20 ਰੁਪਏ ਕੁਇੰਟਲ ਵੱਧ ਸਕਦੈ ਗੰਨੇ ਦਾ ਭਾਅ, ਬੈਠਕ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਮੰਡਲ ਬੁਧਵਾਰ ਦੀ ਬੈਠਕ ਵਿਚ ਅਗਲੇ ਗੰਨਾ ਲਵਾਈ ਸੀਜ਼ਨ ਲਈ ਗੰਨੇ ਦਾ ਯੋਗ ਅਤੇ ਲਾਭਕਾਰੀ ਮੁਲ 20 ਰੁਪਏ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ.............

Sugarcane

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਬੁਧਵਾਰ ਦੀ ਬੈਠਕ ਵਿਚ ਅਗਲੇ ਗੰਨਾ ਲਵਾਈ ਸੀਜ਼ਨ ਲਈ ਗੰਨੇ ਦਾ ਯੋਗ ਅਤੇ ਲਾਭਕਾਰੀ ਮੁਲ 20 ਰੁਪਏ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਤੈਅ ਕਰ ਸਕਦਾ ਹੈ। ਸੂਤਰਾਂ ਨੇ ਦਸਿਆ ਕਿ ਆਰਥਕ ਮਾਮਲਿਆਂ ਦੀ ਮੰਤਰੀ ਮੰਡਲੀ ਕਮੇਟੀ ਦੀ ਬੈਠਕ ਹੋਵੇਗੀ ਜਿਸ ਵਿਚ ਚੀਨੀ ਵਰ੍ਹੇ ਅਕਤੂਬਰ-ਸਤੰਬਰ 2018-19 ਲਈ ਗੰਨੇ ਦਾ ਉਚਿਤ ਅਤੇ ਲਾਭਕਾਰੀ ਮੁਲ ਯਾਨੀ ਐਫ਼ਆਰਪੀ ਤੈਅ ਕਰਨ ਦੇ ਮਤੇ ਬਾਰੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। 
ਸਰਕਾਰ ਨੇ ਹਾਲ ਹੀ ਵਿਚ ਝੋਲੇ ਸਮੇਤ ਸਾਉਣ ਦੀਆਂ ਫ਼ਸਲਾਂ ਦੇ ਘੱਟ-ਘੱਟ ਸਮਰਥਨ ਮੁਲ ਵਿਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਸੀ।

ਖੇਤੀ ਲਾਗਤ ਅਤੇ ਮੁਲ ਕਮਿਸ਼ਨ ਯਾਨੀ ਸੀਏਸੀਪੀ ਨੇ ਅਗਲੇ ਸੀਜ਼ਨ ਲਈ ਗੰਨੇ ਦੇ ਏਐਫ਼ਆਰਪੀ ਵਿਚ 20 ਰੁਪਏ ਪ੍ਰਤੀ ਕੁਇੰਟਲ ਵਾਧਾ ਕਰ ਕੇ ਇਸ ਨੂੰ 275 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਚੀਨ ਸੀਜ਼ਨ 2017-18 ਲਈ ਇਹ ਘੱਟੋ ਘੱਟ ਮੁਲ 255 ਰੁਪਏ ਪ੍ਰਤੀ ਕੁਇੰਟਲ ਹੈ। ਇਸ ਵੇਲੇ ਐਫ਼ਆਰਪੀ ਮੁਲ ਚੀਨੀ ਪ੍ਰਾਪਤੀ ਦੀ 9.5 ਫ਼ੀ ਸਦੀ ਦੀ ਬੁਨਿਆਦੀ ਪ੍ਰਾਪਤੀ ਦਰ ਨਾਲ ਸਬੰਧਤ ਹੈ।  ਸੂਤਰਾਂ ਨੇ ਕਿਹਾ ਕਿ ਚੀਨੀ ਦੀ ਬੁਨਿਆਦੀ ਪ੍ਰਾਪਤੀ ਦਰ ਨੂੰ 10 ਫ਼ੀ ਸਦੀ ਤਕ ਵਧਾਇਆ ਜਾ ਸਕਦਾ ਹੈ। ਯੂਪੀ ਜਿਹੇ ਰਾਜ ਕੇਂਦਰ ਦੁਆਰਾ ਗੰਨੇ ਦਾ ਰਾਜ ਸਲਾਹ ਮੁਲ ਵੀ ਐਲਾਲਿਆ ਜਾਂਦਾ ਹੈ

ਜੋ ਕੇਂਦਰ ਦੁਆਰਾ ਤੈਅ ਮੁਲ ਤੋਂ ਉਪਰ ਰਹਿੰਦਾ ਹੈ। ਚੀਨੀ ਉਦਯੋਗ ਦੇ ਪ੍ਰਮੁੱਖ ਸੰਗਠਨ ਭਾਰਤੀ ਚੀਨੀ ਮਿਲ ਸੰਘ ਮੁਤਾਬਕ ਅਕਤੂਬਰ ਵਿਚ ਸ਼ੁਰੂ ਹੋਣ ਵਾਲੇ ਅਗਲੇ ਸੀਜ਼ਨ ਵਿਚ ਭਾਰਤ ਦਾ ਚੀਨੀ ਉਤਪਾਦਨ 10 ਫ਼ੀ ਸਦੀ ਵੱਧ ਕੇ 3.55 ਕਰੋੜ ਟਨ ਦੇ ਨਵੇਂ ਰੀਕਾਰਡ ਨੂੰ ਛੂਹ ਸਕਦਾ ਹੈ। ਆਮ ਮੀਂਹ ਕਾਰਨ ਵੀ ਗੰਨੇ 
ਦਾ ਉਤਪਾਦਨ ਵਧਣ ਦੀ ਸੰਭਾਵਨਾ ਹੈ।            (ਏਜੰਸੀ)