ਕੋਰੋਨਾਵਾਇਰਸ ਨੇ ਲਗਾਏ ਕੱਪੜੇ ਦੀ ਦੁਕਾਨ ਦੇ ਨਾਮ ਨੂੰ ਚਾਰਚੰਨ,ਮੁਫ਼ਤ ਦੀ ਮਸ਼ਹੂਰੀ ਤੋਂ ਦੁਕਾਨਦਾਰ ਖ਼ੁਸ਼!

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਦੇ ਨਾਮ 'ਤੇ ਬੀਅਰ ਬਣਾਉਣ ਵਾਲੀ ਅਮਰੀਕੀ ਕੰਪਨੀ ਨੂੰ ਹੋਇਆ ਅਰਬਾਂ ਦਾ ਨੁਕਸਾਨ

file photo

ਤਿਰੂਵੰਤਪੁਰਮ : ਕੋਰੋਨਾਵਾਇਰਸ ਨੇ ਦੁਨੀਆਂ ਭਰ ਅੰਦਰ ਤਬਾਹੀ ਮਚਾਈ ਹੋਈ ਹੈ। ਲੋਕ ਇਸ ਦੇ ਨਾਮ ਤੋਂ ਵੀ ਖੋਫ਼ ਖਾਣ ਲੱਗੇ ਹਨ। ਪਰ ਇਹੀ ਨਾਮ ਕਈਆਂ ਲਈ ਮਸ਼ਹੂਰੀ ਅਤੇ ਕਈਆਂ ਲਈ ਗੁੰਮਨਾਮੀ ਦਾ ਸਬੱਬ ਵੀ ਬਣਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਅਮਰੀਕਾ ਦੀ ਬੀਅਰ ਬਣਾਉਣ ਵਾਲੀ ਮਸ਼ਹੂਰ ਕੰਪਨੀ ਕੋਰੋਨਾ ਨਾਮ ਕਾਰਨ ਅਰਬਾਂ ਰੁਪਏ ਦਾ ਨੁਕਸਾਨ ਝੱਲਣ ਲਈ ਮਜ਼ਬੂਰ ਹੈ, ਉਥੇ ਹੀ ਭਾਰਤ ਦੇ ਕੇਰਲਾ ਰਾਜ 'ਚ ਸਥਿਤ ਇਕ ਕੱਪੜੇ ਦੀ ਪੁਰਾਣੀ ਦੇ ਦੁਕਾਨ ਦੇ ਮਾਲਕ ਅਪਣੀ ਮੁਫ਼ਤ ਦੀ ਮਸ਼ਹੂਰੀ ਤੋਂ ਬਾਗੋਬਾਗ਼ ਹਨ।

ਦਰਅਸਲ ਕੇਰਲ 'ਚ ਕੋਚੀ ਤੋਂ 40 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਮੁਵਤੁਪੁਜਾ ਪਿੰਡ 'ਚ ਕੋਰੋਨਾ ਟੈਕਸਟਾਇਲ ਨਾਮ ਦੀ ਦੁਕਾਨ ਹੈ ਜੋ ਹੁਣ ਅਪਣੇ ਨਾਮ ਕਾਰਨ ਲੋਕਾਂ 'ਚ ਚਰਚਿਤ ਹੁੰਦੀ ਜਾ ਰਹੀ ਹੈ। ਕਈ ਸਾਲ ਪੁਰਾਣੀ ਇਸ ਦੁਕਾਨ ਦਾ ਨਾਮ ਵੇਖ ਕੇ ਉਤਸੁਕ ਹੋਏ ਲੋਕ ਹੱਸਣ ਲੱਗਦੇ ਹਨ। ਅਪਣੀ ਦੁਕਾਨ ਦੀ ਮੁਫ਼ਤੋ-ਮੁਫ਼ਤ ਹੋ ਰਹੀ ਮਸ਼ਹੂਰੀ ਤੋਂ ਦੁਕਾਨਦਾਰ ਚਿਹਰਾ ਵੀ ਖਿੜ ਜਾਂਦਾ ਹੈ।

