ਹਰਿਆਣਾ ਪੁਲਿਸ ਦਾ ਕਾਰਨਾਮਾ! ਜ਼ਬਤ ਕੀਤੀ 13 ਧਾਤੂਆਂ ਵਾਲੀ ਮੂਰਤੀ ਖ਼ਜ਼ਾਨੇ 'ਚ ਨਹੀਂ ਕਰਵਾਈ ਜਮ੍ਹਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੂਰਤੀ ਨੂੰ ਪਿਘਲਾ ਕੇ ਬਣਵਾਏ 8 ਬਿਸਕੁਟ, ਹਾਂਸੀ CIA-2 ਦਾ ਪੂਰਾ ਸਟਾਫ ਸਸਪੈਂਡ

CIA-2 officials convert antique idol into bar

 

ਹਾਂਸੀ: ਹਰਿਆਣਾ ਦੇ ਹਿਸਾਰ ਰੇਂਜ ਦੇ ਏਡੀਜੀਪੀ ਸ਼੍ਰੀਕਾਂਤ ਜਾਧਵ ਨੇ ਹਾਂਸੀ ਸੀਆਈਏ-ਦੋ ਦੇ ਇੰਚਾਰਜ ਅਤੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮਾਮਲਾ ਯੂਪੀ ਦੇ ਟਕਲੂ ਗਿਰੋਹ ਦੇ ਇਕ ਮੈਂਬਰ ਤੋਂ ਪ੍ਰਾਚੀਨ ਮੂਰਤੀ ਨੂੰ ਕਬਜ਼ੇ ਵਿਚ ਲੈਣ, ਮਲਖਾਨੇ ਵਿਚ ਜਮ੍ਹਾਂ ਨਾ ਕਰਵਾਉਣ ਅਤੇ ਇਕ ਸੁਨਿਆਰੇ ਤੋਂ ਇਸ ਨੂੰ ਪਿਘਲਾ ਕੇ 8 ਬਿਸਕੁਟ ਬਣਾਉਣ ਦਾ ਹੈ। ਮੁਅੱਤਲ ਕੀਤੇ ਅਧਿਕਾਰੀਆਂ ਵਿਚ ਇੰਚਾਰਜ ਨਿਤਿਨ ਤਰਾਰ, ਬਾਲਕਿਸ਼ਨ, ਸੱਜਣ ਸਿੰਘ, ਸੁਰੇਸ਼, ਰਵਿੰਦਰ ਸਿੰਘ, ਜੁਗਵਿੰਦਰ ਸਿੰਘ, ਵਿਜੇ, ਸੁਨੀਲ ਸ਼ਾਮਲ ਹਨ।

ਇਹ ਵੀ ਪੜ੍ਹੋ: ਹਾਰਦਿਕ ਸਿੰਘ ਅਤੇ ਸਵਿਤਾ ਪੂਨੀਆ ਨੂੰ ਮਿਲਿਆ ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਐਵਾਰਡ 

ਹਾਂਸੀ ਦੀ ਐਸਪੀ ਨੀਤਿਕਾ ਗਹਿਲੋਤ ਵੱਲੋਂ ਦੇਰ ਸ਼ਾਮ ਏਡੀਜੀਪੀ ਨੂੰ ਭੇਜੀ ਰਿਪੋਰਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਹਾਂਸੀ ਦੇ ਐਸਪੀ ਨੇ ਸੀਆਈਏ ਸਟਾਫ ਦੋ ਦੇ ਆਚਰਣ ਅਤੇ ਕਾਰਜਸ਼ੈਲੀ ਨੂੰ ਸ਼ੱਕੀ ਮੰਨਿਆ। ਇਸ ਦੇ ਨਾਲ ਹੀ ਏਡੀਜੀਪੀ ਨੇ ਸਾਰਿਆਂ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਹਨ। ਏਡੀਜੀਪੀ ਨੇ ਹਾਂਸੀ ਦੇ ਐਸਪੀ ਨੂੰ ਡਿਊਟੀ ਨਿਭਾਉਣ ਵਿਚ ਲਾਪਰਵਾਹੀ, ਅਪਰਾਧਿਕ ਇਰਾਦੇ, ਵਿਭਾਗੀ ਦੁਰਵਿਵਹਾਰ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਏ.ਐਸ.ਪੀ ਨਰਵਾਣਾ ਕੁਲਦੀਪ ਸਿੰਘ ਮੁਅੱਤਲ ਕੀਤੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵਿਭਾਗੀ ਜਾਂਚ ਕਰਨਗੇ।

ਇਹ ਵੀ ਪੜ੍ਹੋ: ਟ੍ਰਾਈਸਿਟੀ 'ਚ ਹੁਣ ਨਹੀਂ ਹੋਵੇਗੀ ਐਂਬੂਲੈਂਸ ’ਤੇ ਓਵਰਚਾਰਜਿੰਗ, ਚੰਡੀਗੜ੍ਹ ਪ੍ਰਸ਼ਾਸਨ ਵਲੋਂ 300 ਰੁਪਏ ਤੈਅ

ਸੀਆਈਏ ਹਾਂਸੀ ਦੋ ਨੇ ਕੁਝ ਦਿਨ ਪਹਿਲਾਂ ਬੱਸ ਸਟੈਂਡ ਹਾਂਸੀ ਨੇੜੇ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਵਾਸੀ ਬਿਮਲੇਸ਼, ਰਾਮਦਾਸ ਅਤੇ ਰਗਵਿੰਦ ਦੇ ਕਬਜ਼ੇ ਵਿਚੋਂ ਪੁਰਾਤਨ ਮੂਰਤੀ ਬਰਾਮਦ ਕੀਤੀ ਸੀ ਪਰ ਇਸ ਨੂੰ ਮਲਖਾਨੇ ਵਿਚ ਜਮ੍ਹਾਂ ਨਹੀਂ ਕਰਵਾਇਆ ਗਿਆ। ਸੀਆਈਏ ਦੋ ਦੇ ਇੰਚਾਰਜ ਅਤੇ ਕਰਮਚਾਰੀਆਂ ਨੇ ਹਿਸਾਰ ਦੇ ਖਜ਼ਾਨਚੀ ਬਾਜ਼ਾਰ ਵਿਚ ਉਕਤ ਧਾਤੂ ਦੀ ਮੂਰਤੀ ਨੂੰ ਪਿਘਲਾ ਕੇ ਬਿਸਕੁਟ ਬਣਵਾਏ। ਇਸ ਸਬੰਧੀ ਥਾਣਾ ਸਿਟੀ ਹਾਂਸੀ ਵਿਚ ਟਕਲੂ ਗਰੋਹ ਦੇ ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ, ਵਿਸ਼ਵਾਸਘਾਤ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵਿਆਹੁਤਾ ਪ੍ਰੇਮਿਕਾ ਦੀ ਕਸਟਡੀ ਲਈ ਹਾਈ ਕੋਰਟ ਪਹੁੰਚਿਆ ਵਿਅਕਤੀ, ਅਦਾਲਤ ਨੇ ਲਗਾਇਆ 5000 ਰੁਪਏ ਜੁਰਮਾਨਾ

ਸ੍ਰੀਕਾਂਤ ਜਾਧਵ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਸੁਨਿਆਰੇ 'ਤੇ ਦਬਾਅ ਪਾ ਕੇ ਬਿਸਕੁਟ ਬਣਵਾਏ। ਏਡੀਜੀਪੀ ਨੇ ਕਿਹਾ ਕਿ ਪਹਿਲੀ ਨਜ਼ਰੇ ਸੀਆਈਏ-2 ਦੇ ਸਟਾਫ਼ ਵੱਲੋਂ ਇਸ ਪਿੱਛੇ ਮਨਘੜਤ ਇਰਾਦਾ ਸੀ। ਇਹ ਮੂਰਤੀ ਕਿੰਨੀ ਪੁਰਾਣੀ ਹੈ, ਇਸ ਦੀ ਜਾਂਚ ਕੀਤੀ ਜਾਵੇਗੀ। ਸੁਨਿਆਰੇ ਨੇ ਦੱਸਿਆ ਸੀ ਕਿ ਉਸ ਕੋਲ ਆਏ ਲੋਕ ਇਹ ਸੋਚ ਕੇ ਆਏ ਸਨ ਕਿ ਇਹ ਸੋਨਾ ਹੋਵੇਗਾ। ਜਦੋਂ ਉਸ ਨੇ ਖੁਦ ਜਾਂਚ ਕੀਤੀ ਤਾਂ ਉਸ ਵਿਚ 79% ਸੋਨਾ ਸੀ।