ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ 6 ਮਹੀਨੇ ਦੀ ਜੇਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਆਗੂ ਦੀ ਕੀਤੀ ਸੀ ਕੁੱਟਮਾਰ

Delhi Assembly Speaker Ram Niwas Goel get 6 months jail

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੂੰ ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਰਾਮ ਨਿਵਾਸ ਦੇ ਨਾਲ-ਨਾਲ ਉਨ੍ਹਾਂ ਦੇ ਬੇਟੇ ਸੁਮਿਤ ਗੋਇਲ ਅਤੇ 4 ਹੋਰ ਲੋਕਾਂ ਨੂੰ 6-6 ਮਹੀਨੇ ਦੀ ਸਜ਼ਾ ਸੁਣਾਈ ਹੈ। ਰਾਮ ਨਿਵਾਸ ਤੇ ਬਾਕੀਆਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਭਾਜਪਾ ਆਗੂ ਮਨੀਸ਼ ਘਈ ਦੀ ਕੁੱਟਮਾਰ ਕੀਤੀ ਹੈ।

ਜੇਲ ਦੀ ਸਜ਼ਾ ਤੋਂ ਇਲਾਵਾ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਇਕ-ਇਕ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਫ਼ੈਸਲੇ ਮੁਤਾਬਕ ਰਾਮ ਨਿਵਾਸ ਗੋਇਲ ਅਤੇ ਬਾਕੀ 4 ਲੋਕਾਂ ਨੂੰ ਪੀੜਤ ਦੇ ਘਰ ਅੰਦਰ ਜ਼ਬਰੀ ਦਾਖ਼ਲ ਹੋਣ ਦੇ ਮਾਮਲੇ 'ਚ ਸਜ਼ਾ ਹੋਈ ਹੈ। ਜਦਕਿ ਰਾਮ ਨਿਵਾਸ ਦੇ ਬੇਟੇ ਸੁਮਿਤ ਗੋਇਲ ਨੂੰ ਪੀੜਤ ਦੇ ਘਰ 'ਚ ਜ਼ਬਰੀ ਦਾਖਲ ਹੋਣ ਅਤੇ ਕੁੱਟਮਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਮਾਮਲਾ 6 ਫ਼ਰਵਰੀ 2015 ਦਾ ਹੈ। ਇਹ ਸਾਰੇ ਲੋਕ ਭਾਜਪਾ ਆਗੂ ਮਨੀਸ਼ ਘਈ ਦੇ ਘਰ ਜ਼ਬਰੀ ਦਾਖ਼ਲ ਹੋਏ ਸਨ ਅਤੇ ਕੁੱਟਮਾਰ ਕੀਤੀ ਸੀ। ਹਾਲਾਂਕਿ ਰਾਮ ਨਿਵਾਸ ਨੇ ਅਦਾਲਤ 'ਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਭਾਜਪਾ ਆਗੂ ਨੇ ਆਪਣੇ ਘਰ 'ਚ ਕੰਬਲ ਅਤੇ ਸ਼ਰਾਬ ਲੁਕਾ ਕੇ ਰੱਖੀ ਹੈ, ਜੋ ਚੋਣਾਂ ਤੋਂ ਪਹਿਲਾਂ ਗ਼ਰੀਬਾਂ ਨੂੰ ਵੰਡੀ ਜਾਣੀ ਸੀ।