ਪ੍ਰਿਯੰਕਾ ਗਾਂਧੀ ਦਾ ਕੇਂਦਰ ’ਤੇ ਹਮਲਾ, ‘ਹਵਾਈ ਚੱਪਲ ਵਾਲਿਆਂ ਦਾ ਸੜਕ ’ਤੇ ਚੱਲਣਾ ਵੀ ਹੋਇਆ ਮੁਸ਼ਕਿਲ’
ਦੇਸ਼ ਵਿਚ ਵਧ ਰਹੀ ਮਹਿੰਗਾਈ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ।
ਨਵੀਂ ਦਿੱਲੀ: ਦੇਸ਼ ਵਿਚ ਵਧ ਰਹੀ ਮਹਿੰਗਾਈ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ। ਹੁਣ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ।
ਹੋਰ ਪੜ੍ਹੋ: ਦਰਦਨਾਕ : ਸੜਕ ਪਾਰ ਕਰ ਰਹੀਆਂ ਦੋ ਕੁੜੀਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਚੱਕਰ, ਇਕ ਦੀ ਮੌਤ
ਪ੍ਰਿਯੰਕਾ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਇਹ ਵਾਅਦਾ ਕੀਤਾ ਗਿਆ ਸੀ ਕਿ ਹਵਾਈ ਚੱਪਲਾਂ ਵਾਲੇ ਜਹਾਜ਼ ਵਿਚ ਸਫਰ ਕਰਨਗੇ। ਹੁਣ ਹਵਾਈ ਚੱਪਲਾਂ ਵਾਲਿਆਂ ਦਾ ਸੜਕ 'ਤੇ ਚੱਲਣਾ ਮੁਸ਼ਕਲ ਹੋ ਗਿਆ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇੰਨਾ ਵਾਧਾ ਕਰ ਦਿੱਤਾ ਹੈ ਕਿ ਹੁਣ ਹਵਾਈ ਚੱਪਲ ਅਤੇ ਮੱਧ ਵਰਗ ਦੇ ਲੋਕਾਂ ਦਾ ਸੜਕ ’ਤੇ ਸਫਰ ਕਰਨਾ ਵੀ ਮੁਸ਼ਕਲ ਹੋ ਗਿਆ ਹੈ।
ਹੋਰ ਪੜ੍ਹੋ: ਲਖੀਮਪੁਰ ਘਟਨਾ ਲਈ ਅਜੈ ਮਿਸ਼ਰਾ ਨੇ ਪੁਲਿਸ ਨੂੰ ਦੱਸਿਆ ਜ਼ਿੰਮੇਵਾਰ, ਸਪਾ ਨੇ ਕਿਹਾ- ਇਹ BJP ਦੀ ਆਦਤ
ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਖਾਦ ਦੀਆਂ ਵਧਦੀਆਂ ਕੀਮਤਾਂ ਬਾਰੇ ਟਵੀਟ ਕਰਕੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਐਨਪੀਕੇ ਖਾਦਾਂ 'ਤੇ 275 ਰੁਪਏ ਅਤੇ ਐਨਪੀ 'ਤੇ 70 ਰੁਪਏ ਦਾ ਵਧਾ ਦਿੱਤੇ।
ਹੋਰ ਪੜ੍ਹੋ: ਸਿੰਘੂ ਘਟਨਾ ਦੀ ਆੜ 'ਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ :ਪੰਧੇਰ
ਉਹਨਾਂ ਕਿਹਾ ਕਿ ਡੀਜ਼ਲ ਦੀ ਕੀਮਤ ਸਰਕਾਰ ਨੇ ਹਰ ਰੋਜ਼ ਵਧਾ ਕੇ 100 ਤੋਂ ਪਾਰ ਪਹੁੰਚਾ ਦਿੱਤੀ। ਭਾਜਪਾ ਰਾਜ ਵਿਚ ਮਹਿੰਗਾਈ ਦੇ ਬੋਝ ਹੇਠ ਮਜ਼ਦੂਰ-ਕਿਸਾਨ ਦੱਬੇ ਹੋਏ ਹਨ। ਸਿਰਫ ਮੋਦੀ ਮਿੱਤਰ ਹੀ ਧਨਵਾਨ ਹੋ ਰਹੇ ਹਨ।