ਰਾਹੁਲ ਗਾਂਧੀ ਦੀ ਨਵੀਂ ਟੀਮ ਦਾ ਐਲਾਨ, CWC 'ਚ ਬੰਗਾਲ, ਬਿਹਾਰ ਲਈ ਜਗ੍ਹਾ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪਾਰਟੀ ਦੀ  ਸੀਡਬਲਿਊਸੀ ਦਾ ਗਠਨ ਕੀਤਾ। ਇਸ ਵਿਚ ਉਨ੍ਹਾਂ ਨੇ ਤਜ਼ਰਬੇਕਾਰ ਅਤੇ ਨੌਜਵਾਨ ਆਗੂ ਦੇ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਿਸ਼...

Rahul Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪਾਰਟੀ ਦੀ  ਸੀਡਬਲਿਊਸੀ ਦਾ ਗਠਨ ਕੀਤਾ। ਇਸ ਵਿਚ ਉਨ੍ਹਾਂ ਨੇ ਤਜ਼ਰਬੇਕਾਰ ਅਤੇ ਨੌਜਵਾਨ ਆਗੂ ਦੇ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਜਨਰਲ ਸਕੱਤਰ ਅਸ਼ੋਕ ਗਹਿਲੋਤ ਵਲੋਂ ਜਾਰੀ ਬਿਆਨ ਦੇ ਮੁਤਾਬਕ ਸੀਡਬਲਿਊਸੀ ਵਿਚ 23 ਮੈਂਬਰ, 19 ਸਥਾਈ ਨਵੇਂ ਮੈਂਬਰ ਅਤੇ ਨੌਂ ਸੱਦੇ ਗਏ ਮੈਂਬਰ ਸ਼ਾਮਿਲ ਕੀਤੇ ਗਏ ਹਨ।

ਖਾਸ ਗੱਲ ਇਹ ਹੈ ਕਿ ਰਾਹੁਲ ਦੀ ਇਸ ਟੀਮ 'ਚ ਦਿਗਵੀਜੈ ਸਿੰਘ ਅਤੇ ਜਨਾਰਦਨ ਦਿਵੇਦੀ ਨੂੰ ਜਗ੍ਹਾ ਨਹੀਂ ਮਿਲੀ ਹੈ। ਜਨਾਰਦਨ ਦਿਵੇਦੀ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਰਨ ਸਿੰਘ, ਮੋਹਸਿਨਾ ਕਿਦਵਈ, ਆਸਕਰ ਫਰਨਾਂਡੀਸ, ਮੋਹਨ ਪ੍ਰਕਾਸ਼ ਅਤੇ ਸੀਪੀ ਜੋਸ਼ੀ  ਨੂੰ ਨਵੀਂ ਕਾਰਜ ਕਮੇਟੀ ਵਿਚ ਜਗ੍ਹਾ ਨਹੀਂ ਮਿਲੀ ਹੈ। ਇਹ ਚਿਹਰੇ ਸੋਨੀਆ ਗਾਂਧੀ ਦੇ ਪ੍ਰਧਾਨ ਰਹਿੰਦੇ ਹੋਏ ਕਾਰਜ ਕਮੇਟੀ  ਦੇ ਪ੍ਰਮੁੱਖ ਮੈਂਬਰ ਹੋਇਆ ਕਰਦੇ ਸਨ। 

ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ 22 ਜੁਲਾਈ ਨੂੰ ਸੀਬਲਿਊਸੀ ਦੀ ਪਹਿਲੀ ਬੈਠਕ ਬੁਲਾਈ ਹੈ। ਸੀਡਬਲਿਊਸੀ  ਦੇ ਮੈਬਰਾਂ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਸੀਨੀਅਰ ਆਗੂ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪਾਰਟੀ ਖਜ਼ਾਨਚੀ ਮੋਤੀ ਲਾਲ ਵੋਰਾ, ਅਸ਼ੋਕ ਗਹਿਲੋਤ, ਗੁਲਾਮ ਨਬੀ ਆਜ਼ਾਦ, ਮੱਲਿਕਾਰਜੁਨ ਖੜਗੇ, ਏਕੇ ਏਂਟਨੀ, ਅਹਮਦ ਪਟੇਲ, ਅੰਬਿਕਾ ਸੋਨੀ ਅਤੇ ਓਮਨ ਚਾਂਡੀ ਨੂੰ ਜਗ੍ਹਾ ਦਿਤੀ ਗਈ ਹੈ। ਇਸ ਤੋਂ ਇਲਾਵਾ ਅਸਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਿਆ, ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਸੀਨੀਅਰ ਨੇਤਾ ਆਨੰਦ  ਸ਼ਰਮਾ, ਕੁਮਾਰੀ ਸ਼ੈਲਜਾ, ਮੁਕੁਲ ਵਾਸਨਿਕ, ਅਵਿਨਾਸ਼ ਪੰਡਿਤ, ਕੇਸੀ ਵੇਣੁਗੋਪਾਲ, ਦੀਪਕ ਬਾਬਰਿਆ, ਤਾਮ੍ਰਧਵਜ ਸਾਹੂ, ਰਘੁਵੀਰ ਮੀਣਾ ਅਤੇ ਗੈਖਨਗਮ ਵੀ ਸ਼ਾਮਿਲ ਹਨ।

ਸੀਡਬਲਿਊਸੀ ਵਿਚ ਸਥਾਈ ਸੱਦੇ ਮੈਬਰਾਂ ਵਿਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ, ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ, ਜੋਤੀਰਾਦਿਤਿਅ ਸਿੰਧਿਆ, ਬਾਲਾਸਾਹੇਬ ਥੋਰਾਟ, ਤਾਰਿਕ ਹਮੀਦ ਕਾਰਾ, ਪੀਸੀ ਚਾਕੋ, ਜਿਤੇਂਦਰ ਸਿੰਘ, ਆਰਪੀਐਨ ਸਿੰਘ, ਪੀਐਲ ਪੂਨਿਆ, ਰਣਦੀਪ ਸੁਰਜੇਵਾਲਾ, ਆਸ਼ਾ ਕੁਮਾਰੀ, ਰਜਨੀ ਪਾਟਿਲ, ਰਾਮਚੰਦਰ ਖੂੰਟਿਆ,  ਅਨੁਗ੍ਰਹ ਨਰਾਇਣ ਸਿੰਘ, ਰਾਜੀਵ ਸਾਤਵ, ਸ਼ਕਤੀਸਿੰਘ ਗੋਹਿਲ, ਗੌਰਵ ਗੋਗੋਈ ਅਤੇ ਏ. ਚੇੱਲਾਕੁਮਾਰ ਸ਼ਾਮਿਲ ਹਨ।

ਵਿਸ਼ੇਸ਼ ਸੱਦੇ ਮੈਂਬਰ ਦੇ ਤੌਰ 'ਤੇ ਕੇਏਚ ਮੁਨਿਅੱਪਾ, ਅਰੁਣ ਯਾਦਵ, ਦੀਪੇਂਦਰ ਹੁੱਡਾ, ਜਿਤੀਨ ਪ੍ਰਸਾਦ, ਕੁਲਦੀਪ ਵਿਸ਼ਨੋਈ , ਇੰਟਕ ਦੇ ਪ੍ਰਧਾਨ ਜੀ ਸੰਜੀਵ ਰੇੱਡੀ, ਭਾਰਤੀ ਨੌਜਵਾਨ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ, ਐਨਏਸਿਊਆਈ ਦੇ ਪ੍ਰਧਾਨ ਫਿਰੋਜ਼ ਖਾਨ, ਸੰਪੂਰਣ ਭਾਰਤੀ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ ਅਤੇ ਕਾਂਗਰਸ ਸੇਵਾ ਦਲ ਦੇ ਮੁੱਖ ਪ੍ਰਬੰਧਕ ਲਾਲਜੀਭਾਈ ਦੇਸਾਈ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਸਾਲ ਮਾਰਚ ਵਿਚ ਹੋਏ ਕਾਂਗਰਸ ਜਨਰਲ ਅਸੈਂਬਲੀ ਵਿਚ ਸਹਿਮਤੀ ਨਾਲ ਮੋਸ਼ਨ ਪਾਸ ਕਰ ਨਵੀਂ ਸੀਡਬਿਊਸੀ ਦੇ ਗਠਨ ਲਈ ਰਾਹੁਲ ਗਾਂਧੀ ਨੂੰ ਅਧਿਕ੍ਰਿਤ ਕੀਤਾ ਗਿਆ ਸੀ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿਚ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ।