ਸੁਪਰੀਮ ਕੋਰਟ ਦੀ ਹਦਾਇਤ- ਸਕੂਲ ਬੱਸ ‘ਚ ਇਹ ਚੀਜ਼ਾਂ ਲਾਜ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਿਯਮ ਨਾ ਮੰਨਣ ‘ਤੇ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਜਾਵੇ

Photo

ਚੰਡੀਗੜ੍ਹ: ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਵੱਲੋਂ ਕੁਝ ਨਿਯਮ ਬਣਾਏ ਗਏ ਹਨ। ਜਿਨ੍ਹਾਂ ਦੇ ਤਹਿਤ ਸਕੂਲ ਦੀਆਂ ਬੱਸਾਂ ਅਤੇ ਬੱਸ ਡਰਾਇਵਰਾਂ ਕੋਲ ਹੇਠ ਲਿਖੀਆਂ ਚੀਜ਼ਾਂ ਹੋਣਾ ਲਾਜ਼ਮੀ ਹੈ। ਇਹ ਨਿਯਮ ਨਾ ਮੰਨਣ 'ਤੇ ਧਾਰਾ 188 ਦਾ ਮਾਮਲਾ ਦਾਰਜ ਕੀਤਾ ਜਾਵੇਗਾ। ਇਹਨਾਂ ਨਿਯਮਾਂ ਤਹਿਤ ਸਕੂਲ ਬੱਸ ਨੂੰ ‘ਸੁਨਹਿਰੀ ਪੀਲਾ’ ਰੰਗ ਕੀਤਾ ਹੋਣਾ ਜਰੂਰੀ ਹੈ।

ਸਕੂਲ ਬੱਸ 'ਤੇ ਡਰਾਇਵਰ ਦੇ ਨਾਂਅ ਵਾਲੀ ਆਈ.ਡੀ. ਪਲੇਟ ਲੱਗੀ ਹੋਵੇ। ਸਕੂਲ ਬੱਸ ਦੇ  ਡਰਾਇਵਰ ਕੋਲ ਸਾਰੇ ਬੱਚਿਆਂ ਦੇ ਨਾਂਅ, ਪਤਾ, ਕਲਾਸ, ਬਲੱਡ ਗਰੁੱਪ ਵਾਲੀ ਲਿਸਟ ਹੋਣੀ ਚਾਹੀਦੀ ਹੈ। ਸਕੂਲ ਬੱਸ ‘ਚ ਸਮਰਥਾ ਤੋਂ ਵੱਧ ਬੱਚੇ ਨਾ ਬਿਠਾਏ ਜਾਣ। ਸਕੂਲ ਬੱਸ ਦੇ ਡਰਾਇਵਰ ਕੋਲ ਚਾਰ ਸਾਲ ਦਾ ਤਜ਼ਰਬਾ ਹੋਣਾ ਜਰੂਰੀ ਹੈ।

ਸਕੂਲ ਬੱਸ ਦੇ ਡਰਾਇਵਰ ਨੇ ਫਿੱਕੇ ਨੀਲੇ ਰੰਗ ਦੀ ਕਮੀਜ਼ ਪੈਂਟ ਅਤੇ ਕਾਲੇ ਬੂਟ ਪਾਏ ਹੋਣ। ਸਕੂਲ ਬੱਸ ਵਿਚ ਇਕ ਐਮਰਜੈਂਸੀ ਤਾਕੀ ਅੱਗੇ ਅਤੇ ਇਕ ਪਿੱਛੇ ਜਰੂਰ ਹੋਵੇ। ਸਕੂਲ ਬੱਸ ‘ਚ ‘ਸਪੀਡ ਗਵਰਨਰ’ ਲੱਗਿਆ ਹੋਣਾ ਜਰੂਰੀ ਹੈ। ਸਕੂਲ ਬੱਸ ਦੇ ਫੁੱਟ ਸਟੈਪ ਦੀ ਉਚਾਈ 220 ਮਿ. ਮੀ. ਤੋਂ ਜ਼ਿਆਦਾ ਨਾ ਹੋਵੇ। ਸਕੂਲ ਬੱਸ ‘ਚ ਬੱਚਿਆਂ ਦੇ ਬੈਗ ਰੱਖਣ ਲਈ ਵੱਖਰੀ ਥਾਂ ਹੋਣਾ ਜਰੂਰੀ ਹੈ।

ਇਸ ਦੇ ਨਾਲ ਹੀ ਸਕੂਲ ਬੱਸ ਦੀਆਂ ਤਾਕੀਆਂ ਦੇ ‘ਲੌਕ’ ਠੀਕ ਹੋਣਾ ਲਾਜ਼ਮੀ ਹੈ। ਸਕੂਲ ਬੱਸ ‘ਚ ਸੀਸੀਟੀਵੀ ਕੈਮਰੇ ਲੱਗੇ ਹੋਣਾ ਜਰੂਰੀ ਹੈ। ਸਕੂਲ ਬੱਸ ‘ਚ ਜੀਪੀਐਸ ਲੱਗਿਆ ਹੋਣਾ ਚਾਹੀਦਾ ਹੈ। ਸਕੂਲ ਬੱਸ ਦੇ ਸ਼ੀਸ਼ਿਆਂ ਦੇ ਬਾਹਰ ਗਰਿੱਲ ਲੱਗੀ ਹੋਣੀ ਜਰੂਰੀ ਹੈ। ਸਕੂਲ ਬੱਸ ਦੀ ਸੀਸੀਟੀਵੀ ਫੁਟੇਜ 60 ਦਿਨ ਤੱਕ ਸੰਭਾਲ ਕੇ ਰੱਖਣਾ ਜਰੂਰੀ ਹੈ।

ਸਕੂਲ ਬੱਸ ‘ਚ ‘ਫਸਟ ਏਡ ਬੌਕਸ’ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਸਕੂਲ ਬੱਸ ‘ਚ ‘ਅੱਗ ਬੁਝਾਊ ਯੰਤਰ’ ਹੋਣਾ ਜਰੂਰੀ ਹੈ। ਸਕੂਲ ਬੱਸ ‘ਤੇ ਸਕੂਲ ਦਾ ਨਾਂਅ ਅਤੇ ਫੋਨ ਨੰਬਰ ਲਿਖਿਆ ਹੋਣਾ ਲਾਜ਼ਮੀ  ਹੈ। ਜੇ ਸਕੂਲ ਬੱਸ ਕਿਰਾਏ ‘ਤੇ ਲਈ ਹੈ ਤਾਂ ‘ਔਨ ਸਕੂਲ ਡਿਊਟੀ’ ਦਾ ਬੈਨਰ ਜਰੂਰੀ ਹੈ। ਸਕੂਲ ਬੱਸ ‘ਤੇ ਚਾਰੇ ਪਾਸੇ ‘ਸਕੂਲ ਬੱਸ’ ਲਿਖਿਆ ਹੋਣਾ ਜਰੂਰੀ ਹੈ।