ਬੈਂਕ ਧੋਖਾਧੜੀ - ਦਵਾਈ ਕੰਪਨੀ ਦੀ ਈ.ਡੀ. ਨੇ ਜ਼ਬਤ ਕੀਤੀ 185 ਕਰੋੜ ਰੁਪਏ ਦੀ ਜਾਇਦਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਦਾ ਕੇਸ ਸੀ.ਬੀ.ਆਈ. ਦੀਆਂ ਦੋ ਐਫ਼.ਆਈ.ਆਰ. ਤੋਂ ਬਾਅਦ ਦਰਜ ਕੀਤਾ ਗਿਆ ਸੀ।

ED attaches Rs 185 crore worth of assets of Chandigarh pharma company for bank fraud

 

ਨਵੀਂ ਦਿੱਲੀ -ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ ਉਸ ਨੇ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਨੂੰਨ ਤਹਿਤ ਚੰਡੀਗੜ੍ਹ ਸਥਿਤ ਇੱਕ ਫ਼ਾਰਮਾਸਿਊਟੀਕਲ ਕੰਪਨੀ ਦੀ 185 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਫ਼ਾਰਮਾਸਿਊਟੀਕਲ ਕੰਪਨੀ ਸੂਰਿਆ ਫ਼ਾਰਮਾਸਿਊਟੀਕਲਜ਼ ਲਿਮਟਿਡ ਅਤੇ ਕੁਝ ਸੰਬੰਧਿਤ ਸੰਸਥਾਵਾਂ ਦੀਆਂ ਇਮਾਰਤਾਂ, ਪਲਾਂਟ ਅਤੇ ਮਸ਼ੀਨਰੀ ਨੂੰ ਜ਼ਬਤ ਕੀਤਾ ਹੈ।

ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਦਾ ਕੇਸ ਸੀ.ਬੀ.ਆਈ. ਦੀਆਂ ਦੋ ਐਫ਼.ਆਈ.ਆਰ. ਤੋਂ ਬਾਅਦ ਦਰਜ ਕੀਤਾ ਗਿਆ ਸੀ। ਸਟੇਟ ਬੈਂਕ ਆਫ਼ ਇੰਡੀਆ  ਚੰਡੀਗੜ੍ਹ ਅਤੇ ਪੰਜਾਬ ਐਂਡ ਸਿੰਧ ਬੈਂਕ, ਕਰਨਾਲ ਨੇ ਇਸ ਸੰਬੰਧੀ ਸ਼ਿਕਾਇਤ ਕੀਤੀ ਸੀ। ਕੰਪਨੀ 'ਤੇ 828 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ।

ਈਡੀ ਨੇ ਕਿਹਾ ਕਿ 'ਫ਼ਰਜ਼ੀ ਚਲਾਨ' ਦੇ ਬਦਲੇ ਕੰਪਨੀ ਦੇ ਨਾਮ 'ਤੇ ਲੈਟਰ ਆਫ਼ ਕ੍ਰੈਡਿਟ (ਐਲਓਸੀ) ਦਾ ਲਾਭ ਲਿਆ ਗਿਆ ਸੀ। ਬੈਂਕ ਤੋਂ ਪ੍ਰਾਪਤ ਹੋਈ ਰਕਮ ਕੰਪਨੀ, ਵਿਅਕਤੀਆਂ ਅਤੇ ਸੰਬੰਧਿਤ ਸੰਸਥਾਵਾਂ ਦੇ ਨਾਂ 'ਤੇ ਜਾਇਦਾਦ ਖਰੀਦਣ ਲਈ ਗ਼ਲਤ ਢੰਗ ਨਾਲ ਵਰਤੀ ਗਈ ਸੀ।