ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, ਸੁਰੱਖਿਆ ਏਜੰਸੀਆਂ ਦੇ ਉਡੇ ਹੋਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਨੋਂ ਮਾਰਨੇ ਦੀ ਧਮਕੀ ਮਿਲਣ  ਤੋਂ ਬਾਅਦ ਵੀਰਵਾਰ ਸਵੇਰੇ ਸੁਰੱਖਿਆ ਏਜੰਸੀਆਂ.....

PM Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਨੋਂ ਮਾਰਨੇ ਦੀ ਧਮਕੀ ਮਿਲਣ  ਤੋਂ ਬਾਅਦ ਵੀਰਵਾਰ ਸਵੇਰੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉੱਡ ਗਏ। ਅਪਣੇ ਆਪ ਨੂੰ ਮੁਖਤਾਰ ਅਲੀ ਦੱਸਣ ਵਾਲੇ ਵਿਅਕਤੀ ਨੇ ਦਿੱਲੀ ਪੁਲਿਸ ਕੰਟਰੋਲ ਰੂਮ ਨੂੰ ਕਾਲ ਕਰੀ ਅਤੇ ਪ੍ਰਧਾਨ ਮੰਤਰੀ ਨੂੰ ਮਾਰਨੇ ਦੀ ਧਮਕੀ ਦਿਤੀ, ਸਗੋਂ ਉਨ੍ਹਾਂ ਨੂੰ ਅਸਲੀਲ ਸ਼ਬਦ ਵੀ ਕਹੇ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਇਸ ਦੀ ਸੂਚਨਾ ਆਈਬੀ, ਐਸਪੀਜੀ ਸਮੇਤ ਹੋਰ ਏਜੰਸੀਆਂ ਨੂੰ ਦੇ ਦਿਤੀ। ਦੇਰ ਸ਼ਾਮ ਪੁਲਿਸ ਨੇ ਇਕ ਸ਼ਖਸ ਨੂੰ ਆਨੰਦ ਪਹਾੜ ਇਲਾਕੇ ਤੋਂ ਫੜ ਲਿਆ। ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਹਾਲਾਂਕਿ ਸੂਤਰਾਂ ਦਾ ਕਹਿਣਾ ਸੀ ਦਰਜੀ ਦਾ ਕੰਮ ਕਰਨ ਵਾਲੇ ਮੁਲਜ਼ਮ ਨੇ ਨਸ਼ੇ ਵਿਚ ਪੀਸੀਆਰ ਕਾਲ ਕਰਕੇ ਪ੍ਰਧਾਨ ਮੰਤਰੀ ਨੂੰ ਧਮਕੀ  ਦੇ ਦਿਤੀ। ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮੁਤਾਬਕ ਸਵੇਰੇ ਕਰੀਬ 11.00 ਵਜੇ ਇਕ ਸ਼ਖਸ ਨੇ ਕਾਲ ਕਰਕੇ ਪ੍ਰਧਾਨ ਮੰਤਰੀ ਨੂੰ ਅਸਲੀਲ ਸ਼ਬਦ ਕਹਿਣ ਦੇ ਨਾਲ ਹੀ ਜਾਨੋਂ ਮਾਰਨੇ ਦੀ ਧਮਕੀ ਦੇ ਦਿਤੀ। ਟੈਕਨੀਕਲ ਸਰਵੀਲਾਂਸ ਤੋਂ ਪਤਾ ਚੱਲਿਆ ਕਿ ਕਾਲ ਆਨੰਦ ਪਹਾੜ ਇਲਾਕੇ ਤੋਂ ਕੀਤੀ ਗਈ ਸੀ, ਪਰ ਮੁਲਜ਼ਮ ਦਾ ਮੋਬਾਇਲ ਕਾਲ ਕਰਨ ਤੋਂ ਬਾਅਦ ਬੰਦ ਸੀ।

ਦੇਰ ਸ਼ਾਮ ਤੱਕ ਚੱਲੀ ਛਾਣਬੀਣ ਤੋਂ ਬਾਅਦ ਪੁਲਿਸ ਨੇ ਆਨੰਦ ਪਹਾੜ ਦੇ ਨਹਿਰੂ ਵਿਹਾਰ ਇਲਾਕੇ ਤੋਂ ਦਰਜੀ ਦਾ ਕੰਮ ਕਰਨ ਵਾਲੇ ਮੁਖਤਾਰ ਅਲੀ ਨਾਂਅ ਦੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ। ਆਈਬੀ, ਐਸਪੀਜੀ, ਸਪੈਸ਼ਲ ਸੈਲ, ਕ੍ਰਾਇਮ ਬ੍ਰਾਂਚ ਅਤੇ ਲੋਕਲ ਪੁਲਿਸ ਨੇ ਮੁਲਜ਼ਮ ਤੋਂ ਪੁੱਛ-ਗਿੱਛ ਸ਼ੁਰੂ ਕੀਤੀ। ਦੇਰ ਰਾਤ ਤੱਕ ਮੁਲਜ਼ਮ ਤੋਂ ਪੁੱਛ-ਗਿੱਛ ਜਾਰੀ ਸੀ। ਛਾਣਬੀਣ ਤੋਂ ਬਾਅਦ ਸ਼ੱਕੀ ਨਹੀਂ ਮਿਲਣ ਉਤੇ ਮੁਲਜ਼ਮ ਨੂੰ ਲੋਕਲ ਪੁਲਿਸ ਦੇ ਹਵਾਲੇ ਕਰ ਦਿਤਾ ਜਾਵੇਗਾ। ਉਸ ਤੋਂ ਬਾਅਦ ਉਸ ਦੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।