ਦੁਕਾਨ ਦੇ ਮਾਲਕ ਪਾਰੀਦ ਅਨੁਸਾਰ ਉਸ ਨੇ ਡਿਕਸ਼ਨਰੀ 'ਚ ਇਸ ਸ਼ਬਦ ਨੂੰ ਵੇਖਿਆ ਸੀ ਜੋ ਉਸ ਨੂੰ ਕਾਫ਼ੀ ਪਸੰਦ ਆਇਆ। ਬਾਅਦ 'ਚ ਉਸ ਨੇ ਅਪਣੀ ਦੁਕਾਨ ਦਾ ਨਾਮ ਵੀ ਇਸੇ ਸ਼ਬਦ 'ਤੇ ਰੱਖ ਲਿਆ। ਉਸ ਨੇ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਇਸ ਨਾਮ 'ਤੇ ਬਿਮਾਰੀ ਵੀ ਆਵੇਗੀ। ਉਨ੍ਹਾਂ ਦਸਿਆ ਕਿ ਲੋਕ ਉਤਸੁਕਤਾ ਨਾਲ ਦੁਕਾਨ ਦੇ ਨੇੜੇ ਆਉਂਦੇ ਹਨ ਅਤੇ ਹੱਸਣ ਲੱਗਦੇ ਹਨ। ਕਈ ਦੁਕਾਨ ਸਾਹਮਣੇ ਖਲੋ ਕੇ ਸੈਲਫ਼ੀਆ ਵੀ ਖਿਚਦੇ ਹਨ। ਕੁੱਝ ਲੋਕ ਮੈਨੂੰ ਵੇਖ ਕੇ ਹੱਸਦੇ ਹੋਏ ਅੱਗੇ ਲੰਘ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਮੈਂ ਵੇਖਦਾ ਹਾਂ ਕਿ ਜਦੋਂ ਲੋਕ ਗੱਡੀਆਂ ਰਾਹੀਂ ਲੰਘਦੇ ਹਨ ਤਾਂ ਦੁਕਾਨ ਦਾ ਨਾਮ ਵੇਖ ਕੇ ਹੈਰਾਨ ਰਹਿ ਜਾਂਦੇ ਹਨ। ਕਈ ਲੋਕਾਂ ਤਾਂ ਗੱਡੀ ਰੋਕ ਦੇ ਧਿਆਨ ਨਾਲ ਦੁਕਾਨ ਵੱਲ ਵੇਖਣ ਬਾਅਦ ਹੀ ਅੱਗੇ ਜਾਂਦੇ ਹਨ। ਉਨ੍ਹਾਂ ਦਸਿਆ ਕਿ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਮੈਂ ਵੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਨੇ ਗ੍ਰਾਹਕਾਂ ਲਈ ਦੁਕਾਨ 'ਚ ਹੈੱਡਵਾਸ਼ ਰੱਖਿਆ ਹੋਇਆ ਹੈ। ਜੋ ਵੀ ਦੁਕਾਨ ਅੰਦਰ ਆਉਂਦਾ ਹੈ, ਉਸ ਨੂੰ ਪਹਿਲਾਂ ਹੈੱਡ ਸੈਨੇਟਾਈਜ਼ਰ ਦਿਤਾ ਜਾਂਦਾ ਹੈ।

ਦੂਜੇ ਪਾਸੇ ਦੁਨੀਆ ਦਾ ਸਭ ਤੋਂ ਲੋਕਪ੍ਰਿਆ ਬੀਅਰ ਬਰਾਂਡ ਅਪਣੇ ਨਾਮ ਕਾਰਨ ਵੱਡਾ ਖਮਿਆਜ਼ਾ ਭੁਗਤਣ ਲਈ ਮਜ਼ਬੂਰ ਹੈ। ਅਸਲ ਵਿਚ ਇਹ ਕੰਪਨੀ ਕੋਰੋਨਾ ਬੀਅਰ ਦੇ ਨਾਮ 'ਤੇ ਬੀਅਰ ਬਣਾਉਂਦੀ ਹੈ, ਜਿਸ ਦੀ ਅਮਰੀਕਾ ਵਿਚ ਭਾਰੀ ਡਿਮਾਂਡ ਹੈ।

ਚੀਨ ਤੋਂ ਸ਼ੁਰੂ ਹੋਇਆ ਕਰੋਨਾਵਾਇਰਸ ਜਦੋਂ ਤੋਂ ਦੁਨੀਆਂ ਨੂੰ ਅਪਣੀ ਲਪੇਟ 'ਚ ਲੈਂਦਾ ਜਾ ਰਿਹਾ ਹੈ, ਇਸ ਬੀਅਰ ਦੀ ਡਿਮਾਂਡ ਵੀ ਦਿਨੋਂ ਦਿਨ ਘਟਦੀ ਜਾ ਰਹੀ ਹੈ।ਇਸ ਕਾਰਨ ਕੰਪਨੀ ਨੂੰ ਹੁਣ ਤਕ ਅਰਬਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਕੋਰੋਨਾ ਬੀਅਰ ਨੂੰ ਲੈ ਕੇ ਸ਼ੋਸ਼ਲ ਮੀਡੀਆ 'ਤੇ ਵੀ ਵੱਡੇ ਪੱਧਰ 'ਤੇ ਪੋਸਟਾਂ ਕੀਤੀਆਂ ਜਾ ਰਹੀਆਂ ਹਨ। ਕੁੱਝ ਲੋਕਾਂ ਨੇ ਤਾਂ ਕੋਰੋਨਾਵਾਇਰਸ ਨੂੰ ਇਸ ਬੀਅਰ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦਿਤਾ ਸੀ।

ਗੂਗਲ ਮੁਤਾਬਕ ਕੋਰੋਨਾ ਨੂੰ ਲੈ ਕੇ ਸਰਚ ਕਰਨ ਵਾਲਿਆਂ ਦੀ ਗਿਣਤੀ 'ਚ ਬੀਤੇ ਮਹੀਨੇ 'ਚ 1100 ਫ਼ੀਸਦੀ ਤਕ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਬੀਅਰ ਦੀ ਵਿਕਰੀ ਹੁਣ 2 ਸਾਲਾਂ ਦੌਰਾਨ ਸਭ ਤੋਂ ਹੇਠਲੇ ਸਤਰ ਤਕ ਪਹੁੰਚ ਚੁੱਕੀ ਹੈ। ਨਿਊਯਾਰਕ 'ਚ ਇਸ ਕੰਪਨੀ ਦੇ ਸ਼ੇਅਰ 8 ਫ਼ੀ ਸਦੀ ਤਕ ਡਿੱਗ ਚੁੱਕੇ ਹਨ।