ਲਖੀਮਪੁਰ ਘਟਨਾ ਲਈ ਅਜੈ ਮਿਸ਼ਰਾ ਨੇ ਪੁਲਿਸ ਨੂੰ ਦੱਸਿਆ ਜ਼ਿੰਮੇਵਾਰ, ਸਪਾ ਨੇ ਕਿਹਾ- ਇਹ BJP ਦੀ ਆਦਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੇ ਲਖੀਮਪੁਰ ਘਟਨਾ ਲਈ ਹੁਣ ਯੂਪੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Lakhimpur Kheri massacre

ਲਖਨਊ: ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੇ ਲਖੀਮਪੁਰ ਘਟਨਾ ਲਈ ਹੁਣ ਯੂਪੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਜੇ ਮਿਸ਼ਰਾ ਨੇ ਐਤਵਾਰ ਨੂੰ ਕਿਹਾ ਕਿ ਲਖੀਮਪੁਰ ਖੀਰੀ ਘਟਨਾ ਦੌਰਾਨ ਤਿੰਨ ਭਾਜਪਾ ਵਰਕਰਾਂ ਦੀ ਮੌਤ ਮੰਦਭਾਗੀ ਹੈ। ਅਧਿਕਾਰੀਆਂ ਦੀ ਹਾਜ਼ਰੀ ਵਿਚ ਜਿਸ ਢੰਗ ਨਾਲ ਇਹ ਘਟਨਾ ਵਾਪਰੀ, ਉਹ ਪੁਲਿਸ ਅਤੇ ਪ੍ਰਸ਼ਾਸਨ ਦੋਵਾਂ ਦੀ ਲਾਪਰਵਾਹੀ ਨੂੰ ਦਰਸਾਉਂਦੀ ਹੈ।

ਹੋਰ ਪੜ੍ਹੋ: ਮੇਘਾਲਿਆ ਦੇ ਰਾਜਪਾਲ ਦੀ ਕੇਂਦਰ ਨੂੰ ਸਲਾਹ, ‘MSP ਦੀ ਗਰੰਟੀ ਸਬੰਧੀ ਬਣਾਇਆ ਜਾਵੇ ਕਾਨੂੰਨ’

ਅਜੇ ਮਿਸ਼ਰਾ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਸਪਾ ਦੇ ਬੁਲਾਰੇ ਅਨੁਰਾਗ ਭਦੌਰੀਆ ਨੇ ਕਿਹਾ ਕਿ ਗਲਤੀ ਕਰ ਕੇ ਦੂਜਿਆਂ 'ਤੇ ਦੋਸ਼ ਲਗਾ ਦੇਣਾ ਭਾਜਪਾ ਦੀ ਆਦਤ ਹੈ।

ਹੋਰ ਪੜ੍ਹੋ: ਸਿੰਘੂ ਘਟਨਾ ਦੀ ਆੜ 'ਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ :ਪੰਧੇਰ

ਦਰਅਸਲ ਅਜੇ ਮਿਸ਼ਰਾ ਨੇ ਸਿੰਘਾ ਖੁਰਦ ਪਿੰਡ ਵਿਚ ਇਕ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ “ਕਿਸਾਨਾਂ ਨੂੰ ਇਕ ਸੜਕ ਉੱਤੇ ਕਬਜ਼ਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਫਿਰ ਪੁਲਿਸ ਨੇ ਸੜਕ ’ਤੇ ਬੈਰੀਕੇਡ ਨਹੀਂ ਲਗਾਏ। ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਰਕਾਰ ਉਹਨਾਂ ਵਿਰੁੱਧ ਜਾਂਚ ਕਰੇਗੀ”।