ਬੱਸ ਮਿਲਣ ਦੀ ਝੂਠੀ ਖ਼ਬਰ ਸੁਣ ਕੇ ਦਿੱਲੀ-ਗਾਜੀਪੁਰ ਬਾਡਰ 'ਤੇ ਜਮਾਂ ਹੋਈ ਪ੍ਰਵਾਸੀ ਮਜ਼ਦੂਰਾਂ ਦੀ ਭੀੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਮਵਾਰ ਨੂੰ ਇਕ ਵਾਰ ਫਿਰ ਦਿੱਲੀ-ਗਾਜੀਪੁਰ ਸਰਹੱਦ 'ਤੇ ਪ੍ਰਵਾਸੀ ਮਜ਼ਦੂਰਾਂ ਜਮਾਂ ਹੋਣਾ ਸ਼ੁਰੂ ਹੋ ਗਏ।

Photo

ਨਵੀਂ ਦਿੱਲੀ: ਸੋਮਵਾਰ ਨੂੰ ਇਕ ਵਾਰ ਫਿਰ ਦਿੱਲੀ-ਗਾਜੀਪੁਰ ਸਰਹੱਦ 'ਤੇ ਪ੍ਰਵਾਸੀ ਮਜ਼ਦੂਰਾਂ ਜਮਾਂ ਹੋਣਾ ਸ਼ੁਰੂ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਚੱਲਿਆ ਹੈ ਕਿ ਦੂਜੇ ਸੂਬਿਆਂ ਤੱਕ ਜਾਣ ਲਈ ਬੱਸਾਂ ਚੱਲਣ ਵਾਲੀਆਂ ਹਨ। ਹਾਲਾਂਕਿ ਹਾਲੇ ਤੱਕ ਬੱਸਾਂ ਨੂੰ ਚਲਾਉਣ ਸਬੰਧੀ ਕੋਈ ਫੈਸਲਾ ਨਹੀਂ ਹੋਇਆ ਹੈ।

ਲੋਕਾਂ ਦਾ ਇਲਜ਼ਮ ਹੈ ਕਿ ਉਹਨਾਂ ਦੇ ਰਹਿਣ-ਖਾਣ ਦਾ ਕੋਈ ਇੰਤਜ਼ਾਮ ਨਹੀਂ ਹੈ। ਟਰੇਨ ਵਿਚ ਜਾਣ ਲਈ ਆਨਲਾਈਨ ਰਜਿਸਟਰੇਸ਼ਨ ਵੀ ਕਰਵਾਈ ਹੈ ਪਰ ਕੋਈ ਹੱਲ ਨਹੀਂ ਹੋ ਰਿਹਾ। ਇਸ ਲਈ ਉਹ ਇੱਥੇ ਆ ਗਏ ਹਨ। ਉਹਨਾਂ ਕਿਹਾ ਕਿ ਬੱਸ ਨਹੀਂ ਮਿਲੀ ਤਾਂ ਉਹ ਪੈਦਲ ਘਰ ਚਲੇ ਜਾਣਗੇ।

ਇਹ ਪ੍ਰਵਾਸੀ ਮਜ਼ਦੂਰ ਬਿਹਾਰ. ਉੱਤਰ ਪ੍ਰਦੇਸ਼ ਜਾਣ ਲਈ ਆਏ ਸਨ। ਕੋਰੋਨਾ ਵਾਇਰਸ ਸੰਕਰਮਣ ਦੀ ਰੋਕਥਾਮ ਲਈ ਲਾਗੂ ਹੋਏ ਲੌਕਡਾਊਨ ਕਾਰਨ ਸਾਰੇ ਕੰਮ ਬੰਦ ਹਨ। ਅਜਿਹੇ ਵਿਚ ਦੂਜੇ ਸੂਬਿਆਂ ਵਿਚ ਕੰਮ ਕਰਨ ਆਏ ਮਜ਼ਦੂਰਾਂ ਦੇ ਸਾਹਮਣੇ ਕਈ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਹਨ। ਹੁਣ ਲੋਕ ਘਰਾਂ ਨੂੰ ਜਾਣ ਲਈ ਪਰੇਸ਼ਾਨ ਹਨ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਣ ਲਈ ਕਈ ਯਤਨ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੀ ਵੱਡੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਪੈਦਲ ਸੜਕਾਂ 'ਤੇ ਜਾਣ ਲਈ ਮਜਬੂਰ ਹਨ।