉਹਨਾਂ ਨੂੰ ਬਿਨ੍ਹਾ ਬੇਹੋਸ਼ ਕੀਤੇ ਬ੍ਰੇਨ ਸਰਜ਼ਰੀ ਕਰਨ ਦੀ ਸਲਾਹ ਦਿਤੀ।

ਬਾਅਦ ਵਿਚ ਡਾਕਟਰਾਂ ਦੇ ਕਾਫ਼ੀ ਸੁਝਾਅ ਦੇਣ ਤੋਂ ਬਾਅਦ ਉਹ ਮੰਨ ਗਿਆ। ਉਹਨਾਂ ਨੂੰ ਲੋਕਲ ਅਨੱਸਥੀਆ ਦਿਤਾ ਗਿਆ ਤਾਂਕਿ ਉਹਨਾਂ ਨੂੰ ਸਰੀਰਕ ਪ੍ਰੇਸ਼ਾਨੀ ਜਾਂ ਦਰਦ ਮਹਿਸੂਸ ਨਾ ਹੋ ਸਕੇ। ਨਿਊਰੋ ਸਰਜ਼ਰੀ ਦੇ ਸੀਨੀਅਰ ਕੰਸਲਟੈਂਟ ਡਾ. ਕੇਕੇ ਬੰਸਲ ਨੇ ਕਿਹਾ, ਉਹਨਾਂ ਦੇ ਬ੍ਰੇਨ ਦੇ ਇਕ ਹਿੱਸੇ ਵਿਚ ਟਿਊਮਰ ਸੀ ਜਿਸ ਨਾਲ ਉਹਨਾਂ ਨੂੰ ਬੋਲਨ ਵਿਚ ਕਾਫ਼ੀ ਦਿੱਕਤ ਆਉਂਦੀ ਸੀ। ਸਰਜ਼ਰੀ ਕਾਫ਼ੀ ਔਖ਼ੀ ਸੀ ਕਿਉਂਕਿ ਕਿਸੇ ਹਿੱਸੇ ਵਿਚ ਡੈਮੇਜ਼ ਨਾਲ ਬੋਲਣ ਦੀ ਸਮਰੱਥਾ ਵਿਚ ਖ਼ਤਰਾ ਹੋ ਸਕਦਾ ਸੀ। ਅਸੀਂ ਉਹਨਾਂ ਨੂੰ ਬੇਹੋਸ ਨਾ ਰੱਖਣ ਦਾ ਫੈਸਲਾ ਕੀਤਾ ਅਤੇ ਸਰਜ਼ਰੀ ਦੇ ਦੌਰਾਨ ਅਸੀਂ ਉਸ ਨਾਲ ਗੱਲ ਕਰਦੇ ਰਹੇ। ਉਹ ਹਰ ਸਮੇਂ ਹਨੁੰਮਾਨ ਚਾਲੀਸਾ ਪੜ੍ਹਦੇ ਰਹੇ।

ਇਸ ਲਈ ਹਨੁੰਮਾਨ ਚਾਲੀਸਾ ਦਾ ਪਾਠ ਕਰ ਰਿਹਾ ਸੀ ਮਰੀਜ਼ :-

 ਡਾਕਟਰ ਨੇ ਦੱਸਿਆ ਕਿ ਇਹ ਇਸ ਲਈ ਕੀਤਾ ਗਿਆ ਤਾਂਕਿ ਸਰਜ਼ਰੀ ਦੇ ਦੌਰਾਨ ਬ੍ਰੇਨ ਦਾ ਉਹ ਹਿੱਸਾ ਜਿਹੜਾ ਆਵਾਜ਼ ਨੂੰ ਨਿਯੰਤਰਨ ਕਰਦਾ ਹੈ ਉਹ ਡੈਮੇਜ਼ ਨਾ ਹੋਵੇ। ਇਸ ਵਜ੍ਹਾ ਨਾਲ ਉਹਨਾਂ ਦਾ ਲਗਾਤਾਰ ਹਨੁੰਮਾਨ ਚਾਲੀਸਾ ਪੜ੍ਹਦੇ ਰਹਿਣਾ ਕਾਫ਼ੀ ਮਦਦਗਾਰ ਰਿਹਾ ਹੈ। ਉਹਨਾਂ ਨੇ ਕਿਹਾ, ਅਸੀਂ ਧਿਆਨ ਨਾਲ ਅਪਰੇਸ਼ਨ ਕੀਤਾ ਜਿਹੜਾ ਕੇ ਸਫ਼ਲ ਰਿਹਾ ਅਤੇ ਟਿਊਮਰ ਕੱਢ ਦਿਤਾ ਗਿਆ ਹੈ। ਮਰੀਜ਼ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਮਿਰਗੀ ਦੇ ਦੌਰੇ ਪੈ ਰਹੇ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਸਦੀ ਬਾਅਪਸੀ ਵੱਲੋਂ ਸਾਹਮਣੇ ਆਇਆ ਕਿ ਉਹਨਾਂ ਨੂੰ ਗ੍ਰੇਡ 2 ਬ੍ਰੇਨ ਟਿਉਮਰ ਹੈ। ਜੈਪੁਰ ਦੇ ਡਾਕਟਰ ਸਰਜ਼ਰੀ ਦੇ ਲਈ ਰਾਜੀ ਹੋ ਗਏ ਅਤੇ ਦਾਅਵਾ ਕੀਤਾ ਜਾ ਰਿਹਾ ਹੈ। ਕਿ ਇਹ ਉਥੇ ਦੀ ਪਹਿਲੀ ਸਰਜ਼ਰੀ ਹੈ। ਇਸ ਟੈਕਨਿਕ ਨੂੰ ਅਵੇਕ ਕ੍ਰੈਨਿਯੋਟਟਾਮੀ ਕਿਹਾ ਜਾਂਦਾ ਹੈ।