RPF ਇੰਸਪੈਕਟਰ ਨੇ ਮਾਰੀ ਚੁੱਲ੍ਹੇ 'ਚ ਲੱਤ, 2 ਮਾਸੂਮਾਂ ’ਤੇ ਡੁੱਲੀ ਉਬਲਦੀ ਦਾਲ, ਬੁਰੀ ਤਰ੍ਹਾਂ ਝੁਲਸੇ
ਬੱਚਿਆਂ ਦੀ ਮਦਦ ਕਰਨ ਦੀ ਬਜਾਏ ਮਾਮਲਾ ਵਿਗੜਦਾ ਵੇਖ ਕੇ ਰੇਲਵੇ ਪੁਲਿਸ ਦੀ ਟੀਮ ਮਾਸੂਮਾਂ ਨੂੰ ਤੜਪਦਾ ਛੱਡ ਕੇ ਉਥੋਂ ਚਲੀ ਗਈ।
ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Uttar Pradesh, Lukhnow) ਦੇ ਚਾਰਬਾਗ ਰੇਲਵੇ ਸਟੇਸ਼ਨ (Charbagh Railway Station) 'ਤੇ, ਆਰਪੀਐਫ ਦੇ ਇਕ ਇੰਸਪੈਕਟਰ (RPF Inspector) ਦੇ ਬੇਰਹਿਮ ਵਤੀਰੇ ਕਾਰਨ ਦੋ ਬੱਚਿਆਂ ਦੀ ਜਾਨ ਖਤਰੇ ‘ਚ ਪੈ ਗਈ। ਸਟੇਸ਼ਨ ਦੇ ਨਜ਼ਦੀਕ ਕਬਜ਼ਾ ਹਟਾਉਣ ਦੇ ਨਾਮ 'ਤੇ ਪਹੁੰਚੀ ਟੀਮ ਦੇ ਇੰਸਪੈਕਟਰ ਮੋਹਿਤ ਨੇ ਫੁਟਪਾਥ 'ਤੇ ਰਹਿ ਰਹੇ ਮਜ਼ਦੂਰਾਂ ਨੂੰ ਹਟਾਉਣ ਲਈ ਬਲਦੇ ਚੁਲ੍ਹੇ ਨੂੰ ਲੱਤ ਮਾਰ (Kicked burning Stove) ਦਿੱਤੀ। ਉਸ ਸਮੇਂ ਚੁੱਲ੍ਹੇ ਤੇ ਕੂਕਰ ਵਿਚ ਦਾਲ ਪੱਕ ਰਹੀ ਸੀ ਅਤੇ ਉਬਲਦੀ ਹੋਈ ਦਾਲ ਨੇੜੇ ਬੈਠੇ ਮਜ਼ਦੂਰ ਦੇ ਦੋ ਮਾਸੂਮ ਬੱਚਿਆਂ 'ਤੇ ਡਿੱਗ (Boiling Dal fell on children) ਪਈ।
ਇਹ ਵੀ ਪੜ੍ਹੋ - BJP ਨੇ ਇਕ ਨਿਊਜ਼ ਵੈਬਸਾਈਟ ’ਤੇ ਦੇਸ਼ ਖ਼ਿਲਾਫ ਸਾਜਿਸ਼ ਰਚਣ ਦੇ ਲਾਏ ਇਲਜ਼ਾਮ
ਦਾਲ ਡਿਗੱਣ ਕਾਰਨ ਬੱਚੇ ਦਰਦ ਨਾਲ ਤੜਫਣ ਲੱਗ ਗਏ। ਬੱਚਿਆਂ ਦੀ ਮਦਦ ਕਰਨ ਦੀ ਬਜਾਏ ਮਾਮਲਾ ਵਿਗੜਦਾ ਵੇਖ ਕੇ ਰੇਲਵੇ ਪੁਲਿਸ ਦੀ ਟੀਮ ਮਾਸੂਮਾਂ ਨੂੰ ਤੜਪਦਾ ਛੱਡ ਕੇ ਉਥੋਂ ਚਲੀ ਗਈ। ਇਸ ਮਗਰੋਂ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦਰਅਸਲ ਚਾਰਬਾਗ ਸਟੇਸ਼ਨ' ਤੇ ਵੀਆਈਪੀ ਟਾਇਲਟ ਦੇ ਨੇੜੇ ਮਜ਼ਦੂਰ ਕਈ ਸਾਲਾਂ ਤੋਂ ਰਹਿ ਰਹੇ ਹਨ। ਆਰਪੀਐਫ ਦੀ ਟੀਮ ਸ਼ਨੀਵਾਰ ਨੂੰ ਉਥੇ ਮਜ਼ਦੂਰਾਂ ਨੂੰ ਹਟਾਉਣ ਪਹੁੰਚੀ ਤਾਂ ਔਰਤਾਂ ਚੁਲ੍ਹੇ 'ਤੇ ਖਾਣਾ ਬਣਾ ਰਹੀਆਂ ਸਨ। ਰੇਲਵੇ ਪੁਲਿਸ ਨੇ ਉਨ੍ਹਾਂ ਨੂੰ ਤੁਰੰਤ ਉਥੋਂ ਜਾਣ ਲਈ ਕਿਹਾ। ਮਜ਼ਦੂਰ ਇਸ ਡਰ ਤੋਂ ਆਪਣਾ ਸਮਾਨ ਪੈਕ ਕਰ ਰਹੇ ਸਨ ਕਿ ਇੰਸਪੈਕਟਰ ਨੇ ਗੁੱਸੇ ਵਿਚ ਆ ਕੇ ਇਹ ਹਰਕਤ ਕੀਤੀ।
ਇਹ ਵੀ ਪੜ੍ਹੋ - ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੇਰਲ ਪੁਲਿਸ ਨੇ ਕੀਤੀ ‘Pink Protection’ ਦੀ ਸ਼ੁਰੂਆਤ
ਇਹ ਵੀ ਪੜ੍ਹੋ - ਦੋਸਤ ਦੀ ਮਦਦ ਕਰਨ ਗਏ ਨੌਜਵਾਨ ਦੀ ਬਾਜ਼ਾਰ ‘ਚ ਗੋਲੀਆਂ ਮਾਰ ਕੀਤੀ ਹੱਤਿਆ
ਮੌਜੂਦ ਲੋਕਾਂ ਅਨੁਸਾਰ ਮਜ਼ਦੂਰ ਰਾਜੇਸ਼ ਦੀ ਪਤਨੀ ਰੇਖਾ ਕੂਕਰ ਵਿਚ ਚਾਵਲ ਅਤੇ ਦਾਲ ਪਕਾ ਰਹੀ ਸੀ। ਉਸਨੇ ਪੁਲਿਸ ਵਾਲਿਆਂ ਨੂੰ ਦਾਲ ਪੱਕਣ ਤੱਕ ਰੁਕਣ ਦੀ ਬੇਨਤੀ ਕੀਤੀ ਤਾਂ ਇੰਸਪੈਕਟਰ ਮੋਹਿਤ ਗੁੱਸੇ ਵਿੱਚ ਆ ਗਿਆ ਅਤੇ ਚੁੱਲ੍ਹੇ ਨੂੰ ਇੰਨੀ ਤੇਜ਼ੀ ਨਾਲ ਲੱਤ ਮਾਰੀ ਕਿ ਕੂਕਰ ਡਿੱਗ ਪਿਆ ਅਤੇ ਉਸ ਵਿਚੋਂ ਉਬਲ ਰਹੀ ਦਾਲ ਭੁੱਖ ਨਾਲ ਰੋ ਰਹੇ ਦੋ ਮਾਸੂਮ ਬੱਚਿਆਂ 'ਤੇ ਡਿੱਗ ਪਈ। ਇਸ ਮਾਮਲੇ ਨੂੰ ਹੁਣ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰਪੀਐਫ ਦੇ ਇੰਸਪੈਕਟਰ ਮੁਕੇਸ਼ ਦਾ ਕਹਿਣਾ ਹੈ ਕਿ ਨਾਜਾਇਜ਼ ਕਬਜ਼ਿਆਂ ਨੂੰ ਹਟਾਉਂਦੇ ਸਮੇਂ ਦਾਲ ਕਿਸੇ ਵਸਤੂ ਕਾਰਨ ਡਿੱਗ ਪਈ ਸੀ ਅਤੇ ਬੱਚਿਆਂ ਦਾ ਇਲਾਜ ਹੋ ਚੁਕਿਆ ਹੈ।