ਚੀਨ ਨੇ ਛੁਪਾਏ ਕੋਰੋਨਾ ਮਰੀਜ਼ਾਂ ਦੇ ਅੰਕੜੇ? ਰਿਪੋਰਟ ’ਚ ਦਾਅਵਾ-ਜਿੰਨੇ ਦੱਸੇ ਉਸ ਤੋਂ ਅੱਠ ਗੁਣਾ ਵੱਧ!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹਨਾਂ ਸੰਗਠਨਾਂ ਦਾ ਡੇਟਾ ਚੀਨੀ ਫ਼ੌਜ ਦੀ ਨੈਸ਼ਨਲ ਯੂਨੀਵਰਸਿਟੀ...

Coronavirus cases 8 times more than official numbers washington based report revealed

ਨਵੀਂ ਦਿੱਲੀ: ਚੀਨ ਵਿਚ 6,40,000 ਕੋਰੋਨਾ ਵਾਇਰਸ ਕੇਸ ਹੋ ਸਕਦੇ ਹਨ ਜੋ ਕਿ ਉਸ ਦੇ ਅਧਿਕਾਰਿਕ ਅੰਕੜੇ 82,000 ਤੋਂ ਕਾਫੀ ਵੱਧ ਹਨ। ਇਹ ਉਸ ਰਿਪੋਰਟ ਵਿਚ ਕਿਹਾ ਗਿਆ ਹੈ ਜੋ ਫਾਰੇਨ ਪਾਲਿਸੀ ਮੈਗਜ਼ੀਨ ਅਤੇ ‘100Reporters’ ਵਿਚ ਪ੍ਰਕਾਸ਼ਿਤ ਹੋਈ ਹੈ। ‘100Reporters’ ਵਾਸ਼ਿੰਗਟਨ ਸਥਿਤ ਅਤੇ ਗੈਰ ਮੁਨਾਫੇ ਦੇ ਆਧਾਰ ਤੇ ਚਲਾਇਆ ਜਾਣ ਵਾਲਾ ਨਿਊਜ਼ ਆਰਗੇਨਾਈਜੇਸ਼ਨ ਹੈ।

ਇਹਨਾਂ ਸੰਗਠਨਾਂ ਦਾ ਡੇਟਾ ਚੀਨੀ ਫ਼ੌਜ ਦੀ ਨੈਸ਼ਨਲ ਯੂਨੀਵਰਸਿਟੀ ਆਫ ਡਿਫੈਂਸ ਟੈਕਨਾਲਾਜੀ ਰਾਹੀਂ ਕਥਿਤ ਤੌਰ ਤੇ ਲੀਕ ਹੋਇਆ ਦਸਿਆ ਗਿਆ ਹੈ। ਇਸ ਡੇਟਾ ਵਿਚ ਹਸਪਤਾਲਾਂ ਦੇ ਸਥਾਨ, ਅਪਾਰਟਮੈਂਟ ਕੰਪਾਉਂਡਸ ਨਾਲ ਜੁੜੀਆਂ ਥਾਵਾਂ ਦੇ ਨਾਮ, ਹੋਟਲ, ਸੁਪਰਮਾਰਕਿਟ, ਰੇਲਵੇ ਸਟੇਸ਼ਨ, ਰੈਸਟੋਰੈਂਟ ਅਤੇ ਦੇਸ਼ਭਰ ਵਿਚ ਫੈਲੇ ਸਕੂਲਾਂ ਦੇ ਕਵਰ ਹੋਣ ਦਾ ਦਾਅਵਾ ਕੀਤਾ ਗਿਆ ਹੈ।

‘100Reporters’ ਨੇ ਲਿਖਿਆ ਹੈ ਕਿ ਡੇਟਾ ਜਦਕਿ ਪੂਰੀ ਤਰ੍ਹਾਂ ਨਾਲ ਵਿਆਪਕ ਨਹੀਂ ਹੈ ਪਰ ਅੰਕੜੇ ਜ਼ਿਆਦਾ ਹਨ। ਇਸ ਵਿਚ ਜਾਣਕਾਰੀ ਦੀ 6,40,000 ਤੋਂ ਜ਼ਿਆਦਾ ਅਪਡੇਟ ਹੈ ਜੋ ਕਿ ਘਟ ਤੋਂ ਘਟ 230 ਸ਼ਹਿਰਾਂ ਨੂੰ ਕਵਰ ਕਰ ਰਹੀ ਹੈ। ਫਰਵਰੀ ਦੇ ਸ਼ੁਰੂ ਤੋਂ ਲੈ ਕੇ ਅਪ੍ਰੈਲ ਦੇ ਅਖੀਰ ਤਕ ਡੇਟਾ ਦੇ ਹਰ ਇਕ ਅਪਡੇਟ ਵਿਚ ਥਾਂਵਾਂ ਨਾਲ ਜੁੜੀ ਵਿਥਕਾਰ, ਲੰਬਾਈ ਅਤੇ ਸਥਾਨ ਦੀ ਗਿਣਤੀ ਸ਼ਾਮਲ ਹੈ।

ਰਿਪੋਰਟ ਮੁਤਾਬਕ ਡੇਟਾ ਵਿਚ ਮਹਾਂਮਾਰੀ ਦੇ ਐਪਿਸੈਂਟਰ ਰਹੇ ਹੁਬੇਈ ਪ੍ਰਾਂਤ ਦੇ ਵੁਹਾਨ ਵਿਚ ਅਤੇ ਆਸ-ਪਾਸ ਦੀਆਂ ਥਾਵਾਂ ਦੀ ਮੌਤਾਂ ਅਤੇ ਰਿਕਵਰੀ ਦੀ ਗਿਣਤੀ ਵੀ ਸ਼ਾਮਲ ਹੈ। ਇਸ ਵਿਚ ਉਹਨਾਂ ਵਿਅਕਤੀਆਂ ਦਾ ਨਾਮ ਸ਼ਾਮਲ ਨਹੀਂ ਹੈ ਜਿਹੜੇ ਬਿਮਾਰੀ ਦਾ ਸ਼ਿਕਾਰ ਹੋਏ ਸੀ। ਰਿਪੋਰਟ ਨਾਲ ਜੁੜੀਆਂ ਦੋਵੇਂ ਸੰਸਥਾਵਾਂ ਸੁਤੰਤਰ ਤੌਰ 'ਤੇ ਇਸ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰ ਸਕੀਆਂ।

ਦੋਵਾਂ ਵੱਲੋਂ ਕਿਹਾ ਗਿਆ ਹੈ ਕਿ ਫਾਰੇਨ ਪਾਲਿਸੀ ਅਤੇ ‘100Reporters’ ਜੋ ਇਸ ਨੋਟ ਦਾ ਸਹਿ-ਪ੍ਰਕਾਸ਼ਨ ਕਰ ਰਹੇ ਹਨ ਸੁਰੱਖਿਆ ਕਾਰਨਾਂ ਕਰ ਕੇ ਅਜੇ ਡੇਟਾਬੇਸ ਨੂੰ ਸਰਵਜਨਿਕ ਰੂਪ ਤੋਂ ਉਪਲੱਬਧ ਨਹੀਂ ਕਰ ਰਹੇ ਹਨ ਪਰ ਕੋਰੋਨਾ ਵਾਇਰਸ ਦੇ ਫੈਲਾਅ ਦੀ ਸਟੱਡੀ ਕਰਨ ਵਾਲੀ ਰਿਸਰਚ ਲਈ ਡੇਟਾ ਉਪਲੱਬਧ ਕਰਵਾਉਣ ਦੇ ਤਰੀਕੇ ਤਲਾਸ਼ ਰਹੇ ਹਨ।

ਦੇਵੋਂ ਸਮਾਚਾਰ ਆਉਟਲੇਟਸ ਮੁਤਾਬਕ ਚੀਨੀ ਮਿਲਟਰੀ ਡੇਟਾ ਸਾਂਝਾ ਕਰਨ ਦੀ ਸੰਵੇਦਨਸ਼ੀਨਤਾ ਨਾਲ ਜੁੜੇ ਹੋਣ ਕਰ ਕੇ ਲੀਕ ਦੇ ਸੋਰਸ ਨੇ ਅਪਣੀ ਪਹਿਚਾਣ ਨਾ ਖੋਲ੍ਹਣ ਲਈ ਕਿਹਾ ਹੈ। ਚੀਨੀ ਸੈਨਾ ਨੇ ਨੈਸ਼ਨਲ ਯੂਨੀਵਰਸਿਟੀ ਆਫ ਡਿਫੈਂਸ ਟੈਕਨਾਲੋਜੀ ਵੱਲੋਂ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਤੇ ਇਕ ਸੰਸਕਰਣ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ ਹੈ ਜੋ ਕਿ  ਹੁਣ ਆਫਲਾਈਨ ਹੈ। ਚੀਨ ਵੱਲੋਂ ਅਧਿਕਾਰਤ ਜਵਾਬ ਜਾਰੀ ਨਹੀਂ ਕੀਤਾ ਗਿਆ ਹੈ।

ਪਰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਵਿਦੇਸ਼ੀ ਮੀਡੀਆ ਆਊਟਲੈਟਾਂ ਨੂੰ “ਨਿਰਪੱਖ” ਰਿਪੋਰਟਿੰਗ ਲਈ ਕਿਹਾ ਹੈ। ਬੁਲਾਰੇ ਨੇ ਟਵਿੱਟਰ 'ਤੇ ਲਿਖਿਆ ਕੋਵਿਡ-19 ਵਿਰੁੱਧ ਜਿੱਤ ਦੇ ਅਨੁਕੂਲ ਮਾਹੌਲ ਬਣਾਉਣ ਲਈ ਇਹ ਲਾਜ਼ਮੀ ਹੈ ਕਿ ਵਿਸ਼ਵ ਭਰ ਦੇ ਸਾਰੇ ਮੀਡੀਆ ਵਿਗਿਆਨ ਅਤੇ ਤਰਕ ਨੂੰ ਪੇਸ਼ੇਵਰ ਨੈਤਿਕਤਾ ਦੇ ਅਨੁਸਾਰ ਚੱਲਣ, ਤੱਥਾਂ ਅਤੇ ਸੱਚਾਈ 'ਤੇ ਅੜੇ ਰਹਿਣ ਅਤੇ ਨਿਰਪੱਖ ਹੋਣ ਪ੍ਰਤੀ ਵਚਨਬੱਧ ਹੋਣ।

ਸੁਤੰਤਰ ਮਾਹਰ ਮੰਨਦੇ ਹਨ ਕਿ ਇਸ ਵਿਸ਼ੇ ਬਾਰੇ ਸਿਰਫ ਅਗਲੀ ਜਾਂਚ ਹੀ ਸੱਚਾਈ ਨੂੰ ਪ੍ਰਗਟ ਕਰ ਸਕਦੀ ਹੈ। ਹਾਰਵਰਡ ਟੀ. ਐਚ. ਚੈਨ ਸਕੂਲ ਆਫ਼ ਪਬਲਿਕ ਹੈਲਥ ਦੇ ਇੱਕ ਮਹਾਂਮਾਰੀ ਵਿਗਿਆਨੀ ਡਾ. ਏਰਿਕ ਫਿਆਗੀ-ਡਿੰਗ ਨੇ ਕਿਹਾ ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਇਹ ਲੋਕੇਸ਼ਨ ਟਰੈਕਿੰਗ ਡੇਟਾ ਹੈ ਅਤੇ ਇਸ ਤਰ੍ਹਾਂ ਵਾਇਰਸ ਕੇਸਾਂ ਦੀਆਂ ਇਕ ਤੋਂ ਵੱਧ ਲਾਈਨਾਂ ਹੋ ਸਕਦੀਆਂ ਹਨ।

(ਹਰੇਕ ਲਾਈਨ ਇਕੋ ਕੇਸ ਦੇ ਵੱਖੋ ਵੱਖਰੇ ਸਥਾਨਾਂ ਨਾਲ ਸੰਬੰਧਿਤ ਹੋ ਸਕਦੀ ਹੈ) ਜਾਂ ਕੁਝ ਸ਼ੱਕੀ ਮਾਮਲੇ ਹੋ ਸਕਦੇ ਹਨ ਅਤੇ ਪਰਿਵਾਰਕ ਮੈਂਬਰ ਵੀ ਟਰੈਕ ਕੀਤੇ ਜਾ ਸਕਦੇ ਹਨ। ਸਾਨੂੰ ਹੋਰ ਸਿੱਖਣ ਦੀ ਜ਼ਰੂਰਤ ਹੈ ਪਰ ਇਹ ਚੰਗਾ ਹੈ ਕਿ ਵਿਦੇਸ਼ ਨੀਤੀ ਨੇ ਇਸ ਦਾ ਪਰਦਾਫਾਸ਼ ਕੀਤਾ ਹੈ। ਦੋਵਾਂ ਸੰਗਠਨਾਂ ਨੇ ਕਿਹਾ ਹੈ ਕਿ ਜਨਤਕ ਖੇਤਰ ਵਿਚ ਵਧੇਰੇ ਜਾਣਕਾਰੀ ਖੋਜਕਰਤਾਵਾਂ ਨੂੰ ਬਿਮਾਰੀ ਬਾਰੇ ਹੋਰ ਜਾਣਨ ਦਾ ਮੌਕਾ ਦੇਵੇਗੀ।

ਉਨ੍ਹਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਬੀਜਿੰਗ ਨੰਬਰਾਂ ਵਿਚ ਹੇਰਾਫੇਰੀ ਲਈ ਕਿਹੜੇ ਤਰੀਕਿਆਂ ਦੀ ਵਰਤੋਂ ਕਰਦਾ ਹੈ। ਪਿਛਲੇ ਮਹੀਨੇ ਦੇ ਸ਼ੁਰੂ ਵਿਚ ਚੀਨ ਨੇ ਇਕ ਦਿਨ ਵਿਚ ਵੁਹਾਨ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ 50% ਦਾ ਵਾਧਾ ਕੀਤਾ। ਇਹ ਉਸ ਦੇ ਅਧਿਕਾਰਤ ਕੋਰੋਨਾ ਵਾਇਰਸ ਡੇਟਾ ਬਾਰੇ ਸ਼ੰਕੇ ਖੜ੍ਹੇ ਕਰਦਾ ਹੈ।

ਸਮਾਚਾਰ ਪੱਤਰਾਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕੀ ਲੀਕ ਹੋਏ ਡੈਟਾਸੇਟ ਅਤੇ ਚੀਨ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਤ ਮੌਤਾਂ ਦੀ ਗਿਣਤੀ ਵੱਖਰੀ ਹੈ ਜਾਂ ਨਹੀਂ। ਚੀਨ ਨੇ ਅਧਿਕਾਰਤ ਤੌਰ 'ਤੇ ਕੋਰੋਨਾ ਵਾਇਰਸ ਦੇ 82,919 ਮਾਮਲਿਆਂ ਨਾਲ 4,633 ਮੌਤਾਂ ਦੀ ਪੁਸ਼ਟੀ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।