ਹੁਣ ਗੂਗਲ ਮੈਪ ‘ਤੇ ਨਹੀਂ ਦਿਖੇਗੀ ਰਾਮ ਮੰਦਰ ਦੀ ਲੋਕੇਸ਼ਨ  

ਏਜੰਸੀ

ਖ਼ਬਰਾਂ, ਰਾਸ਼ਟਰੀ

ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਦੇ ਵਿਚਕਾਰ ਖ਼ਬਰ ਆਈ ਹੈ ਕਿ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਗੂਗਲ ਨੂੰ ਮੰਦਿਰ ਦੀ ਲੋਕੇਸ਼ਨ ਦੇ ਅਧਿਕਾਰ ਨਹੀਂ ਦਿੱਤੇ ਜਾਣਗੇ।

Photo

ਲਖਨਊ: ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਦੇ ਵਿਚਕਾਰ ਖ਼ਬਰ ਆਈ ਹੈ ਕਿ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਗੂਗਲ ਨੂੰ ਮੰਦਿਰ ਦੀ ਲੋਕੇਸ਼ਨ ਦੇ ਅਧਿਕਾਰ ਨਹੀਂ ਦਿੱਤੇ ਜਾਣਗੇ। ਨਿਰਮਾਣ ਦੇ ਚਲਦੇ ਰਾਮਲਲਾ ਨੂੰ ਅਸਥਾਈ ਮੰਦਿਰ ਵਿਚ ਰੱਖਿਆ ਗਿਆ ਹੈ। ਇਸ ਤੋਂ ਬਾਅਦ ਵੀ ਗੂਗਲ ਮੈਪ ‘ਤੇ ਇੱਥੋਂ ਦੀ ਲੋਕੇਸ਼ਨ ਨਹੀਂ ਦਿਖੇਗੀ।

ਰਾਮ ਜਨਮਭੂਮੀ ਕੰਪਲੈਕਸ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੂਗਲ ਮੈਪ ਤੋਂ ਜੀਪੀਐਸ ਲੋਕੇਸ਼ਨ ਹਟਾਉਣ ਲਈ ਹੈੱਡਕੁਆਰਟਰ ਨੂੰ ਚਿੱਠੀ ਲਿਖੀ ਜਾਵੇਗੀ। ਇਸ ਤੋਂ ਪਹਿਲਾਂ 5 ਜੁਲਾਈ 2005 ਨੂੰ ਰਾਮ ਜਨਮਭੂਮੀ ਕੰਪਲੈਕਸ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਰਾਮਲਾਲਾ ਦੇ ਪ੍ਰਕਾਸ਼ ਅਸਥਾਨ ਨੂੰ ਗੂਗਲ ਮੈਪ ਤੋਂ ਹਟਵਾਇਆ ਗਿਆ ਸੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਮਾਪਦੰਡਾਂ ਦਾ ਪੂਰੀ ਦ੍ਰਿੜਤਾ ਨਾਲ ਪਾਲਣ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਰਾਮਲਾਲਾ ਦੇ ਅਸਥਾਨ ਨੂੰ ਤਬਦੀਲ ਕਰਨ ਤੋਂ ਬਾਅਦ ਆਸ ਪਾਸ ਦੇ ਖੇਤਰ ਦੀ ਸੁਰੱਖਿਆ ਅਤੇ ਉਨ੍ਹਾਂ ਵਿਚ ਸਥਿਤ ਇਮਾਰਤਾਂ ਦੀ ਦੁਬਾਰਾ ਸਮੀਖਿਆ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਸਥਾਈ ਮੰਦਰ ਦੇ ਢਾਂਚੇ ਨੂੰ ਬੁਲੇਟ ਪਰੂਫ ਬਣਾਉਣ ਦੀ ਯੋਜਨਾ ਬਣਾਈ ਗਈ ਹੈ।

ਰਾਮਲਲਾ ਅਯੁੱਧਿਆ ਵਿਚ ਅਸਥਾਈ ਮੰਦਰ ਵਿਚ ਸਥਾਈ ਮੰਦਰ ਦਾ ਨਿਰਮਾਣ ਹੋਣ ਤੱਕ ਵਿਰਾਜਣਗੇ। ਇਸ ਮੰਦਿਰ ਵਿਚ ਰਾਮਲਲਾ  ਦੇ ਵਿਰਾਜਮਾਨ ਹੋਣ ‘ਤੇ ਪਹਿਲੀ ਪੂਜਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਕਰਨਗੇ। ਉਧਰ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਰਾਮਲਲਾ ਦੇ ਦਰਸ਼ਨ ਦਾ ਸਮਾਂ ਦੋ ਘੰਟੇ ਵਧਾ ਦਿੱਤਾ ਗਿਆ ਹੈ।