ਸਕੂਲ ਵੈਨ ਹਾਦਸੇ ਤੋਂ ਬਾਅਦ ਕੈਪਟਨ ਵੱਲੋਂ ਪੂਰੇ ਪੰਜਾਬ ‘ਚ ਸਕੂਲ ਬੱਸਾਂ ਦੀ ਹਾਲਤ ਚੈੱਕ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚਿਆਂ ਨੂੰ ਲੈ ਕੇ ਜਾ ਰਹੀ ਪ੍ਰਾਈਵੇਟ ਸਕੂਲ ਦੀ ਇਕ ਵੈਨ ਨੂੰ ਅੱਗ ਲੱਗਣ ਕਾਰਨ ਉਸ ਵਿਚ ਸਵਾਰ ਚਾਰ...

Punjab Police

ਚੰਡੀਗੜ੍ਹ: ਬੱਚਿਆਂ ਨੂੰ ਲੈ ਕੇ ਜਾ ਰਹੀ ਪ੍ਰਾਈਵੇਟ ਸਕੂਲ ਦੀ ਇਕ ਵੈਨ ਨੂੰ ਅੱਗ ਲੱਗਣ ਕਾਰਨ ਉਸ ਵਿਚ ਸਵਾਰ ਚਾਰ ਬੱਚਿਆਂ ਦੀ ਜਿਉਂਦੇ ਸੜਨ ਨਾਲ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਪੂਰੇ ਪੰਜਾਬ ਵਿਚ ਪ੍ਰਾਈਵੇਟ ਸਕੂਲ ਬੱਸਾਂ ਦੀ ਚੈਕਿੰਗ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ।

ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਭਰ ਵਿਚ ਸਕੂਲ ਵੈਨਾਂ ਅਤੇ ਬੱਸਾਂ ਦੀ ਹਾਲਤ ਅਤੇ ਕੀ ਉਹ ਸੜਕ ਉਤੇ ਚੱਲਣ ਲਾਈ ਹਨ, ਇਨ੍ਹਾਂ ਨੂੰ ਚੈਕ ਕਰਨ ਸਾਰੇ ਸੂਬੇ ਦੀ ਡੀਸੀ ਇਸਨੂੰ ਨਿੱਜ ਤੌਰ ‘ਤੇ ਜਾਂਚਣ ਲਈ ਕਿਹਾ ਹੈ। ਇਸ ਮਾਮਲੇ ਗੰਭੀਰ ਤੌਰ ‘ਤੇ ਦੇਖਦਿਆ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ਉਤੇ ਵੀ ਜਨਤਕ ਕੀਤਾ ਹੈ।

ਇਥੇ ਦੱਸਣਯੋਗ ਹੈ ਕਿ ਹਾਲ ਹੀ ‘ਚ ਸਕੂਲ ਬੱਚਿਆਂ ਨੂੰ ਲਿਜਾ ਰਹੀ ਇਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਬੱਚੇ ਗੰਭੀਰ ਰੂਪ ਵਿਚ ਝੁਲਸ ਗਏ ਸਨ ਜਿਨ੍ਹਾਂ ਨੂੰ ਪੀਜੀਆਈ ਰੈਫ਼ਰ ਕੀਤਾ ਗਿਆ ਸੀ। ਸਕੂਲ ਵੈਨ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ।

ਜਾਣਕਾਰੀ ਮੁਤਾਬਿਕ ਲੌਂਗੋਵਾਲ ਕਸਬੇ ਦੇ ਸਿੱਧੂ ਰੋਡ ਉਤੇ ਸਥਇਤ ਸਿਮਰਨ ਪਬਲਿਕ ਸਕੂਲ ਦੇ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਨੂੰ ਵੈਨ ਸਕੂਲਾਂ ਘਰ ਛੱਡਣ ਜਾ ਰਹੀ ਸੀ। ਰਸਤੇ ਵਿਚ ਵੈਨ ਵਿਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ ਸੀ।

ਕੁਝ ਹੀ ਪਲਾਂ ਵਿਚ ਅੱਗੇ ਨੇ ਵੈਨ ਨੂੰ ਪੂਰੀ ਤਰ੍ਹਾਂ ਲਪੇਟ ਵਿਚ ਲੈ ਲਿਆ। ਇਸ ਵਿਚ ਵੈਨ ਚਾਲਕ ਸਮੇਤ 8 ਵਿਦਿਆਰਥੀ ਸਵਾਰ ਸਨ। ਸੜਕ ਦੇ ਨਾਲ ਲਗਦੇ ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਵੈਨ ਵਿਚੋਂ ਚਾਲਕ ਤੇ ਬੱਚਿਆਂ ਨੂੰ ਬਾਹਰ ਕੱਢਣ ਸ਼ੁਰੂ ਕਰ ਦਿੱਤਾ ਸੀ।