ਟ੍ਰੈਫਿਕ ਪੁਲਿਸ ਦੀ ਦਲੇਰੀ, ਅਪਣੇ ਹੀ ਐਡੀਸ਼ਨਲ ਕਮਿਸ਼ਨਰ ਨੂੰ ਫੜਾਇਆ ਚਲਾਨ ਦਾ ਫਰ੍ਹਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੈਦਰਾਬਾਦ ਟ੍ਰੈਫਿਕ ਪੁਲਿਸ ਦੇ ਇਕ ਕੰਮ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਤਰੀਫ ਕੀਤੀ ਜਾ ਰਹੀ  ਹੈ ਕਿਉਂਕਿ ਹੈਦਰਾਬਾਦ ਟ੍ਰੈਫਿਕ ਪੁਲਿਸ ਨੇ ਅਪਣੇ ਹੀ ਵਿਭਾਗ ਦੇ...

Anil kumar Additional commissioner

ਹੈਦਰਾਬਾਦ (ਭਾਸ਼ਾ): ਹੈਦਰਾਬਾਦ ਟ੍ਰੈਫਿਕ ਪੁਲਿਸ ਦੇ ਇਕ ਕੰਮ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਤਰੀਫ ਕੀਤੀ ਜਾ ਰਹੀ  ਹੈ ਕਿਉਂਕਿ ਹੈਦਰਾਬਾਦ ਟ੍ਰੈਫਿਕ ਪੁਲਿਸ ਨੇ ਅਪਣੇ ਹੀ ਵਿਭਾਗ ਦੇ ਵਧੀਕ ਪੁਲਿਸ ਕਮਿਸ਼ਨਰ ਦੀ ਕਾਰ ਦਾ ਚਲਾਨ ਕੱਟ ਦਿਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਅਨਿਲ ਕੁਮਾਰ  ਦੀ ਗੱਡੀ ਨੋ ਪਾਰਕ ਜ਼ੋਨ ਏਰੀਏ ਵਿਚ ਖੜੀ ਸੀ, ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਦੀ ਗੱਡੀ ਦਾ 235 ਰੁਪਏ ਦਾ ਚਲਾਨ ਬਣਾ ਦਿਤਾ। ਦੱਸ ਦਈਏ ਕਿ ਇਹ ਮਾਮਲਾ ਬੀਤੇ ਵੀਰਵਾਰ ਦਾ ਹੈ।

ਵਧੀਕ ਪੁਲਿਸ ਕਮਿਸ਼ਨਰ ਅਨਿਲ ਕੁਮਾਰ ਨੇ ਇਸ ਮਾਮਲੇ ਤੋਂ ਬਾਅਦ ਖੁਦ ਦਾ ਬਚਾਅ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦੀ ਗੱਡੀ ਨੋ ਪਾਰਕਿੰਗ ਜ਼ੋਨ ਏਰੀਏ ਵਿਚ ਖੜੀ ਸੀ। ਦੂਜੇ ਪਾਸੇ ਵਧੀਕ ਪੁਲਿਸ ਕਮਿਸ਼ਨਰ ਅਨਿਲ ਕੁਮਾਰ ਨੇ ਇਸ ਸੰਬੰਧ ਵਿਚ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਹੋਈ ਤਾਂ ਉਨ੍ਹਾਂ ਨੇ ਖੁਦ ਹੀ ਟ੍ਰੈਫਿਕ ਪੁਲਿਸ ਨੂੰ ਅਪਣੀ ਗੱਡੀ ਦਾ ਚਲਾਨ ਕੱਟਨ ਲਈ ਕਿਹਾ। ਜਿਸ ਤੋਂ ਬਾਅਦ ਪੁਲਿਸ ਨੇ 235 ਰੁਪਏ ਦਾ ਚਲਾਨ ਕੱਟਿਆ।  

ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਚਰਚਾ ਵਿਚ ਉਸ ਸਮੇਂ ਆਇਆ ਜਦੋਂ ਇਕ ਰਾਗਗੀਰ ਉੱਥੇ ਤੋਂ ਗੁਜ਼ਰ ਰਿਹਾ ਸੀ ਅਤੇ ਨੋ ਪਾਰਕਿੰਗ ਜ਼ੋਨ ਵਿਚ ਖੜੀ ਕਮਿਸ਼ਨਰ ਦੀ ਗੱਡੀ ਨੂੰ ਵੇਖਕੇ ਉਸ ਦੀ ਫੋਟੋ ਖਿੱਚ ਲਈ ਅਤੇ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿਤੀ। ਇੰਨਾ ਹੀ ਨਹੀਂ ਉਸ ਰਾਹਗੀਰ ਨੇ ਹੈਦਰਾਬਾਦ ਟ੍ਰੈਫਿਕ ਪੁਲਿਸ ਨੂੰ ਚੈਲੇਂਜ ਵੀ ਕੀਤਾ ਕਿ ਕੀ ਹੁਣ ਤੁਸੀ ਵਧੀਕ ਪੁਲਿਸ ਕਮਿਸ਼ਨਰ ਦਾ ਚਲਾਨ ਕਾਟੋਂਗੇ, ਜਿਨ੍ਹਾਂ ਨੇ ਟ੍ਰੈਫਿਕ ਨਿਯਮ ਦੀ ਪਾਲਣਾ ਨਹੀਂ ਕੀਤੀ। ਜਿਸ ਤੋਂ ਬਾਅਦ ਵਧੀਕ ਪੁਲਿਸ ਕਮਿਸ਼ਨਰ  ਦਾ ਚਲਾਨ ਕੱਟਿਆ ਗਿਆ।