ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿਚ ਬਰੀ ਹੋਏ ਸ਼ਸ਼ੀ ਥਰੂਰ, ਸਾਢੇ ਸੱਤ ਸਾਲ ਬਾਅਦ ਮਿਲੀ ਰਾਹਤ
ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਵੱਡੀ ਰਾਹਤ ਮਿਲੀ ਹੈ।
ਨਵੀਂ ਦਿੱਲੀ: ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ (Shashi Tharoor discharged) ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੇ ਰਾਊਜ ਐਵੇਨਿਊ ਸਪੈਸ਼ਲ ਕੋਰਟ ਨੇ ਬੁੱਧਵਾਰ ਨੂੰ ਸੁਨੰਦਾ ਪੁਸ਼ਕਰ ਮੌਤ (Sunanda Pushkar death case) ਮਾਮਲੇ ਵਿਚ ਸ਼ਸ਼ੀ ਥਰੂਰ ਨੂੰ ਬਰੀ ਕਰ ਦਿੱਤਾ ਹੈ। ਦਰਅਸਲ 2014 ਵਿਚ ਦਿੱਲੀ ਦੇ ਹੋਟਲ ਵਿਚ ਸੁਨੰਦਾ ਦੀ ਲਾਸ਼ ਮਿਲੀ ਸੀ।ਪੁਸ਼ਕਰ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਤੀ ਸ਼ਸ਼ੀ ਥਰੂਰ ’ਤੇ ਉਹਨਾਂ ਉੱਤੇ ਮਾਨਸਿਕ ਅੱਤਿਆਚਾਰ ਕਰਨ ਅਤੇ ਆਤਮ ਹੱਤਿਆ ਲਈ ਉਕਸਾਉਣ ਦਾ ਆਰੋਪ ਲੱਗਿਆ ਸੀ।
ਹੋਰ ਪੜ੍ਹੋ: ਮੋਹਾਲੀ: ਫ਼ੌਜ 'ਚ ਜਾਣ ਵਾਲਿਆਂ ਲਈ ਖੁਸ਼ਖ਼ਬਰੀ! ਪਹਿਲੀ ਨਵੰਬਰ ਤੋਂ ਸ਼ੁਰੂ ਹੋਵੇਗੀ ਫ਼ੌਜ ਭਰਤੀ ਰੈਲੀ
ਬੁੱਧਵਾਰ ਨੂੰ ਫੈਸਲਾ ਆਉਣ ਤੋਂ ਬਾਅਦ ਥਰੂਰ ਨੇ ਕੋਰਟ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ, ‘ਮੈਂ ਪਿਛਲੇ 7 ਸਾਲ ਤੋਂ ਦਰਦ ਅਤੇ ਤਸੀਹੇ ਸਹਿ ਰਿਹਾ ਸੀ’। ਸਪੈਸ਼ਲ ਜੱਜ ਗੀਤਾਂਜਲੀ ਗੋਇਲ ਨੇ ਫੈਸਲਾ ਸੁਣਾਉਂਦੇ ਹੋਏ ਕੇਸ ਨੂੰ ਰੱਦ ਕਰ ਦਿੱਤਾ। ਥਰੂਰ ਵੱਲੋਂ ਵਕੀਲ ਵਿਕਾਸ ਪਹਵਾ ਕੋਰਟ ਵਿਚ ਹਾਜ਼ਰ ਹੋਏ। ਸੂਬਾ ਸਰਕਾਰ ਵੱਲੋਂ ਐਡੀਸ਼ਨਲ ਪਬਲਿਕ ਪ੍ਰਾਸਿਕਿਊਟਰ ਅਤੁਲ ਸ੍ਰੀਵਾਸਤਵ ਮੌਜੂਦ ਸਨ। ਕੋਰਟ ਦੀ ਕਾਰਵਾਈ ਵਰਚੂਅਲੀ ਕੀਤੀ ਗਈ। ਇਸ ਵਿਚ ਸ਼ਸ਼ੀ ਥਰੂਰ ( Shashi Tharoor Gets Clean Chit) ਵੀ ਸ਼ਾਮਲ ਹੋਏ।
ਹੋਰ ਪੜ੍ਹੋ: ਫ਼ਿਰੋਜ਼ਾਬਾਦ 'ਚ ਵਾਪਰਿਆ ਭਿਆਨਕ ਹਾਦਸਾ, ਡਿਵਾਈਡਰ ਨਾਲ ਟਕਰਾਈ ਮਿੰਨੀ ਬੱਸ, ਦੋ ਦੀ ਮੌਤ
ਕੋਰਟ ਨੇ 12 ਅਪ੍ਰੈਲ ਨੂੰ ਅਪਣਾ ਫੈਸਲਾ ਰਿਜ਼ਰਵ ਕਰ ਲਿਆ ਸੀ। ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਥਰੂਰ ਨੇ ਕਿਹਾ, ‘ਦਿੱਲੀ ਪੁਲਿਸ ਨੇ ਮੇਰੇ ਖਿਲਾਫ਼ ਜੋ ਕੇਸ ਦਰਜ ਕੀਤਾ ਸੀ, ਉਸ ਵਿਚ ਬਰੀ ਕਰਨ ਲਈ ਮੈਂ ਜੱਜ ਗੀਤਾਂਜਲੀ ਗੋਇਲ ਦਾ ਸ਼ੁਕਰੀਆ ਅਦਾ ਕਰਦਾ ਹਾਂ। ਮੈ ਪਹਿਲਾਂ ਹੀ ਕਹਿੰਦਾ ਆਇਆ ਹਾਂ ਕਿ ਇਹ ਆਰੋਪ ਬੇਬੁਨਿਆਦ ਹਨ।
ਹੋਰ ਪੜ੍ਹੋ: ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਵਾਧਾ
ਉਹਨਾਂ ਕਿਹਾ, ‘ਮੇਰੇ ਉੱਤੇ ਕਈ ਆਰੋਪ ਲਗਾਏ ਗਏ, ਮੀਡੀਆ ਵਿਚ ਚੰਗਾ-ਮਾੜਾ ਕਿਹਾ ਗਿਆ ਪਰ ਮੈਂ ਨਿਆਂਪਾਲਿਕਾ ਉੱਤੇ ਭਰੋਸਾ ਰੱਖਿਆ। ਨਿਆਂ ਦੀ ਜਿੱਤ ਹੋਣ ਤੋਂ ਬਾਅਦ ਉਮੀਦ ਹੈ ਕਿ ਮੈਂ ਅਤੇ ਮੇਰਾ ਪਰਿਵਾਰ ਸੁਨੰਦਾ ਦੀਆਂ ਯਾਦਾਂ ਨਾਲ ਜੀਵਨ ਗੁਜਾਰ ਸਕੇਗਾ। ਮੈਂ ਅਪਣੇ ਵਕੀਲ ਵਿਕਾਸ ਪਹਵਾ ਅਤੇ ਗੌਰਵ ਗੁਪਤਾ ਨੂੰ ਵੀ ਧੰਨਵਾਦ ਕਹਿਣਾ ਚਾਹੁੰਦਾ ਹਾਂ’।
ਹੋਰ ਪੜ੍ਹੋ: ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ! ਸ਼ੁਰੂ ਹੋਇਆ Short Term ਕੋਰਸ, ਜਾਣੋ ਕਿਦਾਂ ਕਰ ਸਕਦੇ ਅਪਲਾਈ
ਦੱਸ ਦਈਏ ਕਿ ਸੁਨੰਦਾ ਪੁਸ਼ਕਰ ਦੀ ਮੌਤ 17 ਜੁਲਾਈ 2014 ਨੂੰ ਦਿੱਲੀ ਦੇ ਫਾਈਵ ਸਟਾਰ ਹੋਟਲ ਵਿਚ ਹੋਈ ਸੀ। ਉਹਨਾਂ ਦੀ ਲਾਸ਼ ਹੋਟਲ ਦੇ ਕਮਰੇ ਵਿਚ ਬੈੱਡ ਉੱਤੇ ਮਿਲੀ ਸੀ। ਲੰਬੀ ਜਾਂਚ ਤੋਂ ਬਾਅਦ ਦਿੱਲੀ ਪੁਲਿਸ ਨੇ ਉਹਨਾਂ ਦੇ ਪਤੀ ਸ਼ਸ਼ੀ ਥਰੂਰ ਖਿਲਾਫ਼ ਆਈਪੀਸੀ 498A ਅਤੇ 306 ਤਹਿਤ ਕੇਸ ਦਰਜ ਕੀਤਾ ਸੀ।