ਚੋਣਾਂ ਤੋਂ ਬਾਅਦ ਮਹਿੰਗਾ ਪਵੇਗਾ ਆਟੋ ਦਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਕੈਬਿਨਟ ਤੋਂ ਮਿਲ ਚੁੱਕੀ ਹੈ ਮਨਜ਼ੂਰੀ

After general elections auto fare will rise go upto RS 9 per KM

ਦਿੱਲੀ: ਆਟੋ ਦਾ ਸਫ਼ਰ ਕਰਨ ਵਾਲਿਆਂ ਨੂੰ ਆਉਣ ਵਾਲੇ ਦਿਨਾਂ ਵਿਚ ਮਹਿੰਗਾ ਪਵੇਗਾ ਕਿਉਂਕਿ ਮਈ ਦੇ ਅਖੀਰ ਤਕ ਆਟੋ ਦਾ ਕਿਰਾਇਆ ਵਧਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਟੈਕਸੀ, ਗ੍ਰਾਮੀਣ ਸੇਵਾ ਅਤੇ ਆਰਟੀਵੀ ਆਦਿ ਦੇ ਕਿਰਾਏ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਦਰਅਸਲ ਆਟੋ ਦੇ ਕਿਰਾਏ ਨਾਲ ਜੁੜੇ ਇਕ ਪ੍ਰਸਤਾਵ ਨੂੰ ਦਿੱਲੀ ਕੈਬਿਨਟ ਤੋਂ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ ਪਰ ਹੁਣ ਚੋਣਾਂ ਦੀ ਵਜ੍ਹ ਨਾਲ ਚੋਣ ਜ਼ਾਬਤਾ ਲਾਗੂ ਹੈ ਜਿਸ ਕਰਕੇ ਇਸ ਨੂੰ ਪ੍ਰਭਾਵ ਹੇਠ ਨਹੀਂ ਰੱਖਿਆ ਜਾ ਸਕਦਾ।  

ਖ਼ਬਰ ਇਹ ਹੈ ਕਿ ਮਈ ਦੇ ਅਖੀਰ ਤਕ ਕਿਰਾਏ ਵਧ ਸਕਦੇ ਹਨ ਕਿਉਂਕਿ 19 ਮਈ ਨੂੰ ਆਖਰੀ ਪੜਾਅ ਦੀ ਵੋਟਿੰਗ ਤੋਂ ਬਾਅਦ 23 ਨੂੰ ਨਤੀਜੇ ਵੀ ਆ ਜਾਣਗੇ। ਦਿੱਲੀ ਕੈਬਿਨਟ ਨੇ ਜੋ ਪ੍ਰਸਤਾਵ ਮਨਜ਼ੂਰ ਕੀਤਾ ਸੀ ਉਸ ਮੁਤਾਬਕ ਪ੍ਰਤੀ ਕਿਲੋਮੀਟਰ ਦਾ ਕਿਰਾਇਆ 9.50 ਰੁਪਏ ਹੋ ਜਾਵੇਗਾ। ਇਹ ਫਿਲਹਾਲ 8 ਰੁਪਏ ਪ੍ਰਤੀ ਕਿਲੋਮੀਟਰ ਹੈ।

ਇਸ ਦੇ ਨਾਲ ਹੀ ਬੇਸ ਫੇਅਰ ਜੋ ਫਿਲਹਾਲ ਪਹਿਲਾਂ 2 ਕਿਲੋਮੀਟਰ ਲਈ ਲਾਗੂ ਹੁੰਦਾ ਹੈ, ਉਹ ਨਵਾਂ ਕਿਰਾਇਆ ਲਾਗੂ ਹੋਣ ਤੋਂ ਬਾਅਦ 1.5 ਕਿਲੋਮੀਟਰ ’ਤੇ ਲਗਾਇਆ ਜਾਵੇਗਾ। ਦਸ ਦਈਏ ਕਿ ਆਟੋ ਸਮੇਤ ਬਾਕੀ ਯਾਤਾਯਾਤ ਸਾਧਨਾਂ ਦੇ ਕਿਰਾਏ ਦੀ ਸਮੀਖਿਆ ਲਈ ਸਰਕਾਰ ਨੇ ਕਮੇਟੀ ਗਠਿਤ ਕੀਤੀ ਸੀ। ਇਸ ਵਿਚ 9 ਮੈਂਬਰ ਹਨ। ਟ੍ਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ, ਵਿਭਿੰਨ ਆਰਡਬਲਯੂ ਦੇ ਮੈਂਬਰ ਅਤੇ ਵਿਦਿਆਰਥੀ ਵੀ ਸ਼ਾਮਲ ਹਨ।

ਕਮੇਟੀ ਦੇ ਪ੍ਰਪੋਜ਼ਲ ਮੁਤਾਬਕ ਆਟੋ ਦਾ ਕਿਰਾਇਆ ਲਾਗੂ ਹੋਣ ਤੋਂ ਬਾਅਦ ਟੈਕਸੀ, ਗ੍ਰਾਮੀਣ ਸੇਵਾ ਅਤੇ ਆਰਟੀਵੀ ਆਦਿ ਦੇ ਕਿਰਾਏ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਦਸ ਦਈਏ ਕਿ ਆਟੋ ਰਿਕਸ਼ਾ ਅਤੇ ਟੈਕਸੀ ਦਾ ਕਿਰਾਇਆ ਆਖਰੀ ਵਾਰ 2013 ਵਿਚ ਵਧਾਇਆ ਗਿਆ ਸੀ। ਗ੍ਰਾਮੀਣ ਸੇਵਾ ਅਤੇ ਆਰਟੀਵੀ ਦਾ ਕਿਰਾਇਆ 2009 ਤੋਂ ਨਹੀਂ ਵਧਾਇਆ ਗਿਆ